ਬਾਲੀਵੁੱਡ ਦੀਆਂ ਉਹ ਹੀਰੋਇਨਾਂ ਜੋ ਆਪਣੀਆਂ ਸਹੇਲੀਆਂ ਦੇ ਬੁਆਏ ਐਕਸ ਬੁਆਏ ਫ੍ਰੈਂਡ ਨੂੰ ਹੀ ਕਰਦੀਆਂ ਰਹੀਆਂ ਡੇਟ

written by Shaminder | February 09, 2022

ਬਾਲੀਵੁੱਡ (Bollywood) ਦੀਆਂ ਕਈ ਹੀਰੋਇਨਾਂ (Actress) ਅਜਿਹੀਆਂ ਹਨ ਜੋ ਜਾਣੇ ਅਣਜਾਣੇ ਆਪਣੀਆਂ ਸਹੇਲੀਆਂ ਦੇ ਬੁਆਏ ਫ੍ਰੈਂਡ ਨੂੰ ਹੀ ਆਪਣਾ ਦਿਲ ਦੇ ਬੈਠੀਆਂ ਸਨ ।ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਹੀਰੋਇਨਾਂ ਦੇ ਬਾਰੇ ਦੱਸਣ ਜਾ ਰਹੇ ਹਾਂ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸੁਰਖੀਆਂ ਵਿੱਚ ਰਹੀ ਰੀਆ ਚੱਕਰਵਰਤੀ ਨਾਲ ਵੀ ਕੁਝ ਅਜਿਹਾ ਹੀ ਹੋਇਆ। ਦਰਅਸਲ, ਫਿਲਮ ਕੇਦਾਰਨਾਥ ਦੌਰਾਨ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਸਾਰਾ ਅਤੇ ਸੁਸ਼ਾਂਤ ਰਿਲੇਸ਼ਨਸ਼ਿਪ ਵਿੱਚ ਸਨ।

ਹੋਰ ਪੜ੍ਹੋ : ਪੁਲਿਸ ‘ਚ ਭਰਤੀ ਹੋਣਾ ਚਾਹੁੰਦੀ ਸੀ ਸਪਨਾ ਚੌਧਰੀ, ਮਜਬੂਰੀ ਨੇ ਬਣਾ ਦਿੱਤਾ ਡਾਂਸਰ

ਇਸ ਦੇ ਨਾਲ ਹੀ ਉਨ੍ਹਾਂ ਦੇ ਬ੍ਰੇਕਅੱਪ ਤੋਂ ਬਾਅਦ ਸੁਸ਼ਾਂਤ ਦਾ ਨਾਂ ਰੀਆ ਨਾਲ ਜੁੜ ਗਿਆ। ਦੂਜੇ ਪਾਸੇ ਰੀਆ ਤੇ ਸਾਰਾ ਇੱਕ-ਦੂਜੇ ਦੀਆਂ ਚੰਗੀਆਂ ਦੋਸਤ ਹਨ ਅਤੇ ਦੋਵੇਂ ਇਕੱਠੀਆਂ ਜਿਮ ਵਿੱਚ ਕਸਰਤ ਕਰਦੀਆਂ ਹਨ। ਅਦਾਕਾਰਾ ਮਲਾਇਕਾ ਅਰੋੜਾ  ਜੋ ਅਰਜੁਨ ਕਪੂਰ ਦੇ ਨਾਲ ਰਿਲੇਸ਼ਨਸ਼ਿਪ 'ਚ ਹੈ । ਪਰ ਕੁਝ ਸਾਲ ਪਹਿਲਾਂ ਅਰਜੁਨ ਮਲਾਇਕਾ ਦੀ ਨਨਾਣ ਰਹਿ ਚੁੱਕੀ ਅਰਪਿਤਾ ਨੂੰ ਡੇਟ ਕਰ ਰਿਹਾ ਸੀ ।

Malaika Arora image From instagram

ਮਲਾਇਕਾ ਅਰਬਾਜ਼ ਤੋਂ ਵੱਖ ਹੋਣ ਤੋਂ ਬਾਅਦ ਵੀ ਆਪਣੇ ਸਹੁਰੇ ਪਰਿਵਾਰ ਦੇ ਲੋਕਾਂ ਦੇ ਕਰੀਬ ਹੈ। ਅਜਿਹੇ 'ਚ ਉਸ ਨੂੰ ਆਪਣੀ ਨਣਦ ਦੇ ਐਕਸ ਬੁਆਏਫਰੈਂਡ ਨਾਲ ਪਿਆਰ ਹੋ ਗਿਆ। ਹੁਣ ਗੱਲ ਕਰਦੇ ਹਾਂ ਆਲੀਆ ਭੱਟ ਦੀ। ਆਲੀਆ ਏਨੀਂ ਦਿਨੀਂ ਆਪਣੀ ਫ਼ਿਲਮ ਗੰਗੂਬਾਈ ਕਾਠਿਆਵਾੜੀ ਨੂੰ ਲੈ ਕੇ ਚਰਚਾ ਚ ਹੈ ਅਤੇ ਰਣਬੀਰ ਕਪੂਰ ਦੇ ਨਾਲ ਰਿਲੇਸ਼ਨਸ਼ਿਪ ਚ ਹੈ । ਪਰ ਕੁਝ ਸਾਲ ਪਹਿਲਾਂ ਰਣਬੀਰ ਕੈਟਰੀਨਾ ਨੂੰ ਡੇਟ ਕਰ ਰਹੇ ਸਨ ਜਦੋਂ ਕਿ ਆਲੀਆ ਦੇ ਨਾਲ ਕੈਟਰੀਨਾ ਦੀ ਵਧੀਆ ਦੋਸਤੀ ਹੈ ਅਤੇ ਇਹ ਦੋਸਤੀ ਅੱਜ ਵੀ ਬਰਕਰਾਰ ਹੈ । ਕੈਟਰੀਨਾ ਨੇ ਹਾਲ ਹੀ 'ਚ ਵਿੱਕੀ ਕੌਸ਼ਲ ਦੇ ਨਾਲ ਵਿਆਹ ਕਰਵਾਇਆ ਹੈ। ਬਾਲੀਵੁੱਡ 'ਚ ਹੀਰੋਇਨਾਂ ਦੇ ਨਾਲ ਨਾਲ ਅਜਿਹੇ ਅਦਾਕਾਰਾਂ ਦੇ ਵੀ ਕਈ ਕਿੱਸੇ ਮਸ਼ਹੂਰ ਹਨ ।ਜਿਨ੍ਹਾਂ ਨੇ ਆਪਣੇ ਦੋਸਤ ਰਹਿ ਚੁੱਕੇ ਅਦਾਕਾਰਾਂ ਦੀਆਂ ਐਕਸ ਗਰਲ ਫ੍ਰੈਂਡ ਦੇ ਨਾਲ ਦੋਸਤੀ ਕੀਤੀ ਸੀ । ਜਿਸ 'ਚ ਜਤਿੰਦਰ ਅਤੇ ਧਰਮਿੰਦਰ ਵੀ ਸ਼ਾਮਿਲ ਹਨ । ਇਨ੍ਹਾਂ ਅਦਾਕਾਰਾਂ ਦੀ ਲਿਸਟ ਵੀ ਕਾਫੀ ਲੰਮੀ ਹੈ ।

You may also like