
ਕੋਰੋਨਾ ਵਾਇਰਸ ਦੇਸ਼ ਭਰ ‘ਚ ਆਪਣੇ ਪੈਰ ਪਸਾਰ ਰਿਹਾ ਹੈ ।ਅਦਾਕਾਰਾ ਸਮੀਰਾ ਰੈੱਡੀ ਦੇ ਦੋਵੇਂ ਬੱਚੇ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਦੋਵਾਂ ਦੀ ਸਿਹਤ ਦੀ ਜਾਣਕਾਰੀ ਸਮੀਰਾ ਰੈੱਡੀ ਨੇ ਆਪਣੇ ਇੰਸਟਾਗ੍ਰਾਮ ‘ਤੇ ਦਿੱਤੀ ਹੈ । ਸਮੀਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ‘ਉਸ ਦੇ ਬੱਚੇ ੫ ਸਾਲ ਦੇ ਇੱਕ ਬੱਚੇ ਦਾ ਨਾਂਅ ਹੰਸ ਅਤੇ ਦੂਜੇ ਦਾ ਨਾਂਅ ਮਾਇਰਾ ਜੋ ਕਿ ਦੋਸ ਸਾਲ ਦੀ ਹੈ ।

ਹੋਰ ਪੜ੍ਹੋ : ਦੇਸ਼ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਅਦਾਕਾਰਾ ਸਵ੍ਰਾ ਭਾਸਕਰ ਨੇ ਕੇਂਦਰ ਸਰਕਾਰ ਨੂੰ ਲਿਆ ਕਰੜੇ ਹੱਥੀਂ

ਦੋਨਾਂ ਦੇ ਸੰਕ੍ਰਮਿਤ ਹੋਣ ਤੋਂ ਬਾਅਦ ਉਸ ਦੇ ਪਤੀ ਲਕਸ਼ਣ ਵਰਦੇ ‘ਚ ਵੀ ਇਹ ਲੱਛਣ ਵਿਖਾਈ ਦੇਣ ਲੱਗ ਪਏ । ਜਿਸ ਤੋਂ ਬਾਅਦ ਉਹ ਆਪਣੇ ਘਰ ‘ਚ ਹੀ ਕੁਆਰੰਟੀਨ ਹਨ ।

ਸਮੀਰਾ ਨੇ ਅੱਗੇ ਕਿਹਾ ਕਿ ਕਈ ਲੋਕ ਹੰਸ ਅਤੇ ਨਾਇਰਾ ਬਾਰੇ ਪੁੱਛ ਰਹੇ ਸਨ ਇਸ ਲਈ ਅਪਡੇਟ ਦੇ ਰਹੀ ਹਾਂ।ਪਿਛਲੇ ਹਫਤੇ ਹੰਸ ਨੂੰ ਸਖਤ ਬੁਖਾਰ, ਸਿਰ ਦਰਦ, ਬਦਨ ਦਰਦ ਪੇਟ ਦੀ ਪ੍ਰੇਸ਼ਾਨੀ ਅਤੇ ਬਹੁਤ ਸਖਤ ਥਕਾਨ ਸੀ । ਇਹ ਚਾਰ ਦਿਨ ਤੱਕ ਹੁੰਦਾ ਰਿਹਾ ਜਿਸ ਤੋਂ ਬਾਅਦ ਦੋਵਾਂ ਦਾ ਟੈਸਟ ਕਰਵਾਇਆ ਗਿਆ ਤਾਂ ਦੋਨਾਂ ਦੀ ਰਿਪੋਟ ਪਾਜ਼ੀਟਿਵ ਆਈ ।
View this post on Instagram