ਟੀ.ਵੀ. ਇੰਡਸਟਰੀ 'ਚ ਕਮੇਡੀ ਨਾਲ ਦਿਲ ਪਰਚਾਉਣ ਵਾਲੇ ਅਲੀ ਅਸਗਰ ਸੜਕ ਹਾਦਸੇ 'ਚ ਵਾਲ-ਵਾਲ ਬਚੇ

written by Shaminder | March 12, 2019

ਟੀਵੀ ਇੰਡਸਟਰੀ 'ਚ ਆਪਣੀ ਕਮੇਡੀ ਨਾਲ ਲੋਕਾਂ ਦੇ ਢਿੱਡੀਂ ਪੀੜਾਂ ਪਾਉਣ ਵਾਲੇ ਅਲੀ ਅਸਗਰ ਇੱਕ ਸੜਕ ਹਾਦਸੇ 'ਚ ਵਾਲ-ਵਾਲ ਬਚ ਗਏ । ਉਨ੍ਹਾਂ ਨੂੰ ਕੋਈ ਵੀ ਸੱਟ ਫੇਟ ਨਹੀਂ ਲੱਗੀ ।ਇਸ ਗੱਲ ਦੀ ਜਾਣਕਾਰੀ ਅਲੀ ਅਸਗਰ ਨੇ ਖੁਦ ਟਵੀਟ ਕਰਕੇ ਦਿੱਤੀ ਹੈ ।

ਹੋਰ ਵੇਖੋ :ਪੀਟੀਸੀ ਬਾਕਸ ਆਫ਼ਿਸ ‘ਤੇ ਦੇਖੋ ਮਨੀਸ਼ ਪੌਲ ਦੀ ਫ਼ਿਲਮ ‘ਬੰਜਰ’

https://twitter.com/kingaliasgar/status/1105008473966870529

ਉਨ੍ਹਾਂ ਨੇ ਆਪਣੇ ਟਵੀਟ 'ਚ ਦੱਸਿਆ ਕਿ ਉਨ੍ਹਾਂ ਦੀ ਕਾਰ ਨੂੰ ਇੱਕ ਹੋਰ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਕਾਰ ਟਰੱਕ ਨਾਲ ਟਕਰਾ ਗਈ,ਇਸ ਹਾਦਸੇ 'ਚ ਅਲੀ ਅਸਗਰ ਨੂੰ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ।

 ali_asgar ali_asgar

ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਟਵੀਟ 'ਚ ਮੁੰਬਈ ਪੁਲਿਸ ਦਾ ਸ਼ੁਕਰੀਆ ਅਦਾ ਵੀ ਕੀਤਾ । ਦੱਸ ਦਈਏ ਕਿ ਅਲੀ ਅਸਗਰ ਕਈ ਕਮੇਡੀ ਸ਼ੋਅ ਅਤੇ ਟੀਵੀ ਸੀਰੀਅਲ 'ਚ ਕਮੇਡੀ ਕਰਕੇ ਅਕਸਰ ਲੋਕਾਂ ਦੇ ਢਿੱਡੀਂ ਪੀੜਾਂ ਪਾਉਂਦੇ ਨਜ਼ਰ ਆਉਂਦੇ ਨੇ ।

You may also like