ਅਦਾਕਾਰ ਰਣਦੀਪ ਹੁੱਡਾ ਦਾ ਸਿੱਖ ਭਾਈਚਾਰੇ ਨੂੰ ਲੈਕੇ ਵੱਡਾ ਬਿਆਨ, ਕਿਹਾ 'ਸਿੱਖ ਮਨੁੱਖਤਾ ਦੀ ਮਿਸਾਲ'

Written by  Shaminder   |  December 06th 2022 11:14 AM  |  Updated: December 06th 2022 11:14 AM

ਅਦਾਕਾਰ ਰਣਦੀਪ ਹੁੱਡਾ ਦਾ ਸਿੱਖ ਭਾਈਚਾਰੇ ਨੂੰ ਲੈਕੇ ਵੱਡਾ ਬਿਆਨ, ਕਿਹਾ 'ਸਿੱਖ ਮਨੁੱਖਤਾ ਦੀ ਮਿਸਾਲ'

ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ (Randeep Hooda) ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਉਨ੍ਹਾਂ ਦਾ ਮੋਹ ਕਿਸੇ ਤੋਂ ਛਿਪਿਆ ਨਹੀਂ ਹੈ । ਉਹ ਅਕਸਰ ਪੰਜਾਬੀਆਂ ਬਾਰੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਪੰਜਾਬੀਆਂ ਦੇ ਲਈ ਆਪਣੇ ਦਿਲ ਦੇ ਜਜ਼ਬਾਤਾਂ ਬਾਰੇ ਖੁੱਲ ਕੇ ਗੱਲਬਾਤ ਕੀਤੀ ਹੈ ।

Randeep hooda Image Source : Youtube

ਹੋਰ ਪੜ੍ਹੋ : ਸੇਬਾਂ ਵਾਲੇ ਟਰੱਕ ਡਰਾਈਵਰ ਦੇ ਪੈਸੇ ਪੰਜਾਬ ਦੇ ਦੋ ਵੀਰਾਂ ਨੇ ਭਰੇ, ਗਾਇਕ ਹਰਜੀਤ ਹਰਮਨ ਨੇ ਸਾਂਝੀ ਕੀਤੀ ਤਸਵੀਰ

ਉਨ੍ਹਾਂ ਨੇ ਕਿਹਾ ਉਹ ਫ਼ਿਲਮ ਦੇ ਸਿਲਸਿਲੇ ‘ਚ ਹਰਿਮੰਦਰ ਸਾਹਿਬ ਗਏ ਸਨ, ਜਿੱਥੇ ਉਨ੍ਹਾਂ ਨੂੰ ਵੱਖਰੀ ਤਰ੍ਹਾਂ ਦਾ ਅਹਿਸਾਸ ਹੋਇਆ ਸੀ । ਇੱਥੇ ਹੀ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਮੱਥਾ ਟੇਕਿਆ ਤਾਂ ਉਦੋਂ ਹੀ ਫੈਸਲਾ ਲਿਆ ਸੀ ਕਿ ਜਦੋਂ ਤੱਕ ਉਹ ‘ਦਾ ਬੈਟਲ ਆਫ ਸਾਰਾਗੜ੍ਹੀ’ ਫ਼ਿਲਮ ਦੀ ਸ਼ੂਟਿੰਗ ਪੂਰੀ ਨਹੀਂ ਕਰਦੇ ਉਦੋਂ ਤੱਕ ਕੇਸ ਤੇ ਦਾੜ੍ਹੀ ਨਹੀਂ ਕੱਟਣਗੇ ।

Randeep hooda ,, Image Source : Youtube

ਹੋਰ ਪੜ੍ਹੋ :  ਵਰਕਸ਼ਾਪ ‘ਚ ਗਰੀਸ ਦੇ ਨਾਲ ਲਿੱਬੜੇ ਹੋਏ ਨਜ਼ਰ ਆਏ ਅਦਾਕਾਰ ਗੁਰਪ੍ਰੀਤ ਘੁੱਗੀ, ਪ੍ਰਸ਼ੰਸਕਾਂ ਨੇ ਕੀਤੇ ਇਸ ਤਰ੍ਹਾਂ ਦੇ ਸਵਾਲ

ਇਹ ਫ਼ਿਲਮ ਤਾਂ ਕਈ ਕਾਰਨਾਂ ਕਰਕੇ ਰਿਲੀਜ਼ ਨਹੀਂ ਹੋ ਪਾਈ ਸੀ ।ਪਰ ਇਸ ਦੌਰਾਨ ਉਨ੍ਹਾਂ ਨੇ ਕਦੇ ਵੀ ਇਸ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਕੇਸ ਦਾੜ੍ਹੀ ਨਹੀਂ ਸੀ ਕੱਟੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਖ ਕੌਮ ਵੱਲੋਂ ਹਿੰਦੁਸਤਾਨ ਲਈ ਦਿੱਤੀਆਂ ਕੁਰਬਾਨੀਆਂ ਬਾਰੇ ਵੀ ਖੁੱਲ ਕੇ ਗੱਲਬਾਤ ਕੀਤੀ ਹੈ ।

Randeep Hooda Image Source : Instagram

ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਮਨੁੱਖਤਾ ਦੀ ਮਿਸਾਲ ਦੱਸਿਆ ਹੈ । ਦੱਸ ਦਈਏ ਕਿ ਰਣਦੀਪ ਹੁੱਡਾ ਇਨ੍ਹੀਂ ਦਿਨੀਂ ਪੰਜਾਬੀ ਕੰਟੈਂਟ ‘ਤੇ ਬਣਨ ਵਾਲੀਆਂ ਫ਼ਿਲਮਾਂ ‘ਚ ਕਾਫੀ ਨਜ਼ਰ ਆ ਰਹੇ ਹਨ । ਉਹ ਕੁਝ ਦਿਨ ਪਹਿਲਾਂ ਹੀ ਪੰਜਾਬ ‘ਤੇ ਅਧਾਰਿਤ ਇੱਕ ਪ੍ਰੋਜੈਕਟ ‘ਚ ਨਜ਼ਰ ਆ ਚੁੱਕੇ ਹਨ ।

 

View this post on Instagram

 

A post shared by Randeep Hooda (@randeephooda)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network