
ਅਦਾਕਾਰ ਸੁਨੀਲ ਸ਼ੈਟੀ (Suniel Shetty ) ਜਿਨ੍ਹਾਂ ਨੂੰ ਕਿ ਅੰਨਾ ਦੇ ਨਾਮ ਤੇ ਵੀ ਜਾਣਿਆ ਜਾਂਦਾ ਹੈ ਉਹ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ‘ਚ ਨਤਮਸਤਕ ਹੋਣ ਪਹੁੰਚੇ ਸੁਨੀਲ ਸ਼ੈਟੀ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ ।ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਇਨਫਰਮੇਸ਼ਨ ਆਫਿਸ ਦੇ ਵਿੱਚ ਸਨਮਾਨਤ ਵੀ ਕੀਤਾ ਗਿਆ ।

ਹੋਰ ਪੜ੍ਹੋ : ਰੁਪਿੰਦਰ ਹਾਂਡਾ ਨੇ ਵੀਡੀਓ ਸਾਂਝਾ ਕੀਤਾ, ਦੱਸਿਆ ਗੁਰਬਾਣੀ ‘ਚ ਹੈ ਕਿੰਨੀ ਤਾਕਤ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਦਾਕਾਰ ਨੇ ਦੱਸਿਆ ਕਿ ਦੋ ਸਾਲਾਂ ਤੋਂ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਨਹੀਂ ਪਹੁੰਚ ਪਾਏ ਸਨ ਕਿਉਂਕਿ ਕੋਰੋਨਾ ਵਾਇਰਸ ਤੋਂ ਬਾਅਦ ਉਹ ਅੰਮ੍ਰਿਤਸਰ ਨਹੀਂ ਸਨ ਆ ਸਕੇ ।ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਹੀ ਜਨਮਦਿਨ ਤੋਂ ਦੋ ਤਿੰਨ ਦਿਨ ਪਹਿਲਾਂ ਹੀ ਅੰਮ੍ਰਿਤਸਰ ਪਹੁੰਚਦੇ ਸਨ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੁੰਦੇ ਸਨ।

ਹੋਰ ਪੜ੍ਹੋ : ਡਰੱਗਜ਼ ਮਾਮਲੇ ‘ਚ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਖਿਲਾਫ਼ ਚਾਰਜਸ਼ੀਟ ਦਰਜ
ਉਨ੍ਹਾਂ ਨੇ ਕਿਹਾ ਕਿ ਜਿੰਨੀ ਉਨ੍ਹਾਂ ਨੂੰ ਇੱਥੇ ਆ ਕੇ ਸ਼ਾਂਤੀ ਅਤੇ ਜੋ ਡਿਸਿਪਲਨ ਅਤੇ ਸ਼ਾਂਤੀ ਇੱਥੇ ਦੇਖਣ ਮਿਲਦਾ ਹੈ ਉਹ ਕਿਸੇ ਜਗ੍ਹਾ ਤੇ ਨਹੀਂ ਮਿਲਦਾ। ਅਦਾਕਾਰ ਨੇ ਦੱਸਿਆ ਕਿ ਉਹ ਦੋ ਸਾਲ ਬਾਅਦ ਇੱਥੇ ਪਹੁੰਚੇ ਹਨ ਲੇਕਿਨ ਅੱਜ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਤਾਂ ਉਨ੍ਹਾਂ ਨੂੰ ਉਹੀ ਰੂਹਾਨੀਅਤ ਦਾ ਅਹਿਸਾਸ ਹੋਇਆ। ਉਨ੍ਹਾਂ ਵੱਲੋਂ ਗੁਰੂ ਚਰਨਾਂ ਵਿਚ ਅਰਦਾਸ ਕੀਤੀ ਗਈ ।

ਦੱਸ ਦਈਏ ਕਿ ਸੁਨੀਲ ਸ਼ੈਟੀ ਦੀ ਇੱਕ ਝਲਕ ਪਾਉਣ ਵਾਸਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਿਹਾ ਅਤੇ ਉਨ੍ਹਾਂ ਨਾਲ ਕਈ ਲੋਕਾਂ ਵੱਲੋਂ ਸੈਲਫੀਆਂ ਵੀ ਖਿਚਵਾਈਆਂ ਗਈਆਂ ਇਸ ਮੌਕੇ ਸੁਨੀਲ ਸ਼ੈਟੀ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਵੀ ਮੌਜੂਦ ਸਨ ।
View this post on Instagram