ਜਲਦ ਮਾਪੇ ਬਣਨ ਜਾ ਰਹੇ ਹਨ ਬਿਪਾਸ਼ਾ ਬਾਸੂ ਅਤੇ ਕਰਣ ਸਿੰਘ ਗਰੋਵਰ, ਅਦਾਕਾਰਾ ਨੇ ਪਹਿਲੀ ਵਾਰ ਬੇਬੀ ਬੰਪ ਨਾਲ ਸਾਂਝੀ ਕੀਤੀ ਤਸਵੀਰ

written by Shaminder | August 16, 2022 01:06pm

ਬਿਪਾਸ਼ਾ ਬਾਸੂ (Bipasha Basu) ਅਤੇ ਕਰਣ ਸਿੰਘ ਗਰੋਵਰ ਜਿਨ੍ਹਾਂ ਤੋਂ ਪ੍ਰਸ਼ੰਸਕ ਪਿਛਲੇ ਲੰਮੇ ਸਮੇਂ ਤੋਂ ਖੁਸ਼ਖਬਰੀ ਦੀ ਉਮੀਦ ਕਰ ਰਹੇ ਸਨ । ਪ੍ਰਸ਼ੰਸਕਾਂ ਨੂੰ ਹੁਣ ਇਸ ਜੋੜੀ ਨੇ ਖੁਸ਼ਖਬਰੀ ਦਿੱਤੀ ਹੈ । ਜਲਦ ਹੀ ਇਹ ਜੋੜੀ ਬੱਚੇ ਦੇ ਮਾਪੇ ਬਣਨ ਜਾ ਰਹੀ ਹੈ । ਜਿਸ ਬਾਰੇ ਪਿਛਲੇ ਕਈ ਦਿਨਾਂ ਤੋਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ, ਪਰ ਹੁਣ ਦੋਵਾਂ ਨੇ ਇਸ ‘ਤੇ ਆਫੀਸ਼ੀਅਲ ਮੁਹਰ ਲਗਾ ਦਿੱਤੀ ਹੈ ।

Bipasha Basu, Karan Singh Grover announce pregnancy, says 'We will now become three' Image Source: Twitter

ਹੋਰ ਪੜ੍ਹੋ : ਬਿਪਾਸ਼ਾ ਬਾਸੂ ਦੇ ਪ੍ਰੈਗਨੇਂਟ ਹੋਣ ਦੀਆਂ ਅਫਵਾਹਾਂ, ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਕਰ ਰਹੇ ਇਸ ਤਰ੍ਹਾਂ ਦੇ ਕਮੈਂਟਸ

ਜੀ ਹਾਂ ਬਿਪਾਸ਼ਾ ਬਾਸੂ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ‘ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਸ ‘ਚ ਬਿਪਾਸ਼ਾ ਬਾਸੂ ਬੇਬੀ ਬੰਪ ਦੇ ਨਾਲ ਨਜ਼ਰ ਆ ਰਹੀ ਹੈ ਜਦੋਂ ਕਿ ਕਰਣ ਸਿੰਘ ਗਰੋਵਰ ਬਿਪਾਸ਼ਾ ਬਾਸੂ ਦੇ ਬੇਬੀ ਬੰਪ ਨੂੰ ਚੁੰਮਦੇ ਹੋਏ ਨਜ਼ਰ ਆ ਰਹੇ ਹਨ ।

Bipasha Basu, Karan Singh Grover announce pregnancy, says 'We will now become three' Image Source: Twitter

ਹੋਰ ਪੜ੍ਹੋ : ਦੋ ਵਾਰ ਤਲਾਕਸ਼ੁਦਾ ਕਰਣ ਸਿੰਘ ਗਰੋਵਰ ਦੇ ਨਾਲ ਵਿਆਹ ਲਈ ਇਸ ਤਰ੍ਹਾਂ ਮਾਪਿਆਂ ਨੂੰ ਮਨਾਉਣ ‘ਚ ਕਾਮਯਾਬ ਹੋਈ ਸੀ ਅਦਾਕਾਰਾ ਬਿਪਾਸ਼ਾ ਬਾਸੂ

ਦੱਸ ਦਈਏ ਕਿ ਬੰਗਾਲੀ ਬਾਲਾ ਬਿਪਾਸ਼ਾ ਬਾਸੂ ਅਤੇ ਕਰਣ ਸਿੰਘ ਗਰੋਵਰ ਨੇ ਕੁਝ ਸਾਲ ਪਹਿਲਾਂ ਹੀ ਵਿਆਹ ਕਰਵਾਇਆ ਸੀ ।ਪਰ ਹਾਲੇ ਤੱਕ ਦੋਵਾਂ ਨੇ ਬੇਬੀ ਪਲਾਨ ਨਹੀਂ ਸੀ ਕੀਤਾ । ਪਰ ਹੁਣ ਅਚਾਨਕ ਬਿਪਾਸ਼ਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦੇ ਦਿੱਤਾ ਹੈ ।

Bipasha Basu

ਦੱਸ ਦਈਏ ਕਿ ਬਿਪਾਸ਼ਾ ਦੇ ਪ੍ਰੈਗਨੇਂਟ ਹੋਣ ਦੀਆਂ ਖ਼ਬਰਾਂ ਬੀਤੇ ਕਈ ਦਿਨਾਂ ਤੋਂ ਚੱਲ ਰਹੀਆਂ ਸਨ । ਪਰ ਇਨ੍ਹਾਂ ਖ਼ਬਰਾਂ ‘ਤੇ ਆਫੀਸ਼ੀਅਲ ਐਲਾਨ ਹੋਣਾ ਹਾਲੇ ਬਾਕੀ ਸੀ । ਇਸ ਜੋੜੀ ਦੇ ਵੱਲੋਂ ਇਸ ਦਾ ਅਧਿਕਾਰਕ ਐਲਾਨ ਕਰ ਦਿੱਤਾ ਗਿਆ ਹੈ । ਜਿਸ ਤੋਂ ਬਾਅਦ ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਵੀ ਇਸ ਜੋੜੀ ਨੂੰ ਵਧਾਈ ਦੇ ਰਹੇ ਹਨ ।

 

View this post on Instagram

 

A post shared by bipashabasusinghgrover (@bipashabasu)

You may also like