ਗੀਤਕਾਰ ਸਵਰਨ ਸੀਵੀਆ ਦੇ ਦਿਹਾਂਤ ‘ਤੇ ਦਰਸ਼ਨ ਔਲਖ, ਹਰਜੀਤ ਹਰਮਨ ਨੇ ਜਤਾਇਆ ਦੁੱਖ

Written by  Shaminder   |  January 04th 2023 02:04 PM  |  Updated: January 04th 2023 02:04 PM

ਗੀਤਕਾਰ ਸਵਰਨ ਸੀਵੀਆ ਦੇ ਦਿਹਾਂਤ ‘ਤੇ ਦਰਸ਼ਨ ਔਲਖ, ਹਰਜੀਤ ਹਰਮਨ ਨੇ ਜਤਾਇਆ ਦੁੱਖ

ਬੀਤੇ ਦਿਨ ਗੀਤਕਾਰ ਸਵਰਨ ਸੀਵੀਆ (Swarn Sivia) ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ (Death) ਹੋ ਗਿਆ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਪੰਜਾਬੀ ਗਾਇਕ ਹਰਜੀਤ ਹਰਮਨ ਨੇ ਵੀ ਆਪਣੇ ਫੇਸਬੁੱਕ ਪੇਜ ‘ਤੇ ਗੀਤਕਾਰ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਅਮਰ ਲਿਖਤਾਂ ਲਿਖਣ ਵਾਲੇ ਸਵਰਨ ਸਿਵੀਆ ਸਾਡੇ ਚ ਨਹੀਂ ਰਹੇ ,, ਬੇਹੱਦ ਅਫ਼ਸੋਸ ਗੀਤਕਾਰ ਬੇਸ਼ੱਕ ਦੁਨੀਆਂ ਤੋਂ ਚਲੇ ਜਾਂਦੇ ਨੇ ਪਰ ਉਹਨਾਂ ਦੇ ਲਿਖੇ ਅੱਖਰ ਰਹਿੰਦੀ ਦੁਨੀਆਂ ਤੱਕ ਉਹਨਾਂ ਨੂੰ ਜਿਉਂਦਾ ਰੱਖਦੇ ਨੇ’।

Swarn Sivia- image Source : Instagram

ਹੋਰ ਪੜ੍ਹੋ : ਪੰਜਾਬੀ ਸਿਤਾਰਿਆਂ ਨੇ ਵੀ ਗੁਰਦਾਸ ਮਾਨ ਨੂੰ ਦਿੱਤੀ ਜਨਮ ਦਿਨ ਦੀ ਵਧਾਈ

ਇਸ ਤੋਂ ਇਲਾਵਾ ਦਰਸ਼ਨ ਔਲਖ ਨੇ ਵੀ ਸਵਰਨ ਸੀਵੀਆ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਦੁਖਦਾਇਕ ਖ਼ਬਰ 'ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ' ਦੇ ਰਚੇਤਾ ਸਵਰਨ ਸਿਵੀਆ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਵਾਹਿਗੁਰੂ ਜੀ ਚਰਨਾ ਵਿੱਚ ਨਿਵਾਸ ਦੇਣ’।

Darshan Aulakh And Swarn Sivia image Source : Instagram

ਹੋਰ ਪੜ੍ਹੋ : ਬਿੱਗ ਬੌਸ ‘ਚ ਹੋਇਆ ਖੂਬ ਹੰਗਾਮਾ, ਅਰਚਨਾ ਗੌਤਮ ਅਤੇ ਸੌਂਦਰਿਆ ਸ਼ਰਮਾ ਨੂੰ ਸ਼ਾਲੀਨ ਭਨੋਟ ਨੇ ਦੱਸਿਆ ‘ਲੈਸਬੀਅਨ’…ਕਿਹਾ ਇੱਕੋ ਕੰਬਲ ‘ਚ….

ਸਵਰਨ ਸੀਵੀਆ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ । ਸਵਰਨ ਸੀਵੀਆ ਨੇ ਅਨੇਕਾਂ ਹੀ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ । ਉਨ੍ਹਾਂ ਦੇ ਹਿੱਟ ਗੀਤਾਂ ‘ਚ ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ, ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ ਸਣੇ ਕਈ ਗੀਤ ਸ਼ਾਮਿਲ ਹਨ ।

Darshan Aulakh Image Source : Instagram

ਉਨ੍ਹਾਂ ਦੇ ਲਿਖੇ ਗੀਤ ਅਮਰ ਸਿੰਘ ਚਮਕੀਲਾ, ਹਰਭਜਨ ਮਾਨ, ਸਰਦੂਲ ਸਿਕੰਦਰ ਸਣੇ ਕਈ ਵੱਡੇ ਗਾਇਕਾਂ ਨੇ ਗਾਏ ਸਨ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network