ਸ਼ਹਿਜ਼ਾਦ ਦਿਓਲ ਦੇ ਹੱਕ ਵਿੱਚ ਨਿੱਤਰੀ ਸਰਗੁਨ ਮਹਿਤਾ, ਬਿੱਗ ਬੌਸ ਨੂੰ ਦੱਸਿਆ ਪੱਖਪਾਤੀ

Written by  Rupinder Kaler   |  October 24th 2020 09:50 AM  |  Updated: October 24th 2020 09:50 AM

ਸ਼ਹਿਜ਼ਾਦ ਦਿਓਲ ਦੇ ਹੱਕ ਵਿੱਚ ਨਿੱਤਰੀ ਸਰਗੁਨ ਮਹਿਤਾ, ਬਿੱਗ ਬੌਸ ਨੂੰ ਦੱਸਿਆ ਪੱਖਪਾਤੀ

ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ ਤੋਂ ਸ਼ਹਿਜ਼ਾਦ ਦਿਓਲ ਨੂੰ ਬਾਹਰ ਕਰ ਦਿੱਤਾ ਗਿਆ ਹੈ । ਸੀਨੀਅਰ ਅਤੇ ਘਰ ਦੇ ਪ੍ਰਤੀਯੋਗੀਆਂ ਦੇ ਫ਼ੈਸਲੇ ਦੇ ਆਧਾਰ 'ਤੇ ਉਸ ਨੂੰ ਘਰ ਤੋਂ ਬਾਹਰ ਕੀਤਾ ਗਿਆ ਹੈ ਕਿਉਂਕਿ ਸਲਮਾਨ ਖ਼ਾਨ ਨੇ ਪ੍ਰਤੀਯੋਗੀਆਂ ਨੂੰ ਇਹ ਪਾਵਰ ਦਿੱਤੀ ਸੀ ਕਿ ਉਹ ਤੈਅ ਕਰਨ ਕਿ ਘਰ 'ਚ ਕਿਸਨੂੰ ਰਹਿਣਾ ਚਾਹੀਦਾ ਹੈ ਅਤੇ ਕਿਸਨੂੰ ਨਹੀਂ। ਪਰ ਕੁਝ ਲੋਕ ਇਸ ਸਭ ਨੂੰ ਪੱਖਪਾਤ ਦੱਸ ਰਹੇ ਹਨ ।

Sargun-Mehta

ਇਸ ਤੋਂ ਪਹਿਲਾਂ ਸਾਰਾ ਗੁਰਪਾਲ ਨੂੰ ਵੀ ਘਰ ਤੋਂ ਬਾਹਰ ਕੀਤਾ ਗਿਆ ਹੈ । ਇਸ ਸਭ ਦੇ ਚਲਦੇ ਅਦਾਕਾਰਾ ਸਰਗੁਨ ਮਹਿਤਾ ਨੇ ਇਸ ਸਭ ਨੂੰ ਲੈ ਕੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਹੈ, 'ਸ਼ਹਿਜ਼ਾਦ ਦਾ ਘਰੋਂ ਬਾਹਰ ਹੋਣਾ ਗਲ਼ਤ ਤੇ ਪੱਖਪਾਤੀ ਹੈ, ਕਿਉਂਕਿ ਦਰਸ਼ਕਾਂ ਨੂੰ ਵੋਟ ਕਰਨ ਨਹੀਂ ਦਿੱਤੀ ਗਈ। ਉਨ੍ਹਾਂ ਨੇ ਲਿਖਿਆ, 'ਸ਼ਹਿਜ਼ਾਦ ਦੀ ਯਾਤਰਾ ਦੀ ਸ਼ੁਰੂਆਤ ਬਹੁਤ ਹੀ ਧਮਾਕੇਦਾਰ ਹੋਈ ਸੀ।

sargun

ਹੋਰ ਪੜ੍ਹੋ :

ਨਮ ਅੱਖਾਂ ਨਾਲ ਕੇ ਦੀਪ ਨੂੰ ਦਿੱਤੀ ਗਈ ਆਖਰੀ ਵਿਦਾਈ, ਲੁਧਿਆਣਾ ‘ਚ ਕੀਤਾ ਗਿਆ ਅੰਤਿਮ ਸਸਕਾਰ

ਗਾਇਕ ਰਾਜ ਬਰਾੜ ਦੀ ਬੇਟੀ ਸਵੀਤਾਜ਼ ਬਰਾੜ ਬਾਲੀਵੁੱਡ ਵਿੱਚ ਹੋਈ ਐਂਟਰੀ, ਪਹਿਲੇ ਗਾਣੇ ਨੇ ਹੀ ਹਰ ਪਾਸੇ ਪਾਈ ਧੂਮ

ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕ ਰਹੇ ਕੇ.ਦੀਪ ਦਾ ਹੋਇਆ ਦਿਹਾਂਤ, ਬਲਵੀਰ ਬੋਪਾਰਾਏ, ਹਰਜੀਤ ਹਰਮਨ ਸਣੇ ਕਈ ਕਲਾਕਾਰਾਂ ਨੇ ਜਤਾਇਆ ਦੁੱਖ

Sargun-Mehta

ਉਸਨੂੰ ਇਕ ਦਮਦਾਰ ਪ੍ਰਤੀਯੋਗੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਸੀ ਪਰ ਬਦਕਿਸਮਤੀ ਨਾਲ ਉਸਦੇ ਨਾਲ ਗਲ਼ਤ ਹੋਇਆ ਅਤੇ ਪੱਖਪਾਤ ਕਰਕੇ ਉਸਨੂੰ ਘਰ ਤੋਂ ਬਾਹਰ ਕਰ ਦਿੱਤਾ ਗਿਆ। ਜੋ ਕਿ ਸਾਨੂੰ ਬਹੁਤ ਨਿਰਾਸ਼ਾਜਨਕ ਲੱਗਾ। ਉਨ੍ਹਾਂ ਦੇ ਕਈ ਫੈਨਜ਼ ਇਸ ਫ਼ੈਸਲੇ ਤੋਂ ਨਾਰਾਜ਼ ਹਨ। ਉਸਨੇ ਕਿਹਾ, ਸ਼ਹਿਜ਼ਾਦ, ਤੁਸੀਂ ਇਕ ਚੰਗੇ ਖਿਡਾਰੀ ਹੋ। ਤੁਸੀਂ ਜੀਵਨ 'ਚ ਨਵੀਂਆਂ ਉੱਚਾਈਆਂ ਨੂੰ ਛੂਹਣਾ ਹੈ।'

You May Like This
DOWNLOAD APP


© 2023 PTC Punjabi. All Rights Reserved.
Powered by PTC Network