ਮਹਿਲਾ ਦੇ ਭੇਸ ‘ਚ ਇਸ ਅਦਾਕਾਰ ਨੂੰ ਕੀ ਤੁਸੀਂ ਪਛਾਣਿਆ ? ਪ੍ਰਸ਼ੰਸਕਾਂ ਨੂੰ ਤਸਵੀਰ ਆ ਰਹੀ ਪਸੰਦ

written by Shaminder | September 22, 2022 03:40pm

ਫ਼ਿਲਮੀ ਸਿਤਾਰਿਆਂ (Film Star) ਦੀਆਂ ਕਈ ਵਾਰ ਅਜਿਹੀਆਂ ਤਸਵੀਰਾਂ ਵਾਇਰਲ (Pic Viral) ਹੋ ਜਾਂਦੀਆਂ ਹਨ । ਜੋ ਕਿ ਅਕਸਰ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਅਦਾਕਾਰ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ । ਜਿਸ ਨੂੰ ਵੇਖ ਕੇ ਇੱਕ ਵਾਰ ਤਾਂ ਤੁਹਾਨੂੰ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਆਖਿਰਕਾਰ ਇਹ ਹੈ ਕੌਣ ।

Rajpal yadav image from instagram

ਹੋਰ ਪੜ੍ਹੋ : ਰਵਿੰਦਰ ਗਰੇਵਾਲ ਦੀ ਆਵਾਜ਼ ‘ਚ ਨਵਾਂ ਗੀਤ ‘ਬੁਰਜ ਖਲੀਫਾ’ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਗਾਇਕ ਦਾ ਨਵਾਂ ਅੰਦਾਜ਼

ਜੀ ਹਾਂ ਪਹਿਲੀ ਨਜ਼ਰ ਵੇਖਣ ‘ਤੇ ਤੁਸੀਂ ਇਸ ਅਦਾਕਾਰ ਨੂੰ ਨਹੀ ਪਛਾਣ ਪਾਓਗੇ ।ਜੀ ਹਾਂ ਭਾਰਤੇਂਦੂ ਨਾਟਿਆ ਅਕਾਦਮੀ ਸਕੂਲ ਆਫ਼ ਡਰਾਮਾ ਤੋਂ ਅਦਾਕਾਰੀ ਦੀ ਸਿੱਖਿਆ ਹਾਸਲ ਕਰਨ ਵਾਲੇ ਇਸ ਅਦਾਕਾਰ ਨੇ 1999 ‘ਚ ‘ਦਿਲ ਕਯਾ ਕਰੇ’ ਦੇ ਨਾਲ ਆਪਣੀ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

Rajpal Yadav ,,, image from instagram

ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਦਾ ਅੱਜ ਹੈ ਜਨਮਦਿਨ, ਗਾਇਕ ਨੇ ਲਿਖਿਆ ‘ਮੇਰੀ ਸਾਹਾਂ ਤੋਂ ਪਿਆਰੀ, ਮੇਰੀ ਪਿਆਰੀ ਹਰਮਨ ਜਨਮ ਦਿਨ ਮੁਬਾਰਕ’

ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਅਤੇ ਆਪਣੀ ਅਦਾਕਾਰੀ ਦੇ ਨਾਲ ਨਾਲ ਕਾਮੇਡੀ ਦੇ ਨਾਲ ਵੀ ਸਭ ਦਾ ਦਿਲ ਜਿੱਤਿਆ। ਹੁਣ ਤਾਂ ਤੁਸੀਂ ਪਛਾਣ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ ।

Rajpal-Yadav- Image Source : Google

ਅਸੀਂ ਗੱਲ ਕਰ ਰਹੇ ਹਾਂ ਕਾਮੇਡੀ ਦੇ ਬੇਤਾਜ ਬਾਦਸ਼ਾਹ ਰਾਜਪਾਲ ਯਾਦਵ (Rajpal Yadv) ਦੀ । ਜਿਸ ਦੀ ਮਹਿਲਾ ਦੇ ਭੇਸ ‘ਚ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਇਸ ਤਸਵੀਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਖੂਬ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਰਾਜਪਾਲ ਯਾਦਵ ਹੁਣ ਤੱਕ ਡੇਢ ਸੌ ਤੋਂ ਜ਼ਿਆਦਾ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।

 

View this post on Instagram

 

A post shared by CineRiser (@cineriserofficial)

You may also like