
ਬਿੱਗ ਬੌਸ 16 (Bigg Boss 16) ਸ਼ੁਰੂ ਹੋ ਚੁੱਕਿਆ ਹੈ । ਇਸ ਸ਼ੋਅ ‘ਚ ਅਬਦੂ ਰੋਜ਼ਿਕ ਦੀ ਐਂਟਰੀ ਹੋ ਚੁੱਕੀ ਹੈ । ਉਸ ਨੂੰ ਚੌਪਿੰਗ ਦਾ ਕੰਮ ਦਿੱਤਾ ਗਿਆ ਹੈ । ਨਿਮਰਤ ਕੌਰ (Nimrit Kaur Ahluwalia ) ਨੇ ਉਸ ਤੋਂ ਪੁੱਛਣ ਤੋਂ ਬਾਅਦ ਹੀ ਕੰਮ ਕੀਤਾ । ਜਿਸ ਤੋਂ ਬਾਅਦ ਇਸ ਸ਼ੋਅ ‘ਚ ਕਈ ਪ੍ਰਤੀਯੋਗੀਆਂ ਨੇ ਐਂਟਰੀ ਕੀਤੀ । ਜਿਨ੍ਹਾਂ ਦੇ ਨਾਲ ਸਲਮਾਨ ਖ਼ਾਨ ਮਸਤੀ ਕਰਦੇ ਹੋਏ ਦਿਖਾਈ ਦਿੱਤੇ । ਇਸੇ ਦੌਰਾਨ ਨਿਮਰਤ ਨੂੰ ਬਿੱਗ ਬੌਸ ਤੋਂ ਡਾਂਟ ਵੀ ਸੁਣਨ ਨੂੰ ਮਿਲੀ ।

ਹੋਰ ਪੜ੍ਹੋ : ਫ਼ਿਲਮ ‘ਵਿੱਚ ਬੋਲੂੰਗਾ ਤੇਰੇ’ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼, ਡਰਾਉਣ ਦੇ ਨਾਲ-ਨਾਲ ਹਸਾ ਵੀ ਰਿਹਾ ਹੈ ਰਵਿੰਦਰ ਗਰੇਵਾਲ ਦਾ ਅੰਦਾਜ਼
ਪਹਿਲੇ ਹੀ ਦਿਨ ਨਿਮਰਤ ਨੂੰ ਬਿੱਗ ਬੌਸ ਤੋਂ ਡਾਂਟ ਸੁਣਨ ਨੂੰ ਮਿਲੀ । ਬਿੱਗ ਬੌਸ ਨੇ ਕਮਰੇ ‘ਚ ਬੁਲਾ ਕੇ ਕਿਹਾ ਕਿ ਉਸ ਨੇ ਨਿਮਰਤ ਨੂੰ ਕਪਤਾਨ ਬਣਾ ਕੇ ਗਲਤੀ ਕੀਤੀ ਹੈ । ਜਿਸ ਤੋਂ ਬਾਅਦ ਨਿਮਰਤ ਨੇ ਭਰੋਸਾ ਦਿਵਾਇਆ ਕਿ ਉਹ ਬਿੱਗ ਬੌਸ ਨੂੰ ਨਿਰਾਸ਼ ਨਹੀਂ ਕਰੇਗੀ ।

ਹੋਰ ਪੜ੍ਹੋ : ਜਸਵਿੰਦਰ ਭੱਲਾ ਨੇ ਮਨਾਇਆ ਪਤਨੀ ਦਾ ਜਨਮ ਦਿਨ, ਅਦਾਕਾਰ ਨੇ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ
ਕੁਝ ਦੇਰ ਬਾਅਦ ਹੀ ਰਿਕਸ਼ਾ ਚਾਲਕ ਦੀ ਧੀ ਕਰਕੇ ਮਸ਼ਹੂਰ ਹੋਈ ਮਾਨਿਆ ਸਿੰਘ, ਜਿਸ ਨੇ ਕਿ ਤਾਜ ਜਿੱਤ ਕੇ ਲੋਕਾਂ ਦੀ ਖੂਬ ਵਾਹਵਾਹੀ ਖੱਟੀ ਸੀ । ਉਸ ਦੀ ਐਂਟਰੀ ਹੋਈ । ਨਿਮਰਤ ਨੇ ਮਾਨਿਆ ਨੂੰ ਬੈੱਡ ਨੂੰ ਲੈ ਕੇ ਬੇਚੈਨੀ ਦਿਖਾਈ ।ਜਿਸ ਤੋਂ ਬਾਅਦ ਨਿਮਰਤ ਨੇ ਬੈੱਡ ਬਦਲਣ ਤੋਂ ਇਨਕਾਰ ਕਰ ਦਿੱਤਾ ।

ਬਿੱਗ ਬੌਸ ‘ਚ ਇਨ੍ਹਾਂ ਪ੍ਰਤੀਭਾਗੀਆਂ ਨੇ ਖੂਬ ਸੁਰਖੀਆਂ ਵਟੋਰੀਆਂ । ਪਰ ਹੁਣ ਜਿਉਂ ਜਿੳਂੁ ਦਿਨ ਬੀਤਣਗੇ ਇਹ ਸ਼ੋਅ ਹੋਰ ਜ਼ਿਆਦਾ ਦਿਲਚਸਪ ਹੋਣ ਵਾਲਾ ਹੈ । ਜਿਸ ਨੂੰ ਲੈ ਕੇ ਦਰਸ਼ਕ ਵੀ ਬਹਤ ਹੀ ਜ਼ਿਆਦਾ ਐਕਸਾਈਟਿਡ ਹਨ ।
View this post on Instagram