ਸ਼ੂਟਰ ਦਾਦੀ ਦੇ ਨਾਮ ਨਾਲ ਮਸ਼ਹੂਰ ਚੰਦਰੋ ਤੋਮਰ ਦਾ ਕੋਰੋਨਾ ਵਾਇਰਸ ਨਾਲ ਦਿਹਾਂਤ, ਕਈ ਫ਼ਿਲਮੀ ਸਿਤਾਰਿਆਂ ਨੇ ਜਤਾਇਆ ਅਫਸੋਸ

written by Rupinder Kaler | April 30, 2021 05:46pm

ਸ਼ੂਟਰ ਦਾਦੀ ਦੇ ਨਾਮ ਨਾਲ ਮਸ਼ਹੂਰ ਚੰਦਰੋ ਤੋਮਰ ਦੀ ਕੋਰੋਨਾ ਵਾਇਰਸ ਕਰਕੇ ਮੌਤ ਹੋ ਗਈ ਹੈ । ਉਹਨਾਂ ਦੀ ਮੌਤ ‘ਤੇ ਬਹੁਤ ਸਾਰੇ ਫ਼ਿਲਮੀ ਸਿਤਾਰਿਆਂ ਨੇ ਦੁੱਖ ਜ਼ਾਹਿਰ ਕੀਤਾ ਹੈ । ਤਾਪਸੀ ਪਨੂੰ ਨੇ ਟਵਿਟਰ ‘ਤੇ ਚੰਦਰੋ ਤੋਮਰ ਦੇ ਦੇਹਾਂਤ’ ਤੇ ਦੁੱਖ ਜ਼ਾਹਰ ਕਰਦਿਆਂ ਲਿਖਿਆ, ‘ਤੁਸੀਂ ਹਮੇਸ਼ਾ ਮੇਰੀ ਪ੍ਰੇਰਣਾ ਬਣੋਗੇ …।

shooter-dadi

ਹੋਰ ਪੜ੍ਹੋ :

ਆਪਣੇ ਗੀਤ ‘ਰੱਬਾ ਰੱਬਾ’ ਦਾ ਵੀਡੀਓ ਸਾਂਝਾ ਕਰਦੇ ਹੋਏ ਗਿੱਪੀ ਗਰੇਵਾਲ ਨੇ ਕਿਹਾ- ‘ਵਾਹਿਗੁਰੂ ਜੀ ਮਿਹਰ ਕਰੋ’

ਮੇਰਾ ਪਿਆਰਾ ਰਾਕਸਟਾਰ, ਜਿੱਤ ਹਮੇਸ਼ਾ ਤੁਹਾਡੇ ਨਾਲ ਰਹੇ ‘ਤਾਪਸੀ ਨੇ ਆਪਣੇ ਟਵੀਟ ਵਿੱਚ ਚੰਦਰੋ ਤੋਮਰ ਨਾਲ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਤਾਪਸੀ ਆਪਣੇ ਟਵੀਟ ਵਿੱਚ ਲਿਖਿਆ, ‘ਚੰਦਰੋ ਦਾਦੀ ਦੇ ਦਿਹਾਂਤ ਦੀ ਖ਼ਬਰ ਸੁਣਦਿਆਂ ਹੀ ਮੈਂ ਟੁੱਟ ਗਈ।

ਅਜਿਹਾ ਲਗਦਾ ਹੈ ਕਿ ਮੇਰਾ ਇਕ ਹਿੱਸਾ ਚਲਾ ਗਿਆ ਹੈ। ਉਨ੍ਹਾਂ ਨੇ ਆਪਣੇ ਨਿਯਮ ਬਣਾਏ ਅਤੇ ਬਹੁਤ ਸਾਰੀਆਂ ਲੜਕੀਆਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ। ਉਸਦੇ ਕੰਮ ਸਦਾ ਜੀਉਂਦੇ ਰਹਿਣਗੇ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਉਨ੍ਹਾਂ ਨੂੰ ਜਾਣਨ ਅਤੇ ਚੰਦਰੋ ਤੋਮਰ ਬਣਨ ਦਾ ਮੌਕਾ ਮਿਲਿਆ’। ਭੂਮੀ ਤੋਂ ਇਲਾਵਾ ਕੰਗਨਾ ਰਣੌਤ ਨੇ ਵੀ ਸੋਸ਼ਲ ਮੀਡੀਆ ਉਪਭੋਗਤਾ ਦੇ ਟਵੀਟ ਨੂੰ ਰੀਟਵੀਟ ਕੀਤਾ ਹੈ।

You may also like