'ਚੁੰਨੀ ਚੋਂ ਆਸਮਾਨ' ਗੀਤ ‘ਚ ਬੀਰ ਸਿੰਘ ਨੇ ਆਪਣੀ ਆਵਾਜ਼ ਨਾਲ ਕੀਤਾ ਰੂਹਾਨ

written by Lajwinder kaur | January 01, 2019

‘ਭੱਜੋ ਵੀਰੋ ਵੇ’ ਜੋ ਕਿ ਪਿਛਲੇ ਮਹੀਨੇ ਸਰੋਤਿਆਂ ਦੇ ਦੇ ਰੂਬਰੂ ਹੋ ਚੁੱਕੀ ਹੈ ਤੇ ਇਸ ਫਿਲਮ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਹੈ। ਜੇ ਗੱਲ ਕਰੀਏ ਫਿਲਮ ਦੇ ਗੀਤਾਂ ਦੀ ਤਾਂ ਇਸ ਫਿਲਮ ਦੇ ਕਈ ਗੀਤ ਆ ਚੁੱਕੇ ਹਨ ਜਿਵੇਂ ਅਮਰਿੰਦਰ ਗਿੱਲ ਦੀ ਆਵਾਜ਼ ਚ ‘ਛੱੜੇ’, ‘ਕਾਰ ਰੀਬਨਾਂ ਵਾਲੀ,’  ਤੇ ਗੁਰਸ਼ਬਦ ਦੀ ਆਵਾਜ਼ ਚ ‘ਖਿਆਲ’ , ‘ਲਹਿੰਗਾ’ ਗੀਤ ਆਏ ਸਨ ਜਿਹਨਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਹੁਣ ਗੱਲ ਕਰਦੇ ਹਾਂ ਇਸ ਫਿਲਮ ਦੇ ਇੱਕ ਹੋਰ ਗੀਤ ‘ਚੁੰਨੀ ਚੋਂ ਆਸਮਾਨ’ ਦੀ ਜਿਸ ਨੂੰ ਬੀਰ ਸਿੰਘ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਰੂਹ ਨੂੰ ਖੂਸ਼ ਕਰਨ ਵਾਲ ਗੀਤ ਹੈ ਚੁੰਨੀ ਚੋਂ ਆਸਮਾਨ ਤੇ ਬੀਰ ਸਿੰਘ ਨੇ ਬਾਖੂਬੀ ਦੇ ਨਾਲ ਇਸ ਗੀਤ ਨੂੰ ਗਾਇਆ ਹੈ। ਗੀਤ ਨੂੰ ਫਿਲਮ ਦੇ ਨਾਇਕ ਅੰਬਰਦੀਪ ਤੇ ਨਾਇਕਾ ਸਿੰਮੀ ਚਾਹਲ ਦੇ ਉਪਰ ਫਿਲਮਾਇਆ ਗਿਆ ਹੈ।

https://www.youtube.com/watch?v=c84M6s2bRfY

ਹੋਰ ਵੇਖੋ: ਸਟਾਈਲਿਸ਼ ਸਿੰਘ ਦਾ ਗੀਤ ਸਰਦਾਰੀ ਦੇ ਸਟਾਈਲ ‘ਚ ਲਗਾ ਰਿਹਾ ਹੈ ਚਾਰ ਚੰਨ

ਇਸ ਗੀਤ ਨੂੰ ਬੀਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ।  ਪੰਜਾਬੀ ਇੰਡਸਟਰੀ ਦੇ ਅਦਾਕਾਰ ਹਰੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਤੋਂ ਗੀਤ ਨੂੰ ਸ਼ੇਅਰ ਕਰਦੇ ਹੋਏ ਗਾਇਕ ਤੇ ਗੀਤਕਾਰ ਬੀਰ ਸਿੰਘ ਦੀ ਕਾਫੀ ਤਾਰੀਫ ਕੀਤੀ ਹੈ।

https://www.instagram.com/p/BsE8MswH7vb/

ਚੁੰਨੀ ਚੋਂ ਆਸਮਾਨ ਗੀਤ ਦੇ ਬੋਲ ਖੁਦ ਬੀਰ ਸਿੰਘ ਨੇ ਹੀ ਲਿਖੇ ਹਨ। ਇਸ ਗੀਤ ਨੂੰ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ ਤੇ ਰਿਦਮ ਬੁਆਏਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

You may also like