ਬਾਲੀਵੁੱਡ ਅਦਾਕਾਰ ਕਮਾਲ ਆਰ ਖ਼ਾਨ ਨੇ ਟਵੀਟ ਕਰਕੇ ਭਾਜਪਾ ਨੂੰ ਲਿਆ ਲੰਮੇ ਹੱਥੀਂ

written by Rupinder Kaler | May 05, 2021 05:52pm

ਬਾਲੀਵੁੱਡ ਅਦਾਕਾਰ ਕਮਾਲ ਆਰ ਖ਼ਾਨ ਆਪਣੀ ਬੇਬਾਕ ਬਿਆਨਬਾਜ਼ੀ ਲਈ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਟਵੀਟ ਕਰਦਿਆਂ ਕਿਹਾ, ‘ਪਿਆਰੇ ਭਗਤੋ ਕ੍ਰਿਪਾ ਕਰਕੇ ਇਸ ਗੱਲ ਨੂੰ ਨੋਟ ਕਰ ਲਓ ਕਿ ਰਾਕੇਸ਼ ਟਿਕੈਤ ਕਾਫੀ ਹੈ ਭਾਜਪਾ ਨੂੰ ਯੂਪੀ ਚੋਣਾਂ ਵਿਚ ਹਰਾਉਣ ਲਈ। ਅਖਿਲੇਸ਼ ਯਾਦਵ, ਜਯਾ ਬਚਨ, ਮਮਤਾ ਬੈਨਰਜੀ, ਪ੍ਰਿਯੰਕਾ ਗਾਂਧੀ, ਤੇਜਸਵੀ ਯਾਦਵ ਇਹ ਸਾਰੇ ਅਲੱਗ ਨੇ! ਮੈਂ ਜਾਣਦਾ ਹਾਂ ਕਿ ਮਾਇਆਵਤੀ ਤੇ ਓਵੈਸੀ ਦੋਵੇਂ ਮਿਲ ਕੇ ਭਾਜਪਾ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨਗੇ।

ਹੋਰ ਪੜ੍ਹੋ :

ਸਾਜਿਦ ਖ਼ਾਨ ਦੀ ਆਵਾਜ਼ ‘ਚ ਰਿਲੀਜ਼ ਹੋਇਆ ਫ਼ਿਲਮ ‘ਰਾਧੇ’ ਦਾ ਟਾਈਟਲ ਟਰੈਕ, ਪਹਿਲਾ ਮੌਕਾ ਜਦੋਂ ਦਰਸ਼ਕਾਂ ਨੂੰ ਨਹੀਂ ਸੁਣਨ ਨੂੰ ਮਿਲੀ ਵਾਜਿਦ ਖ਼ਾਨ ਦੀ ਆਵਾਜ਼  

ਪਰ ਹੁਣ ਜਨਤਾ ਬਹੁਤ ਹੁਸ਼ਿਆਰ ਹੋ ਗਈ ਹੈ ਪ੍ਰਸ਼ਾਂਤ ਕਿਸ਼ੋਰ ਨੇ ਪੱਛਮੀ ਬੰਗਾਲ ਚੋਣਾਂ ਤੋਂ ਪਹਿਲਾਂ ਟਵੀਟ ਕੀਤਾ ਸੀ- ਜੇਕਰ ਮੈਂ ਅਪਣਾ ਕੰਮ ਚੰਗੀ ਤਰ੍ਹਾਂ ਜਾਣਦਾ ਹਾਂ ਤਾਂ ਮੈਂ ਇਸ ਗੱਲ ਦੀ ਗਰੰਟੀ ਦਿੰਦਾ ਹਾਂ ਕਿ ਭਾਜਪਾ ਪੱਛਮੀ ਬੰਗਾਲ ਵਿਚ 3 ਡਿਜਿਟਸ ਤੱਕ ਕਦੀ ਨਹੀਂ ਪਹੁੰਚ ਸਕੇਗੀ’।

ਅਦਾਕਾਰ ਨੇ ਅੱਗੇ ਲ਼ਿਖਿਆ, ‘ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਸੀ- ਜੇਕਰ ਭਾਜਪਾ 3 ਡਿਜਿਟਸ ਤੱਕ ਪਹੁੰਚ ਜਾਂਦੀ ਹੈ ਤਾਂ ਮੈਂ ਅਪਣਾ ਕੰਮ ਕਰਨਾ ਬੰਦ ਕਰ ਦੇਵਾਂਗਾ, ਉਹ ਵੀ ਹਮੇਸ਼ਾਂ ਲਈ। ਕਹਿਣ ਤੋਂ ਭਾਵ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਅਪਣੀ ਗੱਲ ’ਤੇ ਯਕੀਨ ਸੀ’। ਇਸ ਤੋਂ ਇਲਾਵਾ ਕੇਆਰਕੇ ਨੇ ਇਕ ਹੋਰ ਟਵੀਟ ਕੀਤਾ ਜਿਸ ਵਿਚ ਉਹਨਾਂ ਲ਼ਿਖਿਆ ਕਿ, ‘ਜੋ ਵੀ ਅੱਜ ਭਾਰਤ ਵਿਚ ਹੋ ਰਿਹਾ ਹੈ, ਉਹ ਸਭ ਸਾਡੇ ਬੇਵਕੂਫ ਸਿਆਸਤਦਾਨਾਂ ਕਾਰਨ ਹੈ।

You may also like