ਬੱਬੂ ਮਾਨ ਦਾ ਫੈਨ ਪੇਜ ਬਣਾ ਕੇ ਇਹ ਸ਼ਖਸ ਕੱਢਦਾ ਸੀ ਸਿੱਧੂ ਮੂਸੇਵਾਲਾ ਨੂੰ ਗਾਲਾਂ, ਨੌਜਵਾਨਾਂ ਨੇ ਕਿਹਾ ‘ਇਨ੍ਹਾਂ ਚੁੱਕਣ ਵਾਲਿਆਂ ਕਾਰਨ….’

Written by  Shaminder   |  January 12th 2023 05:16 PM  |  Updated: January 12th 2023 05:16 PM

ਬੱਬੂ ਮਾਨ ਦਾ ਫੈਨ ਪੇਜ ਬਣਾ ਕੇ ਇਹ ਸ਼ਖਸ ਕੱਢਦਾ ਸੀ ਸਿੱਧੂ ਮੂਸੇਵਾਲਾ ਨੂੰ ਗਾਲਾਂ, ਨੌਜਵਾਨਾਂ ਨੇ ਕਿਹਾ ‘ਇਨ੍ਹਾਂ ਚੁੱਕਣ ਵਾਲਿਆਂ ਕਾਰਨ….’

ਸਿੱਧੂ ਮੂਸੇਵਾਲਾ (Sidhu Moose Wala) ਇਸ ਫਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਚੁੱਕੇ ਹਨ । ਪਰ ਉਨ੍ਹਾਂ ਦੇ ਪ੍ਰਸ਼ੰਸਕ ਅੱਜ ਵੀ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ । ਉਨ੍ਹਾਂ ਦੇ ਮਾਪੇ ਆਪਣੇ ਪੁੱਤਰ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਹਨ । ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ, ਜਿਸ ਨੇ ਬਹੁਤ ਹੀ ਘੱਟ ਸਮੇਂ ‘ਚ ਸੰਗੀਤ ਜਗਤ ‘ਚ ਆਪਣੀ ਵੱਖਰੀ ਥਾਂ ਬਣਾ ਲਈ ਸੀ ।

Sidhu Moose Wala's Bhog and Antim Ardaas to be held on THIS date Image Source: Twitter

ਹੋਰ ਪੜ੍ਹੋ : ਬਰਫੀਲੇ ਪਾਣੀ ਨਾਲ ਭਰੇ ਬਾਥ ਟੱਬ ‘ਚ ਨਹਾਉਂਦਾ ਨਜ਼ਰ ਆਇਆ ਇਹ ਸਿੱਖ, ਕਿਹਾ ਹਰ ਸਥਿਤੀ ‘ਚ ਕਰੋ ਪ੍ਰਮਾਤਮਾ ਦਾ ਸ਼ੁਕਰਾਨਾ

ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਹੁਣ ਤੱਕ ਕਈ ਗਾਇਕਾਂ ਤੋਂ ਪੁਲਿਸ ਪੁੱਛਗਿੱਛ ਕਰ ਚੁੱਕੀ ਹੈ ।ਜਿਸ ‘ਚ ਗਾਇਕ ਬੱਬੂ ਮਾਨ (Babbu Maan) ਵੀ ਸ਼ਾਮਿਲ ਹਨ ।ਜਿਨ੍ਹਾਂ ਨੂੰ ਪੁੱਛਗਿੱਛ ਦੇ ਲਈ ਮਾਨਸਾ ਪੁਲਿਸ ਦੇ ਵੱਲੋਂ ਬੁਲਾਇਆ ਗਿਆ ਸੀ । ਹੁਣ ਲੋਕਾਂ ਨੇ ਇੱਕ ਅਜਿਹੇ ਸ਼ਖਸ ਨੂੰ ਕਾਬੂ ਕੀਤਾ ਹੈ ਜੋ ਕਿ ਬੱਬੂ ਮਾਨ ਦੇ ਨਾਮ ‘ਤੇ ਫੈਨ ਪੇਜ ਚਲਾਉਂਦਾ ਸੀ ਅਤੇ ਉਸੇ ਪੇਜ ਤੋਂ ਸਿੱਧੂ ਮੂਸੇਵਾਲਾ ਨੂੰ ਗਾਲਾਂ ਕੱਢਦਾ ਹੁੰਦਾ ਸੀ ।

Sidhu Moosewala and Amrit Maan-min image From instagram

ਹੋਰ ਪੜ੍ਹੋ : ਅਦਾਕਾਰ ਰਾਜੀਵ ਠਾਕੁਰ ਦੇ ਫੈਨ ਦਾ ਸੈਲਫੀ ਲੈਣ ਦੌਰਾਨ ਇੱਕ ਸ਼ਖਸ ਨੇ ਖੋਹਿਆ ਮੋਬਾਈਲ, ਦਰਬਾਰ ਸਾਹਿਬ ‘ਚ ਮੱਥਾ ਟੇਕਣ ਗਿਆ ਸੀ ਅਦਾਕਾਰ

ਕੁਝ ਨੌਜਵਾਨਾਂ ਨੇ ਇਸ ਸ਼ਖਸ ਦਾ ਨਾਮ ਪਤਾ ਲਗਾਉਣ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਕਿ ਉਹ ਕਿਸ ਦੇ ਕਹਿਣ ‘ਤੇ ਇਹ ਸਭ ਕੁਝ ਕਰ ਰਿਹਾ ਸੀ ।

ਇਸ ਵੀਡੀਓ ‘ਤੇ ਲੋਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਵੀਡੀਓ ‘ਚ ਇਹ ਨੌਜਵਾਨ ਕਹਿ ਰਹੇ ਹਨ ਕਿ ਅਸੀਂ ਇਸ ਨੂੰ ਹੱਥ ਵੀ ਨਹੀਂ ਲਾਇਆ ਅਤੇ ਨਾਂ ਹੀ ਕੁਝ ਕਿਹਾ । ਅਸੀਂ ਇਸ ਨੂੰ ਮੁਆਫ਼ ਵੀ ਕਰ ਦਿੱਤਾ ਹੈ । ਪਰ ਅਜਿਹੇ ਲੋਕਾਂ ਕਰਕੇ ਕਈਆਂ ਗਾਇਕਾਂ ਦੀ ਆਪਸ ‘ਚ ਅਣਬਣ ਹੋ ਜਾਂਦੀ ਹੈ ।

 

View this post on Instagram

 

A post shared by PTC News (@ptc_news)

You May Like This
DOWNLOAD APP


© 2023 PTC Punjabi. All Rights Reserved.
Powered by PTC Network