ਆਪਣੀ ਮਾਂ ਨੂੰ ਯਾਦ ਕਰ ਭਾਵੁਕ ਹੋਏ ਅਦਾਕਾਰ ਦਰਸ਼ਨ ਔਲਖ ਅਤੇ ਬਿੰਨੂ ਢਿੱਲੋਂ

written by Shaminder | May 09, 2022

ਬੀਤੇ ਦਿਨ ਦੁਨੀਆ ਭਰ ‘ਚ ਮਦਰਸ ਡੇ ਮਨਾਇਆ ਗਿਆ । ਇਸ ਮੌਕੇ ‘ਤੇ ਪੰਜਾਬੀ ਸਿਤਾਰiਆਂ ਨੇ ਵੀ ਆਪੋ ਆਪਣੀ ਮਾਂ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਇਸ ਦਿਨ ਦੀ ਹਰ ਕਿਸੇ ਨੂੰ ਵਧਾਈ ਦਿੱਤੀ । ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ ਨੇ ਵੀ ਆਪੋ ਆਪਣੀ ਮਾਂ ਨੂੰ ਯਾਦ ਕੀਤਾ ਜਿਨ੍ਹਾਂ ਦੀਆਂ ਮਾਵਾਂ ਇਸ ਜਹਾਨ ਤੋਂ ਰੁਖਸਤ ਹੋ ਚੁੱਕੀਆਂ ਹਨ । ਅਦਾਕਾਰ ਦਰਸ਼ਨ ਔਲਖ (Darshan Aulakh) ਵੀ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ ।

Darshan-Aulakh image From instagram

ਹੋਰ ਪੜ੍ਹੋ : ਪੰਜਾਬ ਫੇਰੀ ‘ਤੇ ਪ੍ਰਸਿੱਧ ਫ਼ਿਲਮ ਮੇਕਰ ਇਮਤਿਆਜ਼ ਅਲੀ, ਦਰਸ਼ਨ ਔਲਖ ਦੇ ਨਾਲ ਦਾਣਾ ਮੰਡੀ ‘ਚ ਘੁੰਮਦੇ ਆਏ ਨਜ਼ਰ

ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ਦੀ ਬੈਕਗਰਾਊਂਡ ‘ਚ ਇੱਕ ਗੀਤ ਚੱਲ ਰਿਹਾ ਹੈ । ਮਾਂ ਨੂੰ ਲੈ ਕੇ ਦਰਸ਼ਨ ਔਲਖ ਵੱਲੋਂ ਸਾਂਝਾ ਕੀਤਾ ਗਿਆ ਇਹ ਵੀਡੀਓ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ । ਇਸ ਤੋਂ ਇਲਾਵਾ ਅਦਾਕਾਰ ਬਿੰਨੂ ਢਿੱਲੋਂ ਨੇ ਵੀ ਆਪਣੀ ਮਾਂ ਦੀ ਇੱਕ ਤਸਵੀਰ ਆਪਣੇ ਪ੍ਰੋਫਾਈਲ ‘ਤੇ ਸਾਂਝੀ ਕੀਤੀ ਹੈ ।

Binnu Dhillon image From instagram

ਹੋਰ ਪੜ੍ਹੋ :  ਬਿੰਨੂ ਢਿੱਲੋਂ ਨੇ ਲੋਕ ਕਲਾਕਾਰਾਂ ਦਾ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇਸ ਦੇ ਨਾਲ ਹੀ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮਾਂ ਨਾਲ ਸਬੰਧਤ ਇੱਕ ਕਵਿਤਾ ਵੀ ਸ਼ੇਅਰ ਕੀਤੀ ਹੈ । ਸੋਸ਼ਲ ਮੀਡੀਆ ‘ਤੇ ਅਦਾਕਾਰਾਂ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਬੀਤੇ ਦਿਨ ਮਦਰਸ ਡੇ ਸੀ ਅਤੇ ਇਸ ਦਿਨ ਨੂੰ ਹਰ ਕਿਸੇ ਨੇ ਆਪੋ ਆਪਣੇ ਅੰਦਾਜ਼ ‘ਚ ਮਨਾਇਆ ।

Binnu-dhillon ,, image From instagram

ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਅਤੇ ਇੱਕ ਮਾਂ ਹੀ ਹੈ ਜੋ ਆਪਣੇ ਬੱਚਿਆਂਲਈ ਵੱਡੀਆਂ ਵੱਡੀਆਂ ਕੁਰਬਾਨੀਆਂ ਕਰਦੀ ਹੈ । ਮਾਂ ਸਿਰਫ਼ ਆਪਣੇ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ ਬਲਕਿ ਆਪਣੇ ਜਿਗਰ ਦਾ ਟੁਕੜਾ ਕੱਢ ਕੇ ਰੱਖ ਦਿੰਦੀ ਹੈ ।

You may also like