
ਮਲਾਇਕਾ ਅਰੋੜਾ (Malaika Arora ) ਆਪਣੇ ਬੋਲਡ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ । ਉਸ ਦਾ ਇਹੀ ਬੋਲਡ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆਉਂਦਾ ਹੈ । ਆਪਣੀਆਂ ਸ਼ੋਰਟ ਡਰੈੱਸਾਂ (Dress) ਨੂੰ ਲੈ ਕੇ ਉਹ ਕਈ ਵਾਰ ਟ੍ਰੋਲਰਸ ਦੇ ਨਿਸ਼ਾਨੇ ‘ਤੇ ਵੀ ਆ ਜਾਂਦੀ ਹੈ। ਮਲਾਇਕਾ ਅਰੋੜਾ ਜੋ ਡਰੈੱਸ ਪਾਉਂਦੀ ਹੈ ਉਸ ਦੀ ਕੀਮਤ ਲੱਖਾਂ ‘ਚ ਹੁੰਦੀ ਹੈ । ਅੱਜ ਅਸੀਂ ਤੁਹਾਨੂੰ ਮਲਾਇਕਾ ਅਰੋੜਾ ਦੀ ਜਿਸ ਡਰੈੱਸ ਬਾਰੇ ਦੱਸਣ ਜਾ ਰਹੇ ਹਾਂ । ਉਸ ਦੀ ਕੀਮਤ ਸੁਣ ਕੇ ਤੁਸੀਂ ਵੀ ਆਪਣੇ ਦੰਦਾਂ ਥੱਲੇ ਉਂਗਲੀਆਂ ਦਬਾਉਣ ਦੇ ਲਈ ਮਜਬੂਰ ਹੋ ਜਾਓਗੇ ।

ਹੋਰ ਪੜ੍ਹੋ : ਐਕਸੀਡੈਂਟ ਤੋਂ ਬਾਅਦ ਮਲਾਇਕਾ ਅਰੋੜਾ ਨੇ ਸ਼ੇਅਰ ਕੀਤੀ ਪਹਿਲੀ ਪੋਸਟ, ਖ਼ੁਦ ਨੂੰ ਦੱਸਿਆ ਫਾਈਟਰ
ਜੀ ਹਾਂ ਮਲਾਇਕਾ ਨੇ ਡਰੈੱਸ ਪਾਈ ਹੈ ਉਹ ਗੁਚੀ ਬ੍ਰਾਂਡ ਦੀ ਹੈ ਅਤੇ ਇਸ ਦੀ ਕੀਮਤ ਦੋ ਲੱਖ ਤੋਂ ਜ਼ਿਆਦਾ ਦੀ ਹੈ । ਇਸ ਡਰੈੱਸ ਦੇ ਨਾਲ ਮਲਾਇਕਾ ਨੇ ਵ੍ਹਾਈਟ ਕਲਰ ਦੇ ਸ਼ੂਜ਼ ਪਾਏ ਹੋਏ ਹਨ । ਆਪਣੀ ਫੇਵਰੇਟ ਅਦਾਕਾਰਾ ਨੂੰ ਹਾਦਸੇ ਤੋਂ ਬਾਅਦ ਠੀਕ ਵੇਖ ਕੇ ਉਸ ਦੇ ਪ੍ਰਸ਼ੰਸਕ ਵੀ ਬਹੁਤ ਖੁਸ਼ ਨਜ਼ਰ ਆਏ ।ਮਲਾਇਕਾ ਜਿੱਥੇ ਆਪਣੇ ਬੋਲਡ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ, ੳੇੁੱਥੇ ਹੀ ਆਪਣੀ ਫਿੱਟਨੈੱਸ ਨੂੰ ਲੈ ਕੇ ਵੀ ਉਹ ਬਹੁਤ ਜਾਗਰੂਕ ਹੈ ।

ਹੋਰ ਪੜ੍ਹੋ : ਮਲਾਇਕਾ ਅਰੋੜਾ ਹਸਪਤਾਲ ‘ਚੋਂ ਹੋਈ ਡਿਸਚਾਰਜ, ਬੀਤੇ ਦਿਨ ਸੜਕ ਹਾਦਸੇ ਦਾ ਹੋਈ ਸੀ ਸ਼ਿਕਾਰ
ਉਹ ਅਕਸਰ ਯੋਗਾ ਕਰਦੀ ਨਜ਼ਰ ਆ ਜਾਂਦੀ ਹੈ ਅਤੇ ਘੰਟਿਆਂ ਬੱਧੀ ਜਿੰਮ ‘ਚ ਪਸੀਨਾ ਵਹਾਉਂਦੀ ਹੈ । ਖੁਦ ਨੂੰ ਫਿੱਟ ਰੱਖਣ ਦੇ ਲਈ ਉਹ ਆਪਣੀ ਡਾਈਟ ਦਾ ਵੀ ਖ਼ਾਸ ਧਿਆਨ ਰੱਖਦੀ ਹੈ । ਮਲਾਇਕਾ ਅਰੋੜਾ ਨੇ ਅਰਬਾਜ਼ ਖ਼ਾਨ ਦੇ ਨਾਲ ਵਿਆਹ ਕਰਵਾਇਆ ਸੀ ।
ਜਿਸ ਤੋਂ ਉਸ ਦਾ ਇੱਕ ਬੇਟਾ ਹੈ ਜੋ ਕਿ ਅੱਜ ਕੱਲ੍ਹ ਵਿਦੇਸ਼ ‘ਚ ਪੜ੍ਹਾਈ ਕਰ ਰਿਹਾ ਹੈ । ।ਪਰ ਅਰਬਾਜ਼ ਦੇ ਨਾਲ ਵੱਖ ਹੋਣ ਤੋਂ ਬਾਅਦ ਅਦਾਕਾਰਾ ਅਰਜੁਨ ਕਪੂਰ ਦੇ ਨਾਲ ਰਿਲੇਸ਼ਨਸ਼ਿਪ ‘ਚ ਹੈ ਅਤੇ ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਕਈ ਵਾਰ ਵਾਇਰਲ ਹੋਈਆਂ ਸਨ ।
View this post on Instagram