ਪਹਿਲੀ ਵਾਰ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਭਾਰਤੀ ਸਿੰਘ, ਤਸਵੀਰ ਪੋਸਟ ਕਰਦੇ ਹੋਏ ਪ੍ਰਸ਼ੰਸਕਾਂ ਤੋਂ ਪੁੱਛਿਆ ਇਹ ਸਵਾਲ, ਕੀ ਤੁਹਾਨੂੰ ਪਤਾ ਹੈ ਜਵਾਬ?

written by Lajwinder kaur | December 29, 2021

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ Bharti Singh  ਨੇ ਕੁਝ ਸਮਾਂ ਪਹਿਲਾਂ ਆਪਣੇ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ। ਭਾਰਤੀ ਇਸ ਸਮੇਂ ਪੰਜ ਮਹੀਨਿਆਂ ਦੀ ਗਰਭਵਤੀ ਹੈ ਅਤੇ ਉਹ ਆਪਣੇ ਪਤੀ ਹਰਸ਼ ਲਿੰਬਾਚੀਆ ਨਾਲ ਪ੍ਰੈਗਨੈਂਸੀ ਦੇ ਹਰ ਪਲ ਦਾ ਆਨੰਦ ਲੈ ਰਹੀ ਹੈ। ਹਾਲ ਹੀ 'ਚ ਭਾਰਤੀ ਨੇ ਆਪਣੀ ਇਕ ਨਵੀਂ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਲਾਲ ਰੰਗ ਦੀ ਡਰੈੱਸ 'ਚ ਆਪਣੇ ਪਤੀ ਹਰਸ਼ ਦੇ ਨਾਲ ਨਜ਼ਰ ਆ ਰਹੀ ਹੈ। ਇਹ ਪਹਿਲੀ ਵਾਰ ਹੈ ਜਦੋਂ ਉਹ ਆਪਣਾ ਬੇਬੀ ਬੰਪ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਦੀ ਹੋਈ ਸ਼ਾਨਦਾਰ ਵੈਡਿੰਗ ਰਿਸ਼ੈਪਸ਼ਨ, ਪੰਜਾਬੀ ਕਲਾਕਾਰ ਹੋਏ ਸ਼ਾਮਿਲ, ਸੋਸ਼ਲ ਮੀਡੀਆ ‘ਤੇ ਛਾਈਆਂ ਵੀਡੀਓਜ਼

Bharti singh , image source- instagram

ਇਸ ਤਸਵੀਰ 'ਚ ਦੇਖ ਸਕਦੇ ਹੋ ਦੋਵਾਂ ਨੇ ਇੱਕ ਦੂਜੇ ਦੇ ਹੱਥਾਂ ਦੇ ਨਾਲ ਬੰਬੀ ਬੰਪ ਉੱਤੇ ਹਾਰਟ ਬਣਾਇਆ ਹੈ। ਇਸ ਤਸਵੀਰ ਨੂੰ ਸ਼ੇਅਰ ਕਰਕੇ ਕਾਮੇਡੀਅਨ ਭਾਰਤੀ ਨੇ ਦਰਸ਼ਕਾਂ ਨੂੰ ਸਵਾਲ ਪੁੱਛਿਆ ਹੈ, ਜਿਸ ਦਾ ਜਵਾਬ ਉਨ੍ਹਾਂ ਦੇ ਪ੍ਰਸ਼ੰਸਕ ਕਮੈਂਟ ਬਾਕਸ 'ਚ ਦੇ ਰਹੇ ਹਨ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- 'ਸੰਤਾ ਆਏਗਾ ਜਾਂ ਸੰਤੀ ਆਏਗੀ? ਤੁਹਾਨੂੰ ਕੀ ਲੱਗਦਾ ਹੈ..ਜਲਦੀ ਕਮੈਂਟ ਕਰਕੇ ਮੈਨੂੰ ਦੱਸੋ’ ਇਸ ਦੇ ਨਾਲ ਹੀ ਭਾਰਤੀ ਨੇ ਦਿਲ ਦਾ ਇਮੋਜੀ ਵੀ ਪੋਸਟ ਕੀਤਾ ਹੈ। ਭਾਰਤੀ ਦੀ ਇਸ ਪੋਸਟ 'ਤੇ ਕਮੈਂਟ ਕਰਕੇ ਉਸ ਦੇ ਪ੍ਰਸ਼ੰਸਕ ਉਸ ਦੇ ਸਵਾਲ ਦਾ ਜਵਾਬ ਦੇ ਰਹੇ ਹਨ।

inside image of bharati singh image source- instagram

ਹੋਰ ਪੜ੍ਹੋ : ਨਵੇਂ ਸਾਲ ਦੇ ਜਸ਼ਨ ਲਈ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਮਾਲਦੀਵ ਲਈ ਹੋਏ ਰਵਾਨਾ, ਦੇਵੋਂ ਇਕੱਠੇ ਨਜ਼ਰ ਆਏ ਏਅਰਪੋਰਟ ‘ਤੇ

ਭਾਰਤੀ ਸਿੰਘ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ । ਤੁਹਾਨੂੰ ਦੱਸ ਦੇਈਏ ਕਿ ਹਰਸ਼ ਅਤੇ ਭਾਰਤੀ ਨੇ 2017 ਵਿੱਚ ਗੋਆ ਵਿੱਚ ਧੂਮ-ਧਾਮ ਨਾਲ ਵਿਆਹ ਕੀਤਾ ਸੀ। ਭਾਰਤੀ ਕਈ ਨਾਮੀ ਰਿਆਲਟੀ ਸ਼ੋਅ ‘ਚ ਕੰਮ ਕਰ ਚੁੱਕੀ ਹੈ। ਏਨੀਂ ਦਿਨੀਂ ਉਹ ਡਾਂਸ ਦੀਵਾਨੇ 3 'ਚ ਹੋਸਟ ਕਰਦੀ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਵੀ ਅਦਾਕਾਰੀ ਕਰ ਚੁੱਕੀ ਹੈ।

 

View this post on Instagram

 

A post shared by Bharti Singh (@bharti.laughterqueen)

 

 

View this post on Instagram

 

A post shared by Bharti Singh (@bharti.laughterqueen)

You may also like