‘ਛੋਟੀ ਸਰਦਾਰਨੀ’ ਫੇਮ ਮਾਨਸੀ ਸ਼ਰਮਾ ਡ੍ਰਾਈਵਿੰਗ ਲਾਇਸੈਂਸ ਟੈਸਟ ‘ਚ ਹੋਈ ਫੇਲ, ਵੀਡੀਓ ਸ਼ੇਅਰ ਕਰਕੇ ਪਤੀ ਤੋਂ ਮੰਗੀ ਮਾਫੀ, ਦੇਖੋ ਵੀਡੀਓ

written by Lajwinder kaur | January 14, 2022

ਯੁਵਰਾਜ ਹੰਸ ਦੀ ਪਤਨੀ ਅਤੇ ਅਦਾਕਾਰਾ ਮਾਨਸੀ ਸ਼ਰਮਾ Mansi Sharma ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਕੁਝ ਨਾ ਕੁਝ ਵੀਡੀਓ ਬਣਾ ਕੇ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣਾ ਇੱਕ ਹੋਰ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜੋ ਕਿ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਹੇਮਾ ਮਾਲਿਨੀ, ਈਸ਼ਾ ਦਿਓਲ ਨੇ ਰਿਵਾਇਤੀ ਪਕਵਾਨ ਬਣਾ ਕੇ ਸੈਲੀਬ੍ਰੇਟ ਕੀਤਾ ਪੋਂਗਲ ਦਾ ਤਿਉਹਾਰ, ਦੇਖੋ ਵੀਡੀਓ

Yuvraj-Mansi Sharma

ਮਾਨਸੀ ਸ਼ਰਮਾ ਨੇ ਆਪਣੇ ਯੂਟਿਊਬ ਚੈਨਲ ਉੱਤੇ ਆਪਣੇ ਡ੍ਰਾਈਵਿੰਗ ਲਾਇਸੈਂਸ ਟੈਸਟ ਦਾ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਉਹ ਕਾਰ ਚਲਾਉਣ ਦੇ ਲਈ ਲਾਇਸੈਂਸ ਪਾਉਣ ਲਈ ਪਹਿਲਾਂ ਲਿਆ ਜਾਂਦਾ ਡ੍ਰਾਈਵਿੰਗ ਟੈਸਟ ਦੇਣ ਜਾ ਰਹੀ ਹਾਂ। ਆਪਣੇ ਇਸ ਟੈਸਟ ਦੇ ਲਈ ਉਹ ਕੁਝ ਘਬਰਾਈ ਹੋਈ ਨਜ਼ਰ ਆਈ। ਉਨ੍ਹਾਂ ਨੂੰ ਆਸ ਸੀ ਕਿ ਉਹ ਇਸ ਟੈਸਟ ਨੂੰ ਪਾਰ ਕਰ ਲਵੇਗੀ, ਪਰ ਜਦੋਂ ਉਹ ਆਪਣਾ ਟੈਸਟ ਦੇ ਕਿ ਵਾਪਿਸ ਆਉਂਦੀ ਹੈ ਤਾਂ ਉਹ ਦੱਸਦੀ ਹੈ ਕਿ ਫੇਲ ਹੋ ਗਈ ਹੈ। ਉਹ ਥੋੜਾ ਨਿਰਾਸ਼ ਹੁੰਦੀ ਹੈ ਪਰ ਫਿਰ ਆਪਣੇ ਆਪ ਨੂੰ ਹੌਸਲਾ ਦਿੰਦੀ ਹੈ ਕਿ ਕੋਈ ਨਹੀਂ ਉਹ ਅਗਲੀ ਵਾਰ ਚੰਗੀ ਤਰ੍ਹਾਂ ਸਿੱਖ ਕੇ ਆਵੇਗੀ ਤੇ ਟੈਸਟ ਨੂੰ ਪਾਸ ਕਰੇਗੀ। ਵੀਡੀਓ 'ਚ ਉਹ ਯੁਵਰਾਜ ਹੰਸ ਤੋਂ ਮਾਫੀ ਮੰਗਦੀ ਹੈ ਕਿ ਉਹ ਟੈਸਟ ਪਾਸ ਨਹੀਂ ਕਰ ਪਾਈ।

ਹੋਰ ਪੜ੍ਹੋ : ਲੋਹੜੀ ਦਾ ਤਿਉਹਾਰ ਕਿਸ਼ਵਰ ਮਰਚੈਂਟ ਲਈ ਲੈ ਕੇ ਆਇਆ ਚੰਗੀ ਖਬਰ, ਪੁੱਤਰ ਨਿਰਵੈਰ ਦੀ ਹੈ ਪਹਿਲੀ ਲੋਹੜੀ ‘ਤੇ ਖ਼ਾਸ ਤਸਵੀਰ ਸਾਂਝੀ ਕਰਦੇ ਹੋਏ ਆਖੀ ਇਹ ਗੱਲ...

mansi sharma image

‘ਛੋਟੀ ਸਰਦਾਰਨੀ’ ਫੇਮ ਮਾਨਸੀ ਸ਼ਰਮਾ ਜੋ ਕਿ ਟੀਵੀ ਜਗਤ ਦੀ ਨਾਮੀ ਅਦਾਕਾਰਾ ਹੈ। ਉਨ੍ਹਾਂ ਨੇ ਕਈ ਨਾਮੀ ਸੀਰੀਅਲਾਂ ਚ ਕੰਮ ਕੀਤਾ ਹੈ। ਉਨ੍ਹਾਂ ਦਾ ਵਿਆਹ ਪੰਜਾਬੀ ਮਿਊਜ਼ਿਕ ਦੇ ਮਸ਼ਹੂਰ ਘਰ ਹੰਸ ਪਰਿਵਾਰ ਚ ਹੋਇਆ ਹੈ। ਉਹ ਯੁਵਰਾਜ ਹੰਸ ਦੀ ਪਤਨੀ ਹੈ। ਵਿਆਹ ਤੇ ਬੇਟੇ ਦੇ ਜਨਮ ਤੋਂ ਬਾਅਦ ਉਨ੍ਹਾਂ ਨੇ ਟੀਵੀ ਜਗਤ ਤੋਂ ਕੁਝ ਸਮੇਂ ਲਈ ਦੂਰੀ ਬਣਾ ਲਈ ਹੈ। ਆਉਣ ਵਾਲੇ ਸਮੇਂ ਚ ਉਹ ਪੰਜਾਬੀ ਫ਼ਿਲਮ ਪਰਿੰਦੇ ਚ ਆਪਣੇ ਪਤੀ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਵੇਗੀ।

 

 

View this post on Instagram

 

A post shared by Mansi Sharma (@mansi_sharma6)

You may also like