ਮਸ਼ਹੂਰ ਲੇਖਕ ਸਲਮਾਨ ਰੁਸ਼ਦੀ ‘ਤੇ ਹੋਏ ਹਮਲੇ ਦੀ ਬਾਲੀਵੁੱਡ ਕਲਾਕਾਰਾਂ ਨੇ ਵੀ ਕੀਤੀ ਨਿਖੇਧੀ,ਨਿਊਯਾਰਕ ‘ਚ ਚਾਕੂ ਨਾਲ ਕੀਤਾ ਗਿਆ ਹਮਲਾ

written by Shaminder | August 13, 2022 01:46pm

ਪ੍ਰਸਿੱਧ ਲੇਖਕ ਸਲਮਾਨ ਰੁਸ਼ਦੀ (Salman Rushdie)  ‘ਤੇ ਹੋਏ ਹਮਲੇ (Attack) ਦੀ ਪੂਰੀ ਦੁਨੀਆ ‘ਚ ਨਿਖੇਧੀ ਕੀਤੀ ਜਾ ਰਹੀ ਹੈ । ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਲੇਖਕ ‘ਤੇ ਹੋਏ ਹਮਲੇ ਦੀ ਕਰੜੀ ਨਿੰਦਾ ਕੀਤੀ ਹੈ । ਅਦਾਕਾਰਾ ਸਵਰਾ ਭਾਸਕਰ ਨੇ ਵੀ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ‘'ਸਲਮਾਨ ਰੁਸ਼ਦੀ ਲਈ ਮੇਰੀਆਂ ਦੁਆਵਾਂ। ਸ਼ਰਮਨਾਕ, ਨਿੰਦਣਯੋਗ ਅਤੇ ਕਾਇਰਤਾ ਭਰਿਆ ਹਮਲਾ!

Swara Bhaskar tweet image From twitter

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਾਲਜ ਦੀਆਂ ਤਸਵੀਰਾਂ ਵਾਇਰਲ, ਦੋਸਤਾਂ ਨਾਲ ਮਸਤੀ ਕਰਦਾ ਆਇਆ ਨਜ਼ਰ

ਇਸ ਤੋਂ ਇਲਾਵਾ ਬਾਲੀਵੁੱਡ ਦੇ ਹੋਰ ਕਈ ਸਿਤਾਰਿਆਂ ਨੇ ਵੀ ਇਸ ਹਮਲੇ ਦੀ ਨਿਖੇਧੀ ਕੀਤੀ ਹੈ ।ਜਾਵੇਦ ਅਖਤਰ ਨੇ ਵੀ ਆਪਣੇ ਟਵਿੱਟਰ ਹੈਂਡਲ ‘ਤੇ ਲੇਖਕ ‘ਤੇ ਹੋਏ ਹਮਲੇ ਦੀ ਕਰੜੀ ਨਿੰਦਾ ਕੀਤੀ ਅਤੇ ਲਿਖਿਆ ਕਿ 'ਮੈਂ ਕੁਝ ਕੱਟੜਪੰਥੀਆਂ ਵੱਲੋਂ ਸਲਮਾਨ ਰੁਸ਼ਦੀ 'ਤੇ ਕੀਤੇ ਗਏ ਇਸ ਵਹਿਸ਼ੀ ਹਮਲੇ ਦੀ ਨਿੰਦਾ ਕਰਦਾ ਹਾਂ।

Javed Akhtar tweet- image From twitter

ਹੋਰ ਪੜ੍ਹੋ : ਫੜੀ ਗਈ ਫਰਮਾਨੀ ਨਾਜ਼ ਦੀ ਚੋਰੀ ! ਯੂਟਿਊਬ ਨੇ ਹਟਾਇਆ ‘ਹਰ ਹਰ ਸ਼ੰਭੂ’ ਗਾਣਾ

ਮੈਨੂੰ ਉਮੀਦ ਹੈ ਕਿ ਨਿਊਯਾਰਕ ਪੁਲਿਸ ਅਤੇ ਅਦਾਲਤ ਹਮਲਾਵਰ ਦੇ ਖਿਲਾਫ ਸਭ ਤੋਂ ਸਖ਼ਤ ਕਾਰਵਾਈ ਕਰੇਗੀ’।ਸਲਮਾਨ ਰੁਸ਼ਦੀ ‘ਤੇ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਸਟੇਜ ‘ਤੇ ਇੱਕ ਇੰਟਰਵਿਊ ਲੈਣ ਆਏ ਸ਼ਖਸ ਦੇ ਨਾਲ ਮੌਜੂਦ ਸਨ । ਹਮਲਾਵਰ ਨੇ ਲੇਖਕ ਦੀ ਗਰਦਨ ‘ਚ ਚਾਕੂ ਮਾਰਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹੈਲੀਕਾਪਟਰ ਦੇ ਰਾਹੀਂ ਇਲਾਜ ਲਈ ਲਿਜਾਇਆ ਗਿਆ ।

Indian-origin author Salman Rushdie stabbed on stage; Kangana Ranaut condemns the act Image Source: Twitter

ਨਿਊਯਾਰਕ ਦੀ ਗਵਰਨਰ ਮੁਤਾਬਕ ਉਹ ਜਿਉਂਦੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਜਗ੍ਹਾ ‘ਤੇ ਲਿਜਾਇਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਸਮਾਗਮ ਸੰਚਾਲਕ ‘ਤੇ ਵੀ ਹਮਲਾ ਕੀਤਾ ਗਿਆ ਹੈ । ਲੇਖਕ ਪਿਛਲੇ ਕਈ ਸਾਲਾਂ ਤੋਂ ਅਮਰੀਕਾ ‘ਚ ਰਹਿ ਰਹੇ ਹਨ ਅਤੇ ਉਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ ਹਨ । ਕਈ ਕਿਤਾਬਾਂ ‘ਚ ਈਸ਼ ਨਿੰਦਾ ਦਾ ਇਲਜ਼ਾਮ ਵੀ ਉਨ੍ਹਾਂ ‘ਤੇ ਲੱਗਿਆ ਹੈ ।

 

 

 

You may also like