ਬਾਲੀਵੁੱਡ ਅਦਾਕਾਰਾ ਸਿਮੀ ਗਰੇਵਾਲ ਨੇ ਮਮਤਾ ਬੈਨਰਜੀ ਦੀ ਤੁਲਨਾ ਅਮਰੀਕੀ ਰਾਸ਼ਟਰਪਤੀ ਨਾਲ ਕੀਤੀ

written by Rupinder Kaler | May 03, 2021 06:36pm

ਪੱਛਮੀ ਬੰਗਾਲ ਵਿੱਚ ਭਾਜਪਾ ਦੀ ਵੱਡੀ ਹਾਰ ਹੋਈ ਹੈ । ਟੀਐੱਮਸੀ ਦੀ ਇਸ ਵੱਡੀ ਜਿੱਤ ਤੇ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ । ਕੁਝ ਲੋਕ ਮਮਤਾ ਬੈਨਰਜੀ ਨੂੰ ਜਿੱਤ ਦੀ ਵਧਾਈ ਦੇ ਰਹੇ ਹਨ । ਇਸ ਸਭ ਦੇ ਚਲਦੇ ਅਦਾਕਾਰਾ ਸਿਮੀ ਗਰੇਵਾਲ ਨੇ ਵੀ ਪੱਛਮੀ ਬੰਗਾਲ ਦੇ ਚੋਣ ਨਤੀਜੇ ਸਬੰਧੀ ਆਪਣੀ ਪ੍ਰਤੀਕਰਮ ਦਿੱਤਾ ਹੈ ।

Pic Courtesy: Instagram

ਹੋਰ ਪੜ੍ਹੋ :

ਐਮੀ ਵਿਰਕ ਨੇ ਗੋਰੀਆਂ ਮੇਮਾਂ ਦੇ ਨਾਲ ਪੰਜਾਬੀ ਗੀਤ ‘ਤੇ ਬਣਾਇਆ ਇਹ ਮਜ਼ੇਦਾਰ ਵੀਡੀਓ, ਹਰ ਕਿਸੇ ਨੂੰ ਆ ਰਿਹਾ ਖੂਬ ਪਸੰਦ

Pic Courtesy: Instagram

ਏਨਾਂ ਹੀ ਹੀ ਨਹੀਂ ਉਨ੍ਹਾਂ ਮਮਤਾ ਬੈਨਰਜੀ ਦੀ ਜਿੱਤ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਜਿੱਤ ਨਾਲ ਤੁਲਨਾ ਕੀਤੀ ਹੈ । ਅਸਲ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਮਤਾ ਬੈਨਰਜੀ ਦੇ ਪੈਰ ਫ੍ਰੈਕਚਰ ਹੋ ਗਿਆ ਸੀ ਜਿਸ ਕਾਰਨ ਉਨ੍ਹਾਂ ਆਪਣਾ ਚੋਣ ਪ੍ਰਚਾਰ ਵ੍ਹੀਲਚੇਅਰ 'ਤੇ ਕਰਨਾ ਪਿਆ ।

ਅਜਿਹਾ ਹੀ ਕੁਝ ਰਾਸ਼ਟਰਪਤੀ ਜੋਅ ਬਾਇਡਨ ਨਾਲ ਉਨ੍ਹਾਂ ਦੇ ਚੋਣ ਪ੍ਰਚਾਰ ਦੌਰਾਨ ਹੋਇਆ ਸੀ। ਹਾਲਾਂਕਿ ਉਨ੍ਹਾਂ ਰਾਸ਼ਟਰਪਤੀ ਚੋਣ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਸੀ। ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ 'ਚ ਮਮਤਾ ਬੈਨਰਜੀ ਦੀ ਜਿੱਤ ਨੂੰ ਸਿਮੀ ਗਰੇਵਾਲ ਨੇ ਜੋਅ ਬਾਇਡਨ ਦੀ ਜਿੱਤ ਨਾਲ ਜੋੜਿਆ ਹੈ।

You may also like