ਬਿਪਾਸ਼ਾ ਬਾਸੂ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ

written by Shaminder | October 04, 2022 02:55pm

ਬਿਪਾਸ਼ਾ ਬਾਸੂ (Bipasha Basu) ਇਨ੍ਹੀਂ ਦਿਨੀਂ ਆਪਣੀ ਪ੍ਰੈਗਨੇਂਸੀ ਨੂੰ ਇਨਜੁਆਏ ਕਰ ਰਹੀ ਹੈ । ਉਹ ਆਪਣੇ ਹੋਣ ਵਾਲੇ ਬੇਬੀ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹਿਤ ਹੈ । ਉਸ ਦੀਆਂ ਨਵੀਆਂ ਤਸਵੀਰਾਂ (New Pics )ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਅਦਾਕਾਰਾ ਦੇ ਪਤੀ ਕਰਨ ਸਿੰਘ ਗਰੋਵਰ ਦੇ ਵੱਲੋਂ ਕਲਿੱਕ ਕੀਤਾ ਗਿਆ ਹੈ ।

Image Source: Instagram

ਹੋਰ ਪੜ੍ਹੋ : ਮਨਕਿਰਤ ਔਲਖ ਫ਼ਿਲਮ ‘ਬਰਾਊਨ ਬੁਆਏਜ਼’ ‘ਚ ਆਉਣਗੇ ਨਜ਼ਰ, ਫ਼ਿਲਮ ਦੀ ਸ਼ੂਟਿੰਗ ਸ਼ੁਰੂ

ਦੱਸ ਦਈਏ ਕਿ ਅਦਾਕਾਰਾ ਜਲਦ ਹੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ । ਦੋਵੇਂ ਜਣੇ ਪਹਿਲੀ ਵਾਰ ਮਾਪੇ ਬਣਨ ਜਾ ਰਹੇ ਹਨ । ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਦੀ ਇਹ ਪਹਿਲੀ ਔਲਾਦ ਹੈ । 2016 ‘ਚ ਇਹ ਜੋੜੀ ਵਿਆਹ ਦੇ ਬੰਧਨ ‘ਚ ਬੱਝੀ ਸੀ ।

Bipasha Basu Image Source : Instagram

ਹੋਰ ਪੜ੍ਹੋ : ਦੁਰਗਾ ਪੰਡਾਲ ‘ਚ ਇੱਕਠੀਆਂ ਨਜ਼ਰ ਆਈਆਂ ਅਦਾਕਾਰਾ ਕਾਜੋਲ ਅਤੇ ਰਾਣੀ ਮੁਖਰਜੀ, ਦਰਸ਼ਕਾਂ ਨੂੰ ਪਸੰਦ ਆ ਰਿਹਾ ਦੋਵਾਂ ਦਾ ਅੰਦਾਜ਼

ਦੋਵਾਂ ਲਈ ਵਿਆਹ ਕਰਵਾਉਣਾ ਏਨਾਂ ਅਸਾਨ ਨਹੀਂ ਸੀ ਕਿਉਂਕਿ ਦੋਵਾਂ ਦਾ ਵਿਆਹ ਆਮ ਵਿਆਹਾਂ ਦੇ ਨਾਲੋਂ ਵੱਖਰਾ ਸੀ । ਬਿਪਾਸ਼ਾ ਦੇ ਨਾਲ ਵਿਆਹ ਤੋਂ ਪਹਿਲਾਂ ਕਰਣ ਸਿੰਘ ਗਰੋਵਰ ਦਾ ਦੋ ਵਾਰ ਤਲਾਕ ਹੋਇਆ ਸੀ । ਜਿਸ ਕਾਰਨ ਅਦਾਕਾਰਾ ਨੂੰ ਇਸ ਵਿਆਹ ਦੇ ਲਈ ਆਪਣੇ ਘਰ ਵਾਲਿਆਂ ਨੂੰ ਮਨਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਸੀ ।

Image Source : Instagram

ਅਦਾਕਾਰਾ ਨੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਸੀ ਕਿ ਉਸ ਦੇ ਮਾਪਿਆਂ ਨੇ ਕਰਣ ਦੇ ਨਾਲ ਵਿਆਹ ਕਰਨ ‘ਤੇ ਕਈ ਵਾਰ ਇਤਰਾਜ਼ ਜਤਾਇਆ ਸੀ । ਪਰ ਬਿਪਾਸ਼ਾ ਨੇ ਕਦੇ ਵੀ ਹਾਰ ਨਹੀਂ ਮੰਨੀ ਅਤੇ ਉਹ ਆਪਣੇ ਮਾਪਿਆਂ ਨੂੰ ਵਿਆਹ ਦੇ ਲਈ ਮਨਾਉਣ ‘ਚ ਕਾਮਯਾਬ ਰਹੀ ਸੀ ।ਹੁਣ ਬਿਪਾਸ਼ਾ ਅਤੇ ਕਰਣ ਹੈਪੀ ਮੈਰਿਡ ਲਾਈਫ ਨੂੰ ਇਨਜੁਆਏ ਕਰ ਰਹੇ ਹਨ ।ਬਿਪਾਸ਼ਾ ਨੇ ਕਰਣ ਦੇ ਨਾਲ ਵਿਆਹ ਲਈ ਆਪਣੇ ਮਾਪਿਆਂ ਦੇ ਇਤਰਾਜ਼ ਬਾਰੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ‘ਕਿਸੇ ਦਾ ਵਿਆਹ ਟੁੱਟਣਾ ਇਹ ਸਾਬਿਤ ਨਹੀਂ ਕਰਦਾ ਕਿ ਉਹ ਇਨਸਾਨ ਗਲਤ ਹੈ।

 

View this post on Instagram

 

A post shared by Bipasha Basu (@bipashabasu)

You may also like