
ਰਣਜੀਤ ਬਾਵਾ (Ranjit Bawa ) ਅਜਿਹਾ ਗਾਇਕ ਹੈ ਜਿਸ ਨੇ ਆਪਣੀ ਗਾਇਕੀ ਦੇ ਨਾਲ ਖ਼ਾਸ ਜਗ੍ਹਾ ਦਰਸ਼ਕਾਂ ਦੇ ਦਿਲ ‘ਚ ਬਣਾਈ ਹੈ । ਗਾਇਕੀ ‘ਚ ਜਗ੍ਹਾ ਬਨਾਉਣ ਦੇ ਲਈ ਉਨ੍ਹਾਂ ਨੇ ਕਾਫੀ ਸੰਘਰਸ਼ ਕੀਤਾ ਹੈ । ਸੋਸ਼ਲ ਮੀਡੀਆ ‘ਤੇ ਰਣਜੀਤ ਬਾਵਾ ਦੀ ਵੱਡੀ ਫੈਨ ਫਾਲਵਿੰਗ ਹੈ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।
ਹੋਰ ਪੜ੍ਹੋ : ਜਸਬੀਰ ਜੱਸੀ ਦੋਸਤ ਭੁਪਿੰਦਰ ਬਰਨਾਲਾ ਅਤੇ ਬਲਬੀਰ ਬੀਰਾ ਦੇ ਨਾਲ ਇਸ ਤਰ੍ਹਾਂ ਸਮਾਂ ਬਿਤਾਉਂਦੇ ਆਏ ਨਜ਼ਰ, ਵੇਖੋ ਵੀਡੀਓ
ਅੱਜ ਅਸੀਂ ਤੁਹਾਨੂੰ ਰਣਜੀਤ ਬਾਵਾ ਦੇ ਇੱਕ ਅਜਿਹੇ ਫੈਨ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਮਹਿਜ਼ ਦਸ ਮਿੰਟਾਂ ‘ਚ ਲਾਈਵ ਸ਼ੋਅ ਦੇ ਦੌਰਾਨ ਰਣਜੀਤ ਬਾਵਾ ਦਾ ਸਕੈੱਚ ਤਿਆਰ ਕੀਤਾ । ਇਸ ਦਾ ਇੱਕ ਵੀਡੀਓ ਵੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਦੋ ਵਾਰ ਕੈਂਸਰ ਨੂੰ ਮਾਤ ਦੇ ਚੁੱਕੀ ਐਂਡਰਿਲਾ ਸ਼ਰਮਾ ਦੀ ਸਟ੍ਰੋਕ ਤੋਂ ਬਾਅਦ ਹਾਲਤ ਵਿਗੜੀ, ਵੈਂਟੀਲੇਟਰ ‘ਤੇ ਹੈ ਅਦਾਕਾਰਾ
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਣਜੀਤ ਬਾਵਾ ਦਾ ਲਾਈਵ ਸ਼ੋਅ ਚੱਲ ਰਿਹਾ ਹੈ ਅਤੇ ਇਸੇ ਸ਼ੋਅ ਦੇ ਦੌਰਾਨ ਪਿੱਛੇ ਬੈਠਾ ਇੱਕ ਮੁੰਡਾ ਗਾਇਕ ਦਾ ਸਕੈੱਚ ਬਣਾ ਰਿਹਾ ਹੈ । ਰਣਜੀਤ ਬਾਵਾ ਨੇ ਇਸ ਦਾ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ‘ਵਾਹ ਬਹੁਤ ਕਮਾਲ ਦਾ ਕਲਾਕਾਰ ਆ ਵੀਰਾ।ਮੇਰੇ ਸਟੇਜ ‘ਤੇ ਪਰਫਾਰਮ ਕਰਦੇ ਦਾ ਲਾਈਵ ਸਕੈੱਚ ਬਣਾ ਕੇ ਦਸ ਮਿੰਟ ‘ਚ ਗਿਫਟ ਕਰਤਾ ਵੀਰੇ ਨੇ।

ਮਾਲਕ ਭਾਗ ਲਾਵੇ ਕਲਾ ਨੂੰ ਹੋਰ ਜ਼ਿਆਦਾ’ । ਇਸ ਦੇ ਨਾਲ ਹੀ ਗਾਇਕ ਨੇ ਕਲਾਕਾਰ ਨੂੰ ਵੀ ਟੈਗ ਕੀਤਾ ਹੈ । ਰਣਜੀਤ ਬਾਵਾ ਨੇ ਹਾਲਾਂਕਿ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਪਰ ਅੱਜ ਕੱਲ੍ਹ ਉਹ ਫ਼ਿਲਮਾਂ ‘ਚ ਵੀ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਹਨ ।
View this post on Instagram