‘ਛੋਟੀ ਸਰਦਾਰਨੀ’ ਫੇਮ ਮਾਨਸੀ ਸ਼ਰਮਾ ਨੇ ਕੀਤਾ ਕੋਰਟ ਮੈਰਿਜ ਦਾ ਖੁਲਾਸਾ, ਯੁਵਰਾਜ ਹੰਸ ਦੇ ਨਾਲ ਸਾਂਝਾ ਕੀਤਾ ਕੋਰਟ ਮੈਰਿਜ ਦਾ ਅਣਦੇਖਿਆ ਵੀਡੀਓ
‘ਛੋਟੀ ਸਰਦਾਰਨੀ’ ਫੇਮ ਮਾਨਸੀ ਸ਼ਰਮਾ ਨੇ ਕੀਤਾ ਕੋਰਟ ਮੈਰਿਜ ਦਾ ਖੁਲਾਸਾ, ਯੁਵਰਾਜ ਹੰਸ ਦੇ ਨਾਲ ਸਾਂਝਾ ਕੀਤਾ ਕੋਰਟ ਮੈਰਿਜ ਦਾ ਅਣਦੇਖਿਆ ਵੀਡੀਓ
ਟੀਵੀ ਜਗਤ ਦੀ ਖ਼ੂਬਸੂਰਤ ਐਕਟਰੈੱਸ ਮਾਨਸੀ ਸ਼ਰਮਾ Mansi Sharma ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਨਵੀਆਂ ਅਤੇ ਪੁਰਾਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਪਤੀ ਯੁਵਰਾਜ ਹੰਸ ਦੇ ਨਾਲ ਇੱਕ ਪੁਰਾਣੀ ਵੀਡੀਓ ਸ਼ੇਅਰ ਕੀਤੀ ਹੈ।

ਇਸ ਵੀਡੀਓ ‘ਚ ਦੋਵਾਂ ਦੀ ਕੋਰਟ ਮੈਰਿਜ ਸਮੇਂ ਦੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਇਹ ਦਿਨ ਯਾਦ ਹੈ 30th ਅਪ੍ਰੈਲ 2017 @yuvrajhansofficial...ਅਤੇ ਉਨ੍ਹਾਂ ਨੇ ਯੁਵਰਾਜ ਹੰਸ ਦੇ ਦੋਸਤਾਂ ਨੂੰ ਵੀ ਟੈੱਗ ਕੀਤਾ ਹੈ......#CourtMarriage #Love #Bond #U n Mee #ThankURabbJiForEverything’। ਵੀਡੀਓ ‘ਚ ਦੇਖ ਸਕਦੇ ਹੋ ਦੋਵੇਂ ਇਕੱਠੇ ਮੈਰਿਜ ਪੇਪਰ ‘ਤੇ ਸਾਈਨ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਮਾਨਸੀ ਨੇ ਯੁਵਰਾਜ ਵੱਲੋਂ ਗਾਏ ਬਾਰੀ ਗੀਤ ਦੇ ਨਾਲ ਅਪਲੋਡ ਕੀਤਾ ਹੈ।
ਹੋਰ ਪੜ੍ਹੋ: ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਬਣਨ ਵਾਲੀ ਹੈ ਮਾਂ, ਪਤੀ ਗੌਤਮ ਕਿਚਲੂ ਨੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਗੁੱਡ ਨਿਊਜ਼

ਦੱਸ ਦਈਏ ਮਾਨਸੀ ਸ਼ਰਮਾ ਨੇ ਕੋਰਟ ਮੈਰਿਜ ਦੀ ਤਾਰੀਕ 30 ਅਪ੍ਰੈਲ 2017 ਦੱਸੀ ਹੈ। ਜਿਸ ਤੋਂ ਪਤਾ ਚੱਲਦਾ ਹੈ ਦੋਵਾਂ ਨੇ ਵਿਆਹ ਤੋਂ ਪਹਿਲਾਂ ਕੋਰਟ ਮੈਰਿਜ ਕਰਵਾ ਲਈ ਸੀ। ਦੋਵਾਂ ਦਾ ਵਿਆਹ ਸਾਲ 2019 ‘ਚ 21 ਫਰਵਰੀ ‘ਚ ਹੋਇਆ ਸੀ। ਮਾਨਸੀ ਸ਼ਰਮਾ ਕਈ ਨਾਮੀ ਟੀਵੀ ਸੀਰੀਅਲਾਂ 'ਚ ਕੰਮ ਕਰ ਚੁੱਕੀ ਹੈ। ਉਹ ਅਖੀਰਲੀ ਵਾਰ ਛੋਟੀ ਸਰਦਾਰਨੀ ਨਾਮੀ ਟੀਵੀ ਸੀਰੀਅਲ ਚ ਨਜ਼ਰ ਆਈ ਸੀ। ਵਿਆਹ ਅਤੇ ਪੁੱਤਰ ਦੇ ਜਨਮ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਕੁਝ ਸਮੇਂ ਲਈ ਦੂਰੀ ਬਣਾ ਲਈ ਸੀ। ਮਾਨਸੀ ਸ਼ਰਮਾ ਜੋ ਕਿ ਪੰਜਾਬੀ ਫ਼ਿਲਮ ਪਰਿੰਦੇ ‘ਚ ਆਪਣੇ ਲਾਈਫ ਪਾਟਨਰ ਯੁਵਰਾਜ ਹੰਸ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਈ ਨਜ਼ਰ ਆਵੇਗੀ। ਇਹ ਫ਼ਿਲਮ ਬਣ ਕੇ ਤਿਆਰ ਹੈ ਪਰ ਕੋਵਿਡ ਕਰਕੇ ਅਜੇ ਤੱਕ ਰਿਲੀਜ਼ ਨਹੀਂ ਹੋ ਪਾਈ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
