ਯੁਜ਼ਵੇਂਦਰ ਚਾਹਲ ਅਤੇ ਧਨਾਸ਼੍ਰੀ ਵਰਮਾ ਦੇ ਵਿਆਹ ‘ਤੇ ਕ੍ਰਿਕੇਟਰ ਸ਼ਿਖਰ ਧਵਨ ਨੇ ਦਿੱਤੀ ਵਧਾਈ

written by Shaminder | December 23, 2020

ਯੁਜ਼ਵੇਂਦਰ ਚਾਹਲ ਅਤੇ ਧਨਾਸ਼੍ਰੀ ਵਰਮਾ ਨੇ ਵਿਆਹ ਕਰਵਾ ਲਿਆ ਹੈ । ਜਿਸ ਤੋਂ ਬਾਅਦ ਕ੍ਰਿਕੇਟਰ ਸ਼ਿਖਰ ਧਵਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਉਨ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਵਧਾਈ ਦਿੱਤੀ ਹੈ । ਉਨ੍ਹਾਂ ਨੇ ਦੋਵਾਂ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਵਧਾਈ ਦਿੱਤੀ ਹੈ ।

yuzi

ਦੱਸ ਦਈਏ ਕਿ ਇਸ ਜੋੜੀ ਨੇ ਕੁਝ ਮਹੀਨੇ ਪਹਿਲਾਂ ਹੀ ਮੰਗਣੀ ਕਰਵਾਈ ਸੀ । ਜਿਸ ਤੋਂ ਬਾਅਦ ਇਸ ਜੋੜੀ ਨੇ ਵਿਆਹ ਕਰਵਾ ਲਿਆ ਹੈ । ਦੋਵਾਂ ਦੇ ਰੋਕੇ ਦੀਆਂ ਤਸਵੀਰਾਂ ਵੀ ਖੂਬ ਵਾਇਰਲ ਹੋਈਆਂ ਸਨ । ਸੋਸ਼ਲ ਮੀਡੀਆ ਤੇ ਧਨਾਸ਼੍ਰੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਇਰਲ ਹੁੰਦੇ ਰਹਿੰਦੇ ਹਨ ।

ਹੋਰ ਪੜ੍ਹੋ : ਯੁਜ਼ਵੇਂਦਰ ਚਾਹਲ ਦੀ ਮੰਗੇਤਰ ਧਨਾਸ਼੍ਰੀ ਵਰਮਾ ਨੇ ਲਾਲ ਲਹਿੰਗੇ ‘ਚ ਤਸਵੀਰਾਂ ਕੀਤੀਆਂ ਸ਼ੇਅਰ

shikhar

ਧਨਾਸ਼੍ਰੀ ਪੇਸ਼ੇ ਤੋਂ ਇੱਕ ਡਾਕਟਰ ਹੈ, ਪਰ ਉਸ ਨੂੰ ਡਾਂਸ ਕਰਨ ਦਾ ਬਹੁਤ ਜ਼ਿਆਦਾ ਸ਼ੌਕ ਹੈ ਅਤੇ ਇਸ ਦੇ ਵੀਡੀਓਜ਼ ਵੀ ਅਕਸਰ ਉਹ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੀ ਰਹਿੰਦੀ ਹੈ ।

yuzi

ਯੁਜ਼ਵੇਂਦਰ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਉਨ੍ਹਾਂ ਨੂੰ ਵਧਾਈ ਦੇ ਰਿਹਾ ਹੈ । ਬੀਤੇ ਦਿਨੀਂ ਉਹ ਯੁਜ਼ਵੇਂਦਰ ਦੇ ਨਾਲ ਦੁਬਈ ‘ਚ ਛੁੱਟੀਆਂ ਦਾ ਅਨੰਦ ਮਾਣਦੀ ਨਜ਼ਰ ਆਈ ਸੀ ।

 

View this post on Instagram

 

A post shared by Shikhar Dhawan (@shikhardofficial)

You may also like