ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਸ਼ੂਟਿੰਗ ‘ਤੇ ਪਰਤੇ, ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | October 13, 2020 03:56pm

ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ । ਜਿਸ ਤੋਂ ਬਾਅਦ ਉਹ ਆਪਣੀ ਸ਼ੂਟਿੰਗ ‘ਤੇ ਪਰਤ ਚੁੱਕੇ ਹਨ । ਇਸ ਦੀਆਂ ਕੁਝ ਤਸਵੀਰਾਂ ਅਰਜੁਨ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਜਿਸ ਨੂੰ ਸਾਂਝਾ ਕਰਦੇ ਹੋਏ ੳੇੁਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ।

arjun-kapoor arjun-kapoor

ਜਿਸ ‘ਚ ਉਨ੍ਹਾਂ ਨੇ ਲਿਖਿਆ ਕਿਲ ‘ਮੈਨੂੰ ਸ਼ੂਟਿੰਗ ਦੇ ਲਈ ਸੈੱਟ ‘ਤੇ ਵਾਪਸ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ ।ਜਿਵੇਂ ਕਿ ਮੈਨੂੰ ਯਾਦ ਹੈ ਕਿ ਸ਼ੂਟਿੰਗ ਦਾ ਸੈੱਟ ਲੰਮੇ ਸਮੇਂ ਤੋਂ ਮੇਰਾ ਘਰ ਰਿਹਾ ਹੈ ।ਜਦੋਂ ਮੈਂ ਇੱਕ ਅਦਾਕਾਰ ਵੀ ਨਹੀਂ ਸੀ,ਉਦੋਂ ਮੈਂ ਜ਼ਿਆਦਾਤਰ ਸਮਾਂ ਸੈੱਟ ‘ਤੇ ਹੀ ਗੁਜ਼ਾਰਦਾ ਸੀ ਅਤੇ ਹੋਰਨਾਂ ਲੋਕਾਂ ਤੋਂ ਪ੍ਰੇਰਿਤ ਹੁੰਦਾ ਸੀ’।

ਹੋਰ ਪੜ੍ਹੋ :ਅਰਜੁਨ ਕਪੂਰ ਨੇ ਕੋਰੋਨਾ ਵਾਇਰਸ ਨੂੰ ਦਿੱਤੀ ਮਾਤ, ਪੋਸਟ ਪਾ ਕੇ ਜਾਣਕਾਰੀ ਕੀਤੀ ਸਾਂਝੀ

arjun arjun

ਅਰਜੁਨ ਕਪੂਰ ਨੇ ਅੱਗੇ ਲਿਖਿਆ ‘ਇਸ ਸਾਲ ਮਹਾਮਾਰੀ ਨੇ ਸਾਨੂੰ ਸਭ ਨੂੰ ਠੇਸ ਪਹੁੰਚਾਈ ਹੈ ।ਇਸ ਦੇ ਨਾਲ ਹੀ ਮੇਰੀ ਲੜਾਈ ਦੁੱਗਣੀ ਹੋ ਗਈ ਜਦੋਂ ਮੈਂ ਵੀ ਇਸ ਵਾਇਰਸ ਦੀ ਲਪੇਟ ‘ਚ ਆ ਗਿਆ।ਉਦੋਂ ਮੈਨੂੰ ਸੈੱਟ ਦੀ ਬਹੁਤ ਯਾਦ ਆ ਰਹੀ ਸੀ ।

arjun arjun

ਹੁਣ ਮੇਰਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਆਪ ਨੂੰ ਉੱਥੇ ਦੇਖ ਰਿਹਾ ਹਾਂ ਜਿੱਥੋਂ ਦਾ ਮੈਂ ਹਾਂ’। ਦੱਸ ਦਈਏ ਕਿ ਅਰਜੁਨ ਕਪੂਰ ਰਕੁਲਪ੍ਰੀਤ ਦੇ ਨਾਲ ਅਗਲੀ ਫ਼ਿਲਮ ‘ਚ ਨਜ਼ਰ ਆਉਣਗੇ ।

 

You may also like