ਗਾਇਕ ਡੇਵੀ ਸਿੰਘ ਜਦੋਂ ਲੜ ਰਹੇ ਸੀ ਮੌਤ ਤੇ ਜ਼ਿੰਦਗੀ ਦੀ ਜੰਗ, ਤਾਂ ਇਹ ਦੋਸਤ ਸਾਏ ਵਾਂਗ ਨਾਲ ਖੜ੍ਹੇ ਰਹੇ, ਇਸ ਤਰ੍ਹਾਂ ਗਾਇਕ ਨੇ ਜਿੱਤੀ ਜ਼ਿੰਦਗੀ ਦੀ ਜੰਗ

written by Lajwinder kaur | September 24, 2021

Friends Matter: ਕਹਿੰਦੇ ਨੇ ਕੁਝ ਰਿਸ਼ਤੇ ਸਾਨੂੰ ਖੂਨ ਤੋਂ ਮਿਲਦੇ ਮਤਲਬ ਸਾਨੂੰ ਸਾਡੇ ਪਰਿਵਾਰ ਤੋਂ। ਪਰ ਦੋਸਤੀ ਅਜਿਹਾ ਰਿਸ਼ਤਾ ਜੋ ਅਸੀਂ ਖੁਦ ਆਪਣੇ ਲਈ ਚੁਣਦੇ ਹਾਂ ਬਿਨ੍ਹਾਂ ਕਿਸੇ ਧਰਮ ਦੇ, ਕਿਸੇ ਜਾਤ ਤੇ ਬਿਨ੍ਹਾਂ ਉੱਚ-ਨੀਚ ਦਾ ਫਰਕ ਕੀਤੇ ਬਿਨਾਂ । ਸੱਚੀ ਦੋਸਤੀ ਵਾਲਾ ਰਿਸ਼ਤਾ ਜ਼ਿੰਦਗੀ ਦੇ ਖ਼ੂਬਸੂਰਤ ਰਿਸ਼ਤਿਆਂ ‘ਚੋਂ ਇੱਕ ਹੈ। ਦੋਸਤੀ ਅਹਿਮੀਅਤ ਨੂੰ ਬਿਆਨ ਕਰਦੇ ਨੇ ‘The Landers’ ਗਰੁੱਪ ਵਾਲੇ ਡੇਵੀ ਸਿੰਘ, ਗੁਰੀ ਸਿੰਘ ਅਤੇ ਸੁੱਖ ਖਰੌੜ ਦੀ ਤਿਕੜੀ । ਜੀ ਹਾਂ ‘ਦਾ ਲੈਂਡਰਸ’ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਅਜਿਹਾ ਗਰੁੱਪ ਹੈ ਜਿਸ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਇਸ ਗਰੁੱਪ ਦੀ ਦੋਸਤੀ ਹਮੇਸ਼ਾ ਸੁਰਖੀਆਂ ‘ਚ ਰਹੀ ਹੈ। ਇੱਕ ਵਾਰ ਫਿਰ ਤੋਂ ਦੋਸਤੀ ਦੀ ਮਿਸਾਲ ਨੂੰ ਪੇਸ਼ ਕੀਤਾ ਹੈ ‘ਦਾ ਲੈਂਡਰਸ’ ਗਰੁੱਪ ਵਾਲਿਆਂ ਨੇ।

inside image of davi singh Image Source: youtube

ਹੋਰ ਪੜ੍ਹੋ : ਕਰਨ ਔਜਲਾ ਆਪਣੇ ਨਵੇਂ ਗੀਤ ‘Here & There’ ਦੇ ਨਾਲ ਹੋਏ ਦਰਸ਼ਕਾਂ ਦੇ ਸਨਮੁੱਖ, ਪੱਕੀਆਂ ਯਾਰੀਆਂ ਦੀਆਂ ਕਰ ਰਹੇ ਨੇ ਗੱਲਾਂ, ਦੇਖੋ ਵੀਡੀਓ

ਜੀ ਹਾਂ ਪਿਛਲੇ ਕੁਛ ਮਹੀਨਿਆਂ ਤੋਂ ਗਾਇਕ ਡੇਵੀ ਸਿੰਘ Davi Singh ਆਪਣੀ ਸਿਹਤ ਕਰਕੇ ਜ਼ਿੰਦਗੀ ਦੇ ਨਾਲ ਜੰਗ ਲੜ ਰਹੇ ਸੀ। ਆਪਣੀ ਸਿਹਤ ਦੇ ਖਰਾਬ ਹੋਣ ਤੋਂ ਲੈ ਕੇ ਠੀਕ ਹੋਣ ਤੱਕ ਯਾਤਰਾ ਨੂੰ ਗਾਇਕ ਡੇਵੀ ਸਿੰਘ ਨੇ ਆਪਣੇ ਨਵੇਂ ਗੀਤ ‘Friends Matter’ ‘ਚ ਬਿਆਨ ਕੀਤਾ ਹੈ।

inside image of new song friends matter song sung by Image Source: youtube

ਗਾਣੇ ਦੇ ਵੀਡੀਓ ‘ਚ ਡੇਵੀ ਸਿੰਘ ਦੇ ਹਸਪਤਾਲ ਦੇ ਅਸਲ ਵਿਜ਼ੁਅਲ ਦੇਖਣ ਨੂੰ ਮਿਲ ਰਹੇ ਨੇ। ਇਹ ਗੀਤ ਹਰ ਇੱਕ ਨੂੰ ਭਾਵੁਕ ਕਰ ਰਿਹਾ ਹੈ। ਕਿਵੇਂ ਡੇਵੀ ਸਿੰਘ ਦੇ ਦੋਸਤ ਗੁਰੀ ਸਿੰਘ, ਸੁੱਖ ਖਰੌੜ ਤੇ ਕੁਝ ਹੋਰ ਦੋਸਤ ਕਿਵੇਂ ਦਿਨ ਰਾਤ ਇੱਕ ਕਰਕੇ ਡੇਵੀ ਦੇ ਨਾਲ ਖੜ੍ਹੇ ਰਹੇ । ਦੋਸਤੀ ਦੇ ਇਸ ਜਜ਼ਬਾਤ ਨੂੰ ਇੱਕ ਸਲਾਮ ਤਾਂ ਬਣਦਾ ਹੈ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ।

inside image of the landers Image Source: youtube

ਹੋਰ ਪੜ੍ਹੋ : ਅਦਾਕਾਰਾ ਮੌਨੀ ਰਾਏ ਨੇ ਸ਼ੇਅਰ ਕੀਤੀਆਂ ਆਪਣੀ ਗਲੈਮਰਸ ਲੁੱਕ ਵਾਲੀਆਂ ਨਵੀਆਂ ਤਸਵੀਰਾਂ, ਨੀਦਰਲੈਂਡ ‘ਚ ਲੈ ਰਹੀ ਹੈ ਛੁੱਟੀਆਂ ਦਾ ਅਨੰਦ

ਜੇ ਗੱਲ ਕਰੀਏ ਇਸ ਗੀਤ ਦੇ ਬੋਲ ਸੁੱਖ ਖਰੌੜ Sukh Kharoud ਦੀ ਕਲਮ ‘ਚੋਂ ਨਿਕਲੇ ਨੇ ਤੇ ਡੇਵੀ ਸਿੰਘ ਨੇ ਆਪਣੀ ਆਵਾਜ਼ ਦੇ ਨਾਲ ਇਸ ਗੀਤ ਨੂੰ ਸ਼ਿੰਗਾਰਿਆ ਹੈ। ‘THE LANDERS’ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

You may also like