ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਰਾਓ ਦੇ ਘਰ ਗੂੰਜਣ ਵਾਲੀ ਹੈ ਕਿਲਕਾਰੀ, ਬੇਬੀ ਬੰਪ ਦੇ ਨਾਲ ਤਸਵੀਰਾਂ ਹੋਈਆਂ ਵਾਇਰਲ

written by Shaminder | October 13, 2020 11:07am

ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਰਾਓ ਮਾਂ ਬਣਨ ਵਾਲੀ ਹੈ ।ਹਾਲ ਹੀ ‘ਚ ਉਨ੍ਹਾਂ ਨੂੰ ਆਪਣੇ ਪਤੀ ਆਰ ਜੇ ਅਨਮੋਲ ਦੇ ਨਾਲ ਖਾਰ ਸਥਿਤ ਇੱਕ ਕਲੀਨਿਕ ਦੇ ਬਾਹਰ ਸਪਾਟ ਕੀਤਾ ਗਿਆ ।ਅੰਮ੍ਰਿਤਾ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ ਜਿਸ ‘ਚ ਉਸ ਦਾ ਬੇਬੀ ਬੰਪ ਸਾਫ ਵਿਖਾਈ ਦੇ ਰਿਹਾ ਹੈ ।ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਡਾਕਟਰ ਦੇ ਕਲੀਨਿਕ ‘ਚ ਵਿਜ਼ਿਟ ਦੌਰਾਨ ਖਿੱਚੀ ਗਈ ਹੈ ।

Amrita And RJ Anmol Amrita And RJ Anmol

ਇੱਕ ਨਿੱਜੀ ਅਖਬਾਰ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਾ ਆਪਣੀ ਲਾਈਫ ਦੇ ਇਸ ਪਾਰਟ ਨੂੰ ਬਹੁਤ ਹੀ ਜ਼ਿਆਦਾ ਇਨਜੁਆਏ ਕਰ ਰਹੀ ਹੈ । ਉਨ੍ਹਾਂ ਦੀ ਪ੍ਰੈਗਨੇਂਸੀ ਦੇ ਬਾਰੇ ਹਾਲਾਂਕਿ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੈ।ਇਸ ਜੋੜੀ ਦੇ ਰਿਸ਼ਤੇਦਾਰ ਅਤੇ ਨਜ਼ਦੀਕੀ ਲੋਕਾਂ ਨੂੰ ਹੀ ਇਸ ਬਾਰੇ ਪਤਾ ਹੈ ।

ਹੋਰ ਪੜ੍ਹੋ :ਜਿੰਮੀ ਸ਼ੇਰਗਿੱਲ ਨਾਲ 21ਵੀਂ ਸਦੀ ਦੀ ਮਸ਼ਹੂਰ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ ਦਾ ਹੈ ਗੂੜ੍ਹਾ ਰਿਸ਼ਤਾ,ਜਾਣੋ ਕੌਣ ਸੀ ਅੰਮ੍ਰਿਤਾ ਸ਼ੇਰਗਿੱਲ 

shahid-kapoor-and-amirta-rao shahid-kapoor-and-amirta-rao

ਲਾਕਡਾਊਨ ਤੋਂ ਪਹਿਲਾਂ ਹੀ ਉਹ ਪ੍ਰੈਗਨੇਂਟ ਹੋਏ ਸਨ ਅਤੇ ਕਾਫੀ ਖੁਸ਼ ਹੈ । ਅੰਮ੍ਰਿਤਾ ਨੇ ਅਨਮੋਲ ਦੇ ਨਾਲ 2016 ‘ਚ ਵਿਆਹ ਕਰਵਾਇਆ ਸੀ । ਦੱਸ ਦਈਏ ਕਿ ਅੰਮ੍ਰਿਤਾ ਰਾਓ ਅਤੇ ਅਨਮੋਲ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਨਿੱਜੀ ਰੱਖਦੇ ਹਨ। ਅੰਮ੍ਰਿਤਾ  ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।

Amrita Amrita

ਅੰਮ੍ਰਿਤਾ ਆਖਰੀ ਵਾਰ ਬਾਲਾ ਸਾਹਿਬ ਠਾਕਰੇ ਦੀ ਬਾਇਓਪਿਕ ‘ਚ ਨਜ਼ਰ ਆਈ ਸੀ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2002 ‘ਚ ਆਈ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ ।‘ਇਸ਼ਕ ਵਿਸ਼ਕ’ ਅਤੇ ‘ਵਿਵਾਹ’ ਫ਼ਿਲਮ ‘ਚ ਸ਼ਾਹਿਦ ਕਪੂਰ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

 

You may also like