
ਭਾਰਤੀ ਸਿੰਘ (Bharti Singh) ਇਨ੍ਹੀਂ ਦਿਨੀਂ ਆਪਣੇ ਜੱਦੀ ਸ਼ਹਿਰ ਅੰਮ੍ਰਿਤਸਰ ‘ਚ ਪਹੁੰਚੀ ਹੋਈ ਹੈ ।ਭਾਰਤੀ ਸਿੰਘ ਨੇ ਬੀਤੇ ਦਿਨ ਇੱਕ ਵੀਡੀਓ ਵੀ ਸਾਂਝਾ ਕੀਤਾ ਸੀ । ਜਿਸ ‘ਚ ਕਾਮੇਡੀਅਨ ਨੇ ਦੱਸਿਆ ਸੀ ਕਿ ਉਹ ਆਪਣੇ ਮੰਮੀ ਜੋ ਕਿ ਬੀਮਾਰ ਹਨ, ਉਨ੍ਹਾਂ ਦਾ ਪਤਾ ਲੈਣ ਲਈ ਅੰਮ੍ਰਿਤਸਰ ਆਈ ਹੈ । ਉਹ ਕਈ ਸਾਲਾਂ ਬਾਅਦ ਅੰਮ੍ਰਿਤਸਰ ਆਈ ਹੈ ।

ਹੋਰ ਪੜ੍ਹੋ : ਅੰਮ੍ਰਿਤਸਰ ‘ਚ 70 ਸਾਲਾਂ ਬਜ਼ੁਰਗ 10 ਰੁਪਏ ‘ਚ ਦਿੰਦਾ ਹੈ ਚਾਰ ਸਮੋਸੇ, ਕਹਿੰਦਾ ‘ਘਾਟਾ ਵਾਧਾ ਤਾਂ ਚੱਲਦਾ ਰਹਿੰਦਾ…’’
ਇਸ ਦੇ ਨਾਲ ਹੀ ਗੋਲਾ ਵੀ ਆਪਣੀ ਮੰਮੀ ਦੇ ਨਾਲ ਪਹਿਲੀ ਵਾਰ ਨਾਨੀ ਦੇ ਘਰ ਗਿਆ ਹੈ । ਇਸ ਤੋਂ ਬੈਟਰੀ ਰਿਕਸ਼ਾ ਚਲਾ ਕੇ ਆਪਣੀ ਫੈਕਟਰੀ ‘ਚ ਵੀ ਪਹੁੰਚੀ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਕ ਕਰੀਏ ਤਾਂ ਕਾਮੇਡੀਅਨ ਅਕਸਰ ਹੀ ਆਪਣੇ ਕਿਊਟ ਬੇਟੇ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ।

ਹੋਰ ਪੜ੍ਹੋ : ਪ੍ਰੇਮੀ ਦੇ ਨਾਲ ਸਕੂਟੀ ‘ਤੇ ਘੁੰਮ ਰਹੀ ਪਤਨੀ ਨੂੰ ਪਤੀ ਨੇ ਫੜਿਆ ਰੰਗੇ ਹੱਥੀਂ, ਸੜਕ ‘ਤੇ ਹੋਇਆ ਹਾਈ ਵੋਲਟੇਜ ਡਰਾਮਾ
ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।ਭਾਰਤੀ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਲਾਫਟਰ ਚੈਲੇਂਜ ਦੇ ਜ਼ਰੀਏ ਆਪਣੀ ਪਛਾਣ ਬਣਾਈ ਸੀ ਅਤੇ ਉਸ ਦੇ ਵੱਲੋਂ ਨਿਭਾਏ ਗਏ ਲੱਲੀ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

ਭਾਰਤੀ ਸਿੰਘ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਸ਼ੋਅਸ ‘ਚ ਨਜ਼ਰ ਆ ਰਹੀ ਹੈ । ਹਾਲ ਹੀ ‘ਚ ਉਹ ਇੱਕ ਸ਼ੋਅ ਨੂੰ ਵੀ ਹੋਸਟ ਕਰਦੀ ਨਜ਼ਰ ਆਈ ਸੀ ।