ਫ਼ਿਲਮ ‘ਕਲੀ ਜੋਟਾ’ ‘ਚ ਕੁਝ ਦ੍ਰਿਸ਼ਾਂ ਨੂੰ ਲੈ ਕੇ ਇਤਰਾਜ਼, ਜਾਣੋ ਕਿਸ ਨੇ ਚੁੱਕੇ ਸਵਾਲ
ਫ਼ਿਲਮ ‘ਕਲੀ ਜੋਟਾ’ ‘ਚ ਕੁਝ ਦ੍ਰਿਸ਼ਾਂ ਨੂੰ ਲੈ ਕੇ ਇਤਰਾਜ਼, ਜਾਣੋ ਕਿਸ ਨੇ ਚੁੱਕੇ ਸਵਾਲ
ਫ਼ਿਲਮ ‘ਕਲੀ ਜੋਟਾ’ (Kali jotta) ਸਿਨੇਮਾਂ ਘਰ ‘ਚ ਚੱਲ ਰਹੀ ਹੈ ਅਤੇ ਇਸ ਫ਼ਿਲਮ ਨੂੰ ਲੈ ਕੇ ਲੋਕਾਂ ‘ਚ ਖ਼ਾਸ ਉਤਸ਼ਾਹ ਵੀ ਵੇਖਣ ਨੂੰ ਮਿਲ ਰਿਹਾ ਹੈ । ਇਸ ਫ਼ਿਲਮ ਨੂੰ ਵੇਖ ਕੇ ਹਰ ਦਰਸ਼ਕ ਭਾਵੁਕ ਦਿਖਾਈ ਦਿੱਤਾ ਹੈ ।ਸਿਨੇਮਾਂ ਘਰ ਚੋਂ ਜੋ ਵੀ ਇਸ ਫ਼ਿਲਮ ਨੂੰ ਵੇਖ ਕੇ ਆਇਆ ਹੈ ਇਸ ਦੀ ਤਾਰੀਫ ਕੀਤੇ ਬਿਨ੍ਹਾਂ ਨਹੀਂ ਰਹਿ ਪਾਇਆ । ਪਰ ਫ਼ਿਲਮ ਨੂੰ ਲੈ ਕੇ ਹੁਣ ਵਿਵਾਦ ਹੋ ਗਿਆ ਹੈ ।
Image Source : Youtube
ਹੋਰ ਪੜ੍ਹੋ : ਅਮਰ ਨੂਰੀ ਨੇ ਹਿੰਦੀ ਗੀਤ ‘ਤੇ ਬਣਾਇਆ ਖ਼ੂਬਸੂਰਤ ਵੀਡੀਓ, ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਪਸੰਦ
ਕਿਸ ਨੇ ਜਤਾਇਆ ਇਤਰਾਜ਼
ਫ਼ਿਲਮ ‘ਕਲੀ ਜੋਟਾ’ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਅਤੇ ਇਸ ਫ਼ਿਲਮ ‘ਚ ਕੁਝ ਦ੍ਰਿਸ਼ਾਂ ਨੂੰ ਲੈ ਕੇ ਇਤਰਾਜ਼ ਜਤਾਇਆ ਜਾ ਰਿਹਾ ਹੈ । ਫ਼ਿਲਮ ‘ਤੇ ਪੋਸਕੋ ਐਕਟ ਦੀ ਉਲੰਘਣਾ ਦੇ ਇਲਜ਼ਾਮ ਲਗਾਏ ਗਏ ਹਨ । ਜਿਸ ਤੋਂ ਬਾਅਦ ਇਸ ਉੱਤੇ ਪੰਜਾਬ ਸਟੇਟ ਚਾਈਲਡ ਕਮਿਸ਼ਨ ਦੀ ਮੀਟਿੰਗ ‘ਚ ਵੀ ਚਰਚਾ ਹੋਈ ਹੈ ।
Image Source : Instagram
ਹੋਰ ਪੜ੍ਹੋ : ਮਾਨਸੀ ਸ਼ਰਮਾ ਤੋਂ ਹੋਈ ਉਸ ਦੀ ਸੱਸ ਪ੍ਰੇਸ਼ਾਨ, ਵੇਖੋ ਮਜ਼ੇਦਾਰ ਵੀਡੀਓ
ਕਮਿਸ਼ਨ ਦੇ ਮੈਂਬਰ ਰਿੰਪਲ ਮਿੱਡਾ ਨੇ ਇਸ ਮਾਮਲੇ ਨੂੰ ਚਾਈਲਡ ਕਮਿਸ਼ਨ ਦੀ ਮੀਟਿੰਗ ‘ਚ ਸ਼ਾਮਿਲ ਕਰਵਾਇਆ, ਪਰ ਹਾਲ ਦੀ ਘੜੀ ਇਸ ਉੱਤੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ । ਫ਼ਿਲਮ ਦੇ ਨਿਰਮਾਤਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਸੈਂਸਰ ਬੋਰਡ ਵੱਲੋਂ ਪਾਸ ਕੀਤੇ ਜਾਣ ਤੋਂ ਬਾਅਦ ਹੀ ਫ਼ਿਲਮ ਸਿਨੇਮਾਂ ਘਰਾਂ ‘ਚ ਲੱਗੀ ਹੈ ।
Image Source : Instagram
ਸਤਿੰਦਰ ਸਰਤਾਜ ਨੀਰੂ ਬਾਜਵਾ ਮੁੱਖ ਭੂਮਿਕਾ ‘ਚ ਹਨ
ਫ਼ਿਲਮ ‘ਕਲੀ ਜੋਟਾ’ ‘ਚ ਸਤਿੰਦਰ ਸਰਤਾਜ ਸਰਤਾਜ (Satinder Sartaaj) ਅਤੇ ਨੀਰੂ ਬਾਜਵਾ (Neeru Bajwa)ਮੁੱਖ ਭੂਮਿਕਾ ‘ਚ ਹਨ । ਇਸ ਤੋਂ ਇਲਾਵਾ ਅਦਕਾਰਾ ਵਾਮਿਕਾ ਗੱਬੀ, ਪ੍ਰਿੰਸ ਕੰਵਲਜੀਤ ਸਿੰਘ ਸਣੇ ਕਈ ਸਿਤਾਰਿਆਂ ਨੇ ਵੀ ਫ਼ਿਲਮ ‘ਚ ਕੰਮ ਕੀਤਾ ਹੈ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
