ਬਾਲੀਵੁੱਡ ਅਦਾਕਾਰ ਹਰਮਨ ਬਵੇਜਾ ਜਲਦ ਬਣਨ ਜਾ ਰਹੇ ਨੇ ਪਿਤਾ, ਪਿਛਲੇ ਸਾਲ ਕਰਵਾਇਆ ਸੀ ਵਿਆਹ

written by Shaminder | July 26, 2022

ਬਾਲੀਵੁੱਡ ਅਦਾਕਾਰ ਹਰਮਨ ਬਾਵੇਜਾ (Harman Baweja) ਜਲਦ ਹੀ ਪਿਤਾ ਬਣਨ ਵਾਲੇ ਹਨ । ਉਨ੍ਹਾਂ ਦੀ ਪਤਨੀ ਜਲਦ ਹੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ । ਖ਼ਬਰਾਂ ਆ ਰਹੀਆਂ ਹਨ ਕਿ ਹਰਮਨ ਬਾਵੇਜਾ ਦੀ ਪਤਨੀ ਪ੍ਰੈਗਨੇਂਟ ਹੈ ਅਤੇ ਦਸੰਬਰ ‘ਚ ਬੱਚੇ ਨੂੰ ਜਨਮ ਦੇ ਸਕਦੀ ਹੈ । ਹਾਲਾਂਕਿ ਜੋੜੇ ਵੱਲੋਂ ਇਸ ਦਾ ਕੋਈ ਵੀ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ।

Harman Baweja

ਹੋਰ ਪੜ੍ਹੋ : ਹਰਮਨ ਬਾਵੇਜਾ ਅਤੇ ਸਾਸ਼ਾ ਰਾਮਚੰਦਾਨੀ ਦਾ ਹੋਇਆ ਵਿਆਹ, ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਵੀਡੀਓ ਕੀਤਾ ਸਾਂਝਾ

ਪਰ ਇਸ ਬਾਰੇ ਖ਼ਬਰਾਂ ਵਾਇਰਲ ਹੋ ਰਹੀਆਂ ਹਨ । ਇਸ ਜੋੜੀ ਦਾ ਪਿਛਲੇ ਸਾਲ ਹੀ ਵਿਆਹ ਹੋਇਆ ਸੀ।ਇਸ ਜੋੜੀ ਦਾ ਵਿਆਹ ਕੋਲਕਾਤਾ ‘ਚ ਹੋਇਆ ਸੀ । ਜਿਸ ‘ਚ ਪਰਿਵਾਰ ਦੇ ਜੀਆਂ ਅਤੇ ਕਰੀਬੀ ਦੋਸਤਾਂ ਨੇ ਹੀ ਸ਼ਿਰਕਤ ਕੀਤੀ ਸੀ ।ਦੋਹਾਂ ਦਾ ਵਿਆਹ ਸਿੱਖ ਰੀਤੀ ਰਿਵਾਜ਼ ਦੇ ਮੁਤਾਬਕ ਹੋਇਆ ਸੀ ।

harman Baweja

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਆਪਣੇ ਪਤੀ ਰਾਜ ਕੁੰਦਰਾ ਦੀ ਡਾਂਸ ਵੀਡੀਓ ਕੀਤੀ ਸਾਂਝੀ

ਹਰਮਨ ਬਵੇਜਾ ਦੀ ਪਤਨੀ ਸਾਸ਼ਾ ਇੱਕ ਸਿਹਤ ਕੋਚ ਹੈ । ਉਹ ਬੈਟਰ ਬੈਲੇਂਸਡ ਸੈਲਫ ਨਾਂਅ ਦਾ ਇੱਕ ਇੰਸਟਾਗ੍ਰਾਮ ਪੇਜ ਚਲਾਉਂਦੀ ਹੈ ।ਹਰਮਨ ਬਵੇਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪ੍ਰਿਯੰਕਾ ਚੋਪੜਾ ਦੇ ਨਾਲ ਫ਼ਿਲਮ ‘ਲਵ ਸਟੋਰੀ 2050’ ‘ਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ ।

Harman Baweja , image From google

ਹਾਲਾਂਕਿ ਇਹ ਫ਼ਿਲਮ ਬਾਕਸ ਆਫਿਸ ‘ਤੇ ਫਲਾਪ ਰਹੀ ਸੀ । ਉਨਹਾਂ ਨੇ ੨੦੧੬ ‘ਚ ਆਈ ਚਾਰ ਸਾਹਿਬਜ਼ਾਦੇ ਦੇ ਨਾਲ ਕਾਫੀ ਸੁਰਖੀਆਂ ਵਟੋਰੀਆਂ ਸਨ । ਸੋਸ਼ਲ ਮੀਡੀਆ ‘ਤੇ ਬਹੁਤ ਘੱਟ ਐਕਟਿਵ ਰਹਿੰਦੇ ਹਨ । ਕਾਫੀ ਸਮੇਂ ਬਾਅਦ ਹਰਮਨ ਬਵੇਜਾ ਦੇ ਘਰੋਂ ਖੁਸ਼ੀ ਦੀ ਇਹ ਖ਼ਬਰ ਸੁਣ ਕੇ ਉਸ ਦੇ ਪ੍ਰਸ਼ੰਸਕ ਵੀ ਬਹੁਤ ਉਤਸ਼ਾਹਿਤ ਹਨ ।

 

View this post on Instagram

 

A post shared by Harman Baweja (@alitsiyahb)

You may also like