ਰਾਜਵੀਰ ਜਵੰਦਾ ਦੇ ਨਾਲ ਹੋਈ ਕਲੋਲ, ਪਿੰਡ ਦੇ ਬੱਚਿਆਂ ਨੇ ਕਿਹਾ ‘ਜਵੰਦਾ ਸਾਡਾ ਫੈਨ ਹੈ’, ਹੱਸ-ਹੱਸ ਦੂਹਰਾ ਹੋਇਆ ਗਾਇਕ

Written by  Shaminder   |  December 16th 2022 11:02 AM  |  Updated: December 16th 2022 11:02 AM

ਰਾਜਵੀਰ ਜਵੰਦਾ ਦੇ ਨਾਲ ਹੋਈ ਕਲੋਲ, ਪਿੰਡ ਦੇ ਬੱਚਿਆਂ ਨੇ ਕਿਹਾ ‘ਜਵੰਦਾ ਸਾਡਾ ਫੈਨ ਹੈ’, ਹੱਸ-ਹੱਸ ਦੂਹਰਾ ਹੋਇਆ ਗਾਇਕ

ਰਾਜਵੀਰ ਜਵੰਦਾ (Rajvir Jawanda) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਰਾਜਵੀਰ ਜਵੰਦਾ ਛੋਟੇ ਬੱਚਿਆਂ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਜਵੀਰ ਜਵੰਦਾ ਨੂੰ ਛੋਟੇ ਛੋਟੇ ਬੱਚੇ ਕਹਿੰਦੇ ਹਨ ਕਿ ਜਵੰਦਾ ਸਾਡਾ ਫੈਨ ਹੈ ਅਤੇ ਅਸੀਂ ਉਸ ਦੇ ਨਾਲ ਫੋਟੋ ਕਰਵਾਉਣੀ ਹੈ ।

rajvir-jawanda ,,.-

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੇ ਨਾਲ ਭਾਰਤੀ ਸਿੰਘ ਦੇ ਬੇਟੇ ਦਾ ਕਿਊਟ ਵੀਡੀਓ ਵਾਇਰਲ,ਗੋਲੇ ਨੂੰ ਲਾਡ ਲਡਾਉਂਦੀ ਆਈ ਨਜ਼ਰ

ਜਿਸ ‘ਤੇ ਜਵੰਦਾ ਆਪਣੀ ਗੱਡੀ ਚੋਂ ਬਾਹਰ ਆਉਂਦਾ ਹੈ ਅਤੇ ਇਨ੍ਹਾਂ ਬੱਚਿਆਂ ਦੇ ਨਾਲ ਤਸਵੀਰ ਖਿਚਵਾਉਂਦਾ ਹੈ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।

Rajvir jawanda,,,- image from instagram

ਹੋਰ ਪੜ੍ਹੋ : ਸਰਦੀਆਂ ‘ਚ ਸਰ੍ਹੋਂ ਦੇ ਤੇਲ ਦਾ ਇਸ ਤਰ੍ਹਾਂ ਕਰੋ ਇਸਤੇਮਾਲ, ਹੋਣਗੇ ਕਈ ਫਾਇਦੇ

ਰਾਜਵੀਰ ਜਵੰਦਾ ਦੇ ਨਾਲ ਇਹ ਬੱਚੇ ਵੀ ਖੂਬ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਬੱਚੇ ਵੀ ਪੂਰੇ ਟਸ਼ਨ ‘ਚ ਗਾਇਕ ਦੇ ਨਾਲ ਸੈਲਫੀਆਂ ਲੈਂਦੇ ਹੋਏ ਦਿਖਾਈ ਦਿੱਤੇ । ਰਾਜਵੀਰ ਜਵੰਦਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਗੀਤਾਂ ਦੇ ਨਾਲ ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਰਹੇ ਹਨ ।

Rajvir jawanda image From instagram

ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਹੀ ਕੀਤੀ ਸੀ ਅਤੇ ਹੌਲੀ ਹੌਲੀ ਅਦਾਕਾਰੀ ‘ਚ ਵੀ ਪੈਰ ਰੱਖਿਆ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

 

View this post on Instagram

 

A post shared by Zora? (@haasi_khedii)

You May Like This
DOWNLOAD APP


© 2023 PTC Punjabi. All Rights Reserved.
Powered by PTC Network