ਬਿੰਨੂ ਢਿੱਲੋਂ ਦਾ ਅੱਜ ਹੈ ਜਨਮਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਦਿਲਚਸਪ ਕਿੱਸਾ

written by Shaminder | August 29, 2022 12:22pm

ਬਿੰਨੂ ਢਿੱਲੋਂ (Binnu Dhillon) ਦਾ ਅੱਜ ਜਨਮ ਦਿਨ ਹੈ ।ਉਨ੍ਹਾਂ ਦੇ ਜਨਮ ਦਿਨ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ । ਬਿੰਨੂ ਢਿੱਲੋਂ ਦਾ ਅਸਲੀ ਨਾਮ ਬਰਿੰਦਰ ਸਿੰਘ ਢਿੱਲੋਂ ਹੈ । ਉਨ੍ਹਾਂ ਦਾ ਜਨਮ  29 ਅਗਸਤ 1975  ਨੂੰ ਸੰਗਰੂਰ ਨੇੜਲੇ ਇਲਾਕੇ ਧੂਰੀ ‘ਚ ਹੋਇਆ ਸੀ । ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬਿੰਨੂ ਢਿੱਲੋਂ ਨੇ ਉਚੇਰੀ ਸਿੱਖਿਆ ਦੇ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਦਾਖਲਾ ਲੈ ਲਿਆ ।

Binnu-dhillon ,, image From instagram

ਹੋਰ ਪੜ੍ਹੋ : ਭਗਵੰਤ ਮਾਨ ਆਪਣੀ ਪਤਨੀ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਹੋ ਰਹੀਆਂ ਵਾਇਰਲ

ਉਨ੍ਹਾਂ ਨੇ ਹਰ ਤਰ੍ਹਾਂ ਦੇ ਰੋਲ ਕੀਤੇ ਹਨ ਉਨ੍ਹਾਂ ਨੇ ਐਮ ਏ ਥਿਏਟਰ ਐਂਡ ਟੈਲੀਵਿਜ਼ਨ ਕੀਤੀ ਸੀ ।ਥਿਏਟਰ ਕਰਨ ਦੌਰਾਨ ਹੀ 1998  ‘ਚ ਇੱਕ ਕਲਾਕਾਰ ਦੇ ਤੌਰ ‘ਤੇ ਉਨ੍ਹਾਂ ਨੂੰ 2200ਰੁਪਏ ਮਿਲਦੇ ਸਨ ।ਜੋ ਬਾਅਦ ‘ਚ 3200  ਹੋ ਗਏ ਸਨ,ਇਸੇ ਦੌਰਾਨ ਇੱਕ ਚੈਨਲ ‘ਤੇ ਸੀਰੀਅਲ ਚੱਲਦਾ ਸੀ ਜਿਸ ਦੇ ਆਡੀਸ਼ਨ ਲਏ ਗਏ ਸਨ । ਉਸ ‘ਚ ਬਿੰਨੂ ਢਿੱਲੋਂ ਦੀ ਸਿਲੈਕਸ਼ਨ ਹੋਈ ਸੀ ਅਤੇ  730 ਵਿੱਚ ਪ੍ਰਤੀ ਐਪੀਸੋਡ ਦੇ ਵਿੱਚ ਕਾਂਟ੍ਰੈਕਟ ਹੋਇਆ ਸੀ ।

Binnu Dhillon pp-min Image From Instagram

ਹੋਰ ਪੜ੍ਹੋ :  ਸਿੱਧੂ ਮੂਸੇਵਾਲਾ ਦੇ ਖ਼ਾਸ ਦੋਸਤ ਅੰਮ੍ਰਿਤ ਮਾਨ ਦੇ ਗਲੇ ਲੱਗ ਕੇ ਰੋਏ ਗਾਇਕ ਦੇ ਪਿਤਾ ਬਲਕੌਰ ਸਿੱਧੂ, ਤਸਵੀਰਾਂ ਹੋ ਰਹੀਆਂ ਵਾਇਰਲ

ਬਿੰਨੂ ਢਿੱਲੋਂ ਨੇ ਪਰਛਾਵੇਂ, ਗਾਉਂਦੀ ਧਰਤੀ,ਮਨੀਪਲਾਂਟ ਸਣੇ ਕਈ ਸੀਰੀਅਲਾਂ ‘ਚ ਕੰਮ ਕੀਤਾ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਇੱਕ ਦਿਲਚਸਪ ਕਿੱਸਾ ਦੱਸਣ ਜਾ ਰਹੇ ਹਾਂ । ਪੀਟੀਸੀ ਪੰਜਾਬੀ ਦੇ ਇੱਕ ਪ੍ਰੋਗਰਾਮ ਦੇ ਦੌਰਾਨ ਬਿੰਨੂ ਢਿੱਲੋਂ ਨੇ ਕਈ ਗੱਲਾਂ ਸਾਂਝੀਆਂ ਕੀਤੀਆਂ ਸਨ । ਉਨ੍ਹਾਂ ਨੇ ਕਿਹਾ ਕਿ ਉਹ 1300 ਰੁਪਏ ਪ੍ਰਤੀ ਮਹੀਨਾ ਕਿਰਾਏ ‘ਤੇ ਰਹਿੰਦੇ ਸਨ ਅਤੇ ਇਸੇ ਦੌਰਾਨ ਉਨ੍ਹਥਾਂ ਦਾ ਵਿਆਹ ਹੋ ਗਿਆ ।

Binnu Dhillon image From instagram

3200  ਰੁਪਏ ‘ਚ ਘਰ ਦਾ ਗੁਜ਼ਾਰਾ ਕਰਨਾ ਕਾਫੀ ਮੁਸ਼ਕਿਲ ਸੀ ਜਿਸ ਕਾਰਨ ਉਨ੍ਹਾਂ ਨੇ ਦੋਸਤਾਂ ਨਾਲ ਘੁੰਮਣ ਫਿਰਨ ਦਾ ਸਿਲਸਿਲਾ ਘਟਾ ਦਿੱਤਾ ਸੀ ।ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਇੱਕ ਵਾਰ ਕਿਸੇ ਪ੍ਰੋਡਿਊਸਰ ਦਾ ਉਨ੍ਹਾਂ ਕੋਲ ਫੋਨ ਵੀ ਆਇਆ ਸੀ ਕੰਮ ਦੇਣ ਲਈ ਅਤੇ ਉਸ ਨੇ ਫੋਨ ਕਰਕੇ ਪੁੱਛਿਆ ਕਿ ਕੋਟ ਪੈਂਟ ਹੈ ਜਦੋਂ ਬਿੰੰਨੂ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਕੋਲ ਕੋਟ ਪੈਂਟ ਨਹੀਂ ਹੈ ਤਾਂ ਦੁਬਾਰਾ ਉਨ੍ਹਾਂ ਕੋਲ ਉਸ ਪ੍ਰੋਡਿਊਸਰ ਦਾ ਫੋਨ ਨਹੀਂ ਆਇਆ ।

 

View this post on Instagram

 

A post shared by PTC Punjabi (@ptcpunjabi)

;

You may also like