ਬਿਪਾਸ਼ਾ ਬਾਸੂ ਦਾ ਅੱਜ ਹੈ ਜਨਮਦਿਨ, ਪਤੀ ਕਰਣ ਸਿੰਘ ਗਰੋਵਰ ਨੇ ਰੋਮਾਂਟਿਕ ਤਸਵੀਰ ਸਾਂਝੀ ਕਰ ਦਿੱਤੀ ਵਧਾਈ

Written by  Shaminder   |  January 07th 2023 11:48 AM  |  Updated: January 07th 2023 11:48 AM

ਬਿਪਾਸ਼ਾ ਬਾਸੂ ਦਾ ਅੱਜ ਹੈ ਜਨਮਦਿਨ, ਪਤੀ ਕਰਣ ਸਿੰਘ ਗਰੋਵਰ ਨੇ ਰੋਮਾਂਟਿਕ ਤਸਵੀਰ ਸਾਂਝੀ ਕਰ ਦਿੱਤੀ ਵਧਾਈ

ਅਦਾਕਾਰਾ ਬਿਪਾਸ਼ਾ ਬਾਸੂ (Bipasha Basu) ਦਾ ਅੱਜ ਜਨਮਦਿਨ (Birthday)ਹੈ । ਇਸ ਮੌਕੇ ‘ਤੇ ਅਦਾਕਾਰਾ ਦੇ ਪਤੀ ਨੇ ਵੀ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ । ਅਦਾਕਾਰ ਕਰਣ ਸਿੰਘ ਗਰੋਵਰ ਨੇ ਇੱਕ ਰੋਮਾਂਟਿਕ ਪੋਸਟ ਸਾਂਝੀ ਕਰਦੇ ਹੋਏ ਪਤਨੀ ਨੂੰ ਜਨਮ ਦਿਨ ਵਿਸ਼ ਕੀਤਾ । ਇਸ ਰੋਮਾਂਟਿਕ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਅੱਜ ਅਦਾਕਾਰਾ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਸ ਦੀ ਲਵ ਸਟੋਰੀ ਦੇ ਬਾਰੇ ਦੱਸਾਂਗੇ ।

Image Source: Instagram

ਹੋਰ ਪੜ੍ਹੋ : ਇਹ ਅਦਾਕਾਰਾ ਬਣ ਸਕਦੀ ਹੈ ਅਨੁਸ਼ਕਾ ਸ਼ਰਮਾ ਦੀ ਭਾਬੀ, ਅਨੁਸ਼ਕਾ ਸ਼ਰਮਾ ਦੇ ਭਰਾ ਨਾਲ ਤਸਵੀਰਾਂ ਹੋਈਆਂ ਵਾਇਰਲ

ਬਿਪਾਸ਼ਾ ਬਾਸੂ ਨੇ ਵਾਲੀਵੁੱਡ ਨੂੰ ਅਨੇਕਾਂ ਹੀ ਹਿੱਟ ਫ਼ਿਲਮਾਂ ਦਿੱਤੀਆਂ ਹਨ । ਪਰ ਕੁਝ ਸਮੇਂ ਤੋਂ ਉਹ ਫ਼ਿਲਮਾਂ ‘ਚ ਘੱਟ ਹੀ ਸਰਗਰਮ ਹੈ । ਕਿਉਂਕਿ ਉਹ ਲਗਾਤਾਰ ਆਪਣੇ ਪਰਿਵਾਰ ਨੂੰ ਸਮਾਂ ਦੇ ਰਹੀ ਸੀ । ਹਾਲ ਹੀ ‘ਚ ਅਦਾਕਾਰਾ ਦੇ ਘਰ ਇੱਕ ਧੀ ਨੇ ਜਹਮ ਲਿਆ ਹੈ ।

Image Source : Instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਅਤੇ ਸ਼ੁਭ ਦੇ ਗੀਤ ਦੁਨੀਆ ਭਰ ‘ਚ ਛਾਏ, ‘The Last Ride’ ਅਤੇ ‘Baller’ ਐਪਲ ਮਿਊਜ਼ਿਕ 2022 ਦੀ ਟੌਪ ਸੂਚੀ ‘ਚ ਆਏ

ਜਿਸ ਦੀਆ ਤਸਵੀਰਾਂ ਉਹ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰ ਰਹੀ ਹੈ । ਕਰਣ ਸਿੰਘ ਗਰੋਵਰ ਦੇ ਨਾਲ ਉਸ ਦੀ ਲਵ ਸਟੋਰੀ ਕਿਸੇ ਫ਼ਿਲਮੀ ਲਵ ਸਟੋਰੀ ਤੋਂ ਘੱਟ ਨਹੀਂ ਹੈ । ਕਿਉਂਕਿ ਕਰਣ ਸਿੰਘ ਗਰੋਵਰ ਦਾ ਪਹਿਲਾਂ ਹੀ ਤਲਾਕ ਹੋ ਚੁੱਕਿਆ ਸੀ ।

Bipasha Basu, Karan Singh Grover announce pregnancy, says 'We will now become three' Image Source: Twitter

 

ਇਸ ਲਈ ਘਰਦਿਆਂ ਨੂੰ ਮਨਾਉਣਾ ਉਸ ਦੇ ਲਈ ਏਨਾਂ ਸੌਖਾ ਨਹੀਂ ਸੀ । ਪਰ ਅਦਾਕਾਰਾ ਨੇ ਕਿਸੇ ਤਰ੍ਹਾਂ ਆਪਣੇ ਘਰਦਿਆਂ ਨੂੰ ਇਸ ਲਈ ਰਾਜ਼ੀ ਕਰ ਲਿਆ ਅਤੇ ਦੋਹਾਂ ਨੇ ਵਿਆਹ ਕਰਵਾ ਲਿਆ ਸੀ । ਜਿਸ ਤੋਂ ਬਾਅਦ ਦੋਵਾਂ ਨੇ ਲੰਮਾ ਸਮਾਂ ਹੈਪਲੀ ਮੈਰਿਡ ਲਾਈਫ ਇਨਜੁਆਏ ਕੀਤੀ ਅਤੇ ਹੁਣ ਅਦਾਕਾਰਾ ਇੱਕ ਧੀ ਦੀ ਮਾਂ ਬਣ ਚੁੱਕੀ ਹੈ ।

 

You May Like This
DOWNLOAD APP


© 2023 PTC Punjabi. All Rights Reserved.
Powered by PTC Network