ਖਤਰੋਂ ਕੇ ਖਿਲਾੜੀ ਦੇ ਟਾਸਕ ਦੌਰਾਨ ਵਿਗੜੀ ਚੇਤਨਾ ਪਾਂਡੇ ਦੀ ਸਿਹਤ, ਇਸ ਚੀਜ਼ ਨੂੰ ਵੇਖ ਨਿਕਲੀਆਂ ਚੀਕਾਂ

written by Shaminder | July 13, 2022

ਖਤਰੋਂ ਕੇ ਖਿਲਾੜੀ ( khatron ke khiladi )ਸ਼ੋਅ ਦਾ 12ਵਾਂ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ । ਇਸ ਸ਼ੋਅ ਦੇ ਦੌਰਾਨ ਪ੍ਰਤੀਭਾਗੀਆਂ ਨੂੰ ਕਰੜੇ ਟਾਸਕ ਚੋਂ ਲੰਘਣਾ ਪੈ ਰਿਹਾ ਹੈ ।ਇਸ ਸ਼ੋਅ ਦਾ ਇੱਕ ਪ੍ਰੋਮੋ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਚੇਤਨਾ ਪਾਂਡੇ (Chetna Pandey) ਖਤਰਨਾਕ ਟਾਸਕ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਟੀਵੀ ਚੈਨਲ ਵੱਲੋਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Chetna pandey,,- image From instagram

ਹੋਰ ਪੜ੍ਹੋ : ਹੱਥ ‘ਚ ਟੈਲੀਫੋਨ ਫੜੀ ਬੈਠੀ ਇਹ ਕੁੜੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਕੀ ਤੁਸੀਂ ਪਛਾਣਿਆ ?

ਪ੍ਰੋਮੋ ‘ਚ ਤੁਸੀਂ ਵੇਖ ਸਕਦੇ ਹੋ ਬੜੀ ਖੁਸ਼ ਹੋ ਕੇ ਚੇਤਨਾ ਪਾਂਡੇ ਟਾਸਕ ਕਰਨ ਦੇ ਲਈ ਜਾਂਦੀ ਹੈ । ਪਰ ਜਿਉਂ ਹੀ ਟਾਸਕ ਸ਼ੁਰੂ ਹੁੰਦਾ ਹੈ । ਉਸ ਦੀਆਂ ਚੀਕਾਂ ਨਿਕਲ ਜਾਂਦੀਆਂ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਦਾ ਚਿਹਰਾ ਇੱਕ ਚੀਜ਼ ਦੇ ਨਾਲ ਢੱਕਿਆ ਹੋਇਆ ਹੈ ਅਤੇ ਉਸ ‘ਚ ਕੁਝ ਕੀੜੇ ਪਾਏ ਜਾ ਰਹੇ ਹਨ ।

Chetna pandey-

ਹੋਰ ਪੜ੍ਹੋ : ਫ਼ਿਲਮ ‘ਸ਼ੱਕਰਪਾਰੇ’ ਦਾ ਟੀਜ਼ਰ ਰਿਲੀਜ਼, ਲਵ ਗਿੱਲ ਦਾ ਰੋਮਾਂਟਿਕ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਪਸੰਦ

ਪਰ ਕੁਝ ਹੀ ਮਿੰਟਾਂ ਬਾਅਦ ਉਸ ਦੀ ਹਾਲਤ ਇਨ੍ਹਾਂ ਕੀੜਿਆਂ ਨੂੰ ਵੇਖ ਕੇ ਖਰਾਬ ਹੋ ਜਾਂਦੀ ਹੈ । ਉਹ ਚੀਕਣਾ ਸ਼ੇਰੂ ਕਰ ਦਿੰਦੀ ਹੈ ਅਤੇ ਆਪਣੀ ਮਾਂ ਨੂੰ ਯਾਦ ਕਰਨ ਲੱਗ ਪੈਂਦੀ ਹੈ ।

Chetna pandey- image From instagram

ਚੇਤਨਾ ਇਸ ਟਾਸਕ ਨੂੰ ਪੂਰਾ ਕਰ ਪਾਉਂਦੀ ਹੈ ਜਾਂ ਨਹੀਂ ਇਹ ਤਾਂ ਸ਼ੋਅ ਦੇ ਅਗਲੇ ਐਪੀਸੋਡ ‘ਚ ਹੀ ਪਤਾ ਲੱਗ ਪਾਏਗਾ, ਪਰ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਕੋਈ ਵੀ ਆਮ ਇਨਸਾਨ ਪ੍ਰੇਸ਼ਾਨ ਹੋ ਜਾਏਗਾ । ਪਰ ਇਹ ਸ਼ੋਅ ਹੈ ਹੀ ਅਜਿਹਾ ਜਿਸ ‘ਚ ਖਤਰਿਆਂ ਦੇ ਨਾਲ ਖੇਡਣ ਵਾਲੇ ਹੀ ਕਾਮਯਾਬ ਹੁੰਦੇ ਹਨ ।

 

View this post on Instagram

 

A post shared by CHETNA PANDE (@iamchetnapande)

You may also like