ਬਾਲੀਵੁੱਡ ਐਕਟਰ ਅਨੁਪਮ ਖੇਰ US ਤੋਂ ਮਾਂ ਲਈ ਲੈ ਕੇ ਆਏ ਪਰਸ, ਮਾਂ ਦੁਲਾਰੀ ਨੇ ਪਰਸ ਪਾ ਕੇ ਕੀਤੀ ਕੈਟ ਵਾਕ, ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | October 01, 2021 10:33am

ਬਾਲੀਵੁੱਡ ਅਦਾਕਾਰ ਅਨੁਪਮ ਖੇਰ Anupam Kher ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਨੇ । ਉਹ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨਾਲ ਜੁੜੀਆਂ ਚੀਜ਼ਾਂ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਰਹਿੰਦੇ ਨੇ। ਹਾਲ ਹੀ ਵਿੱਚ ਉਸਨੇ ਇੰਟਰਨੈਟ ਤੇ ਇੱਕ ਤਾਜ਼ਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਚ ਉਹ  ਆਪਣੀ ਮਾਂ ਦੁਲਾਰੀ Dulari ਦੇ ਨਾਲ ਗੱਲ-ਬਾਤ ਕਰਦੇ ਹੋਏ ਦਿਖਾਈ ਦੇ ਰਹੇ ਨੇ। ਉਹ ਪਿੱਛੇ ਜਿਹੇ ਆਪਣੀ ਕੰਮ ਕਰਕੇ ਯੂ.ਐੱਸ ਗਏ ਹੋਏ ਸੀ। ਜਿੱਥੋਂ ਉਹ ਆਪਣੀ ਮਾਂ ਦੇ ਲਈ ਸਟਾਈਲਿਸ਼ ਪਰਸ ਲੈ ਕੇ ਆਏ ਨੇ।

ਹੋਰ ਪੜ੍ਹੋ : ਇਸ ਤਰ੍ਹਾਂ ਗਾਇਕ ਹਰਭਜਨ ਮਾਨ ਨੇ ਪਤਨੀ ਦਾ ਬਰਥਡੇਅ ਬਣਾਇਆ ਖ਼ਾਸ, ਪਤਨੀ ਹਰਮਨ ਮਾਨ ਨੇ ਤਸਵੀਰਾਂ ਕੀਤੀਆਂ ਸਾਂਝੀਆਂ

Anupam Kher Provides An Update On His Mother’s Health After She Tested Covid Positive Image Source: Instagram

ਅਨੁਪਮ ਖੇਰ ਨੇ ਆਪਣੀ ਬਜ਼ੁਰਗ ਮਾਂ ਨੂੰ ਇੱਕ ਸੁੰਦਰ ਪਰਸ ਗਿਫਟ ਕੀਤਾ ਹੈ। ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਤੋਹਫ਼ੇ ਲੈ ਕੇ ਦੁਲਾਰੀ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ ਤੇ ਉਹ ਆਪਣੇ ਪੁੱਤਰ ਤੋਂ ਪਰਸ ‘ਚ ਰੱਖਣ ਲਈ ਪੈਸੇ ਵੀ ਲੈਂਦੀ ਹੈ । ਇਸ 'ਤੇ ਅਨੁਪਮ ਖੇਰ ਉਸ ਨੂੰ ਆਪਣੇ ਪਰਸ' ਚ ਰੱਖਣ ਲਈ ਹਜ਼ਾਰ ਰੁਪਏ ਦਿੰਦੇ ਹਨ। ਇਸ ਤੋਂ ਬਾਅਦ ਦੁਲਾਰੀ ਪਰਸ ਪਾ ਕੇ ਕੈਟ ਵਾਕ ਕਰਦੀ ਹੋਈ ਨਜ਼ਰ ਆ ਰਹੀ ਹੈ। ਦੋਵਾਂ ਵਿਚਕਾਰ ਗੱਲਬਾਤ ਬਹੁਤ ਹੀ ਮਜ਼ਾਕੀਆ ਹੈ । ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

inside image of dulari pic Image Source: Instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਗੀਤ ‘LOVER’ ਦਾ ਬੁਖਾਰ ਚੜ੍ਹਿਆ ਬਾਲੀਵੁੱਡ ਵਾਲਿਆਂ ਦੇ ਸਿਰ ‘ਤੇ, ਹੁਣ ਕਿਆਰਾ ਅਡਵਾਨੀ ਤੇ ਵਰੁਣ ਧਵਨ ਨੇ ਬਣਾਇਆ ਦਿਲਕਸ਼ ਡਾਂਸ ਵੀਡੀਓ

ਪ੍ਰਸ਼ੰਸਕਾਂ ਨੂੰ ਮਾਂ-ਪੁੱਤ ਦੀ ਕਮਿਸਟਰੀ ਕਾਫੀ ਜ਼ਿਆਦਾ ਪਸੰਦ ਆਉਂਦੀ ਹੈ। ਅਨੁਪਮ ਖੇਰ ਦਾ ਆਪਣੀ ਮਾਂ ਨਾਲ ਖਾਸ ਲਗਾਅ ਹੈ, ਜੋ ਕਿ ਅਕਸਰ ਹੀ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਚ ਦੇਖਣ ਨੂੰ ਮਿਲਦਾ ਹੈ। ਜਦੋਂ ਅਨੁਪਮ ਖੇਰ ਦੀ ਮਾਂ ਦੁਲਾਰੀ ਦੀ ਸਿਹਤ ਵਿਗੜ ਗਈ ਤਾਂ ਉਹ ਬਹੁਤ ਭਾਵੁਕ ਹੋ ਗਏ ਸੀ । ਉਹ ਆਪਣੀ ਮਾਂ ਦੇ ਨਾਲ ਬਿਤਾਏ ਪਲਾਂ ਨੂੰ ਸ਼ੇਅਰ ਕਰਦੇ ਰਹਿੰਦੇ ਨੇ।

 

View this post on Instagram

 

A post shared by Anupam Kher (@anupampkher)

You may also like