
ਬਿੰਨੂ ਢਿੱਲੋਂ ਦੀ ਨਵੀਂ ਫ਼ਿਲਮ ‘ਫੁੱਫੜ ਜੀ’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਨਾਮੀ ਫ਼ਿਲਮੀ ਡਾਇਰੈਕਟਰ ਪੰਕਜ ਬੱਤਰਾ ਦੀ ਰੇਖ-ਦੇਖ ਹੇਠ ਬਣ ਰਹੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਸੈੱਟ ਤੋਂ ਕੁਝ ਨਾ ਕੁਝ ਨਵਾਂ ਸਾਹਮਣੇ ਆਉਂਦਾ ਹੀ ਰਹਿੰਦਾ ਹੈ। ਜੀ ਹਾਂ ਇਸ ਵਾਰ ਸੁਰਖੀਆਂ ‘ਚ ਹੈ ਗਾਇਕ ਤੇ ਐਕਟਰ ਜੱਸੀ ਗਿੱਲ ਦੀ ਇਸ ਫ਼ਿਲਮ ‘ਚ ਐਂਟਰੀ । ਹੁਣ ਇਸ ਫ਼ਿਲਮ ‘ਚ ਜੱਸੀ ਗਿੱਲ ਵੀ ਨਜ਼ਰ ਆਉਣਗੇ ।

ਹੋਰ ਪੜ੍ਹੋ : ਹਰਭਜਨ ਸਿੰਘ ਦੇ ਬਰਥਡੇਅ ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ, ਬਹੁਤ ਜਲਦ ਘਰ ‘ਚ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ
ਹੋਰ ਪੜ੍ਹੋ : ਗੈਰੀ ਸੰਧੂ ਨੇ ਆਪਣੇ ਭਰਾ ਦੇ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਆਪਣੇ ਵੀਰ ਲਈ ਆਖੀ ਖ਼ਾਸ ਗੱਲ

ਐਕਟਰ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਵੀਂ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ ‘ਚ ਉਹ ਜੱਸੀ ਗਿੱਲ ਤੇ ਗੁਰਨਾਮ ਭੁੱਲਰ ਦੇ ਨਾਲ ਨਜ਼ਰ ਆ ਰਹੇ ਨੇ। ਤਸਵੀਰ ‘ਚ ਦੇਖ ਸਕਦੇ ਹੋ ਤਿੰਨੋਂ ਕਲਾਕਾਰ ਪੱਗ ਬੰਨ ਕੇ ਆਪਣੀ ਦੇਸੀ ਲੁੱਕ ਦੇ ਰਹੇ ਨੇ। ਪ੍ਰਸ਼ੰਸਕਾਂ ਨੂੰ ਇਹ ਤਸਵੀਰ ਕਾਫੀ ਜ਼ਿਆਦਾ ਪਸੰਦ ਆ ਰਹੀ ਹੈ।

ਜੇ ਗੱਲ ਕਰੀਏ ਫੁੱਫੜ ਜੀ ਫ਼ਿਲਮ ਦੀ ਤਾਂ ਇਸ ਫ਼ਿਲਮ ‘ਚ ਕਈ ਹੋਰ ਕਲਾਕਾਰ ਜਿਵੇਂ ਸਿੱਧਿਕਾ ਸ਼ਰਮਾ, ਅਲੰਕ੍ਰਿਤਾ ਸ਼ਰਮਾ, ਜੈਸਮੀਨ ਬਾਜਵਾ ਅਤੇ ਅੰਨੂ ਚੌਧਰੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ । ਹਾਸਿਆਂ ਦੇ ਰੰਗਾਂ ਦੇ ਨਾਲ ਭਰੀ ਇਹ ਫ਼ਿਲਮ ਸਮਾਜਿਕ ਸੁਨੇਹਾ ਵੀ ਦੇਵੇਗੀ।