ਲਾਈਵ ਕੰਸਰਟ ‘ਚ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰੋ ਪਿਆ Burna Boy, ਸਿੱਧੂ ਦੇ ਅੰਦਾਜ ‘ਚ ਪੱਟ ‘ਤੇ ਥਾਪੀ ਮਾਰ ਕੇ ਕੀਤਾ ਯਾਦ

written by Shaminder | June 04, 2022

ਸਿੱਧੂ ਮੂਸੇਵਾਲਾ  (Sidhu Moose wala ) ਦੀ ਬੇਵਕਤੀ ਹੋਈ ਮੌਤ (Death) ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ। ਦੇਸ਼ ਦੁਨੀਆਂ ‘ਚ ਬੈਠੇ ਉਸ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ ਚੋਂ ਅੱਥਰੂ ਲਗਾਤਾਰ ਵਹਿ ਰਹੇ ਹਨ । ਉਸ ਦੇ ਦੁਨੀਆ ਭਰ ‘ਚ ਫੈਨਸ ਹੀ ਨਹੀਂ ਕਈ ਵੱਡੇ ਕਲਾਕਾਰ ਵੀ ਉਸ ਨੂੰ ਪਸੰਦ ਕਰਦੇ ਸਨ । ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ  ਨਾਈਜੀਰੀਅਨ ਗਾਇਕ ਬਰੂਨਾ ਬੁਆਏ (Bruna Boy) ਸਿੱਧੂ ਮੂਸੇਵਾਲਾ ਦੀ ਮੌਤ ਕਾਰਨ ਚੱਲਦੇ ਸ਼ੋਅ ‘ਚ ਭਾਵੁਕ ਹੋ ਗਏ ।

Sidhu Moose Wala had also fired two shots in retaliation Image Source: Twitter

ਹੋਰ ਪੜ੍ਹੋ : ਕੌਰ ਬੀ ਨੇ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ਼ ਦੀ ਕੀਤੀ ਮੰਗ

ਗਾਇਕ ਦੀਆਂ ਅੱਖਾਂ ਚੋਂ ਹੰਝੂ ਆ ਗਏ । ਜਿਸ ਤੋਂ ਬਾਅਦ ਉਸ ਨੇ ਸਿੱਧੂ ਮੂਸੇਵਾਲਾ ਦੇ ਨਾਂਅ ਦਾ ਨਾਅਰਾ ਲਗਾਉਂਦੇ ਹੋਏ ਪੱਟ ‘ਤੇ ਥਾਪੀ ਮਾਰਦੇ ਹੋਏ ਉਸ ਨੂੰ ਯਾਦ ਕੀਤਾ । ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਅੱਜ ਪੰਜਾਬ ਦਾ ਬੱਚਾ ਬੱਚਾ ਰੋ ਰਿਹਾ ਹੈ । ਪਰ ਮਾਪਿਆਂ ਦਾ ਇਕਲੌਤਾ ਪੁੱਤਰ ਕਿਸੇ ਦੂਸਰੀ ਦੁਨੀਆ ‘ਚ ਚਲਾ ਗਿਆ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਈ ਗਾਇਕਾ ਅਫਸਾਨਾ ਖ਼ਾਨ, ਕਿਹਾ ‘ਮੇਰੀ ਮਾਂ ਪਾਪਾ ਦੇ ਦਿਲ ਦਾ ਟੁਕੜਾ ਖੋਹ ਕੇ ਚੰਗਾ ਨਹੀਂ ਕੀਤਾ ਗੰਦੀਆਂ ਸਿਆਸਤਾਂ’

ਆਪਣੀ ਕਮਾਈ ਸ਼ੌਹਰਤ ਅੱਜ ਉਹ ਨਹੀਂ ਵੇਖ ਪਾ ਰਿਹਾ । ਮਾਪਿਆਂ ਨੂੰ ਰੋਂਦਾ ਕੁਰਲਾਉਂਦਾ ਛੱਡ ਅੱਜ ਸ਼ੁਭਦੀਪ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਿਆ ਹੈ । ਪਿੱਛੇ ਰਹਿ ਗਈਆਂ ਨੇ ਉਸ ਦੀਆਂ ਯਾਦਾਂ ਅਤੇ ਮਾਪਿਆਂ ਲਈ ਕਦੇ ਨਾ ਮੁੱਕਣ ਵਾਲਾ ਦੁੱਖ ।

singer sidhu moosewala death last song levels

ਜਿਸ ਬੱਚੇ ਨੂੰ ਉਨ੍ਹਾਂ ਨੇ ਹੱਥੀਂ ਪਾਲਿਆ ਪੋਸਿਆ ਅਤੇ ਜਿੰਦਗੀ ਦੇ 28 ਸਾਲ ਉਸ ਦੀ ਦੇਖਭਾਲ ਕੀਤੀ, ਪਰ ਅੱਜ ਜਦੋਂ ਮਾਪਿਆਂ ਦੇ ਨਾਲ ਸੁੱਖ ਦੇ ਪਲ ਮਾਨਣ ਦਾ ਵੇਲਾ ਆਇਆ ਤਾਂ ਆਪ ਤੁਰ ਗਿਆ । ਸਿੱਧੂ ਮੂਸੇਵਾਲਾ ਦਾ ਇਸੇ ਮਹੀਨੇ ਵਿਆਹ ਹੋਣਾ ਸੀ । ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਇਲੈਕਸ਼ਨ ਕਾਰਨ ਉਸ ਨੇ ਆਪਣੇ ਵਿਆਹ ਦੀ ਤਰੀਕ ਅੱਗੇ ਪਾ ਦਿੱਤੀ ਸੀ ।

You may also like