
ਗੀਤਕਾਰ ਤੇ ਗਾਇਕ ਦੇਬੀ ਮਖਸੂਸਪੁਰੀ (Debi Makhsoospuri) ਜੋ ਕਿ ਇੱਕ ਲੰਬੇ ਸਮੇਂ ਤੋਂ ਆਪਣੀ ਗਾਇਕੀ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ। ਦੇਬੀ ਸਾਬ ਏਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਨਵੀਆਂ-ਪੁਰਾਣੀਆਂ ਤਸਵੀਰਾਂ ਦਾ ਇੱਕ ਵੀਡੀਓ ਬਣਾ ਕੇ ਪ੍ਰਸ਼ੰਸਕਾਂ ਦੇ ਨਾਲ ਪੋਸਟ ਕੀਤਾ ਹੈ।

ਹੋਰ ਪੜ੍ਹੋ : ਇਸ ਮੁਸ਼ਕਿਲ ਸਮੇਂ ਦੀ ਦਾਸਤਾਨ ਨੂੰ ਬਿਆਨ ਕਰ ਰਹੇ ਨੇ ਗੀਤਕਾਰ ਰਾਜ ਕਾਕੜਾ ਆਪਣੀ ਲਿਖਤ ਦੇ ਨਾਲ, ਦੇਖੋ ਵੀਡੀਓ

ਵੀਡੀਓ ਦੇ ਸ਼ੁਰੂ ‘ਚ ਦੇਬੀ ਮਖਸੂਸਪੁਰੀ ਦੀ ਜਵਾਨੀ ਸਮੇਂ ਦੀ ਬਲੈਕ -ਐਂਡ-ਵ੍ਹਾਈਟ ਰੰਗ ਦੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ। ਇਹ ਤਸਵੀਰ ‘ਚ ਤਾਂ ਉਨ੍ਹਾਂ ਨੂੰ ਪਹਿਚਾਣ ਪਾਉਂਣਾ ਵੀ ਮੁਸ਼ਕਿਲ ਹੈ। ਉਸ ਤੋਂ ਬਾਅਦ ਜਿਵੇਂ-ਜਿਵੇਂ ਉਹ ਆਪਣੀ ਜ਼ਿੰਦਗੀ ਦੇ ਪੜਾਅ ਵੱਲ ਵੱਧਦੇ ਰਹੇ ਉਨ੍ਹਾਂ ਪਲਾਂ ਤੇ ਉਨ੍ਹਾਂ ਦੇ ਚਿਹਰੇ ਚ ਕਿਵੇਂ ਦਾ ਬਦਲਾਅ ਆਇਆ ਉਹ ਦੇਖਣ ਨੂੰ ਮਿਲ ਰਿਹਾ ਹੈ। ਦਰਸ਼ਕਾਂ ਨੂੰ ਉਨ੍ਹਾਂ ਦੀ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ। ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

ਦੱਸ ਦਈਏ ਉਹ ਗੀਤਕਾਰੀ ਤੇ ਗਾਇਕੀ ਦੇ ਖੇਤਰ ਵਿੱਚ ਸਬੱਬ ਨਾਲ ਹੀ ਆਏ ਸੀ । ਉਹਨਾਂ ਨੇ ਗੀਤਕਾਰੀ ਦੇ ਖੇਤਰ ਵਿੱਚ ਕਰੀਅਰ ਬਨਾਉਣ ਬਾਰੇ ਸੋਚਿਆ ਵੀ ਨਹੀਂ ਸੀ । ਕਾਲਜ ਦੇ ਦਿਨਾਂ ਵਿੱਚ ਉਹ ਫੁੱਟਬਾਲ ਖੇਡਦੇ ਸਨ । ਇਸ ਤੋਂ ਬਾਅਦ ਉਹਨਾਂ ਨੂੰ ਕਿਤਾਬਾਂ ਪੜ੍ਹਨ ਦਾ ਅਜਿਹਾ ਸ਼ੌਂਕ ਜਾਗਿਆ ਕਿ ਉਹਨਾਂ ਨੇ ਛੋਟੀ ਉਮਰ ਵਿੱਚ ਹੀ ਕਈ ਸਾਹਿਤਕ ਕਿਤਾਬਾਂ ਪੜ੍ਹ ਲਈਆਂ । ਇਸ ਤੋਂ ਬਾਅਦ ਉਹਨਾਂ ਨੂੰ ਲਿਖਣ ਦਾ ਸ਼ੌਂਕ ਵੀ ਪੈ ਗਿਆ । ਅੱਜ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗੀਤਕਾਰ ਤੇ ਗਾਇਕ ਨੇ। ਦੇਬੀ ਮਖਸੂਸਪੁਰੀ ਦੇ ਚਾਹੁਣ ਵਾਲੇ ਪ੍ਰਸ਼ੰਸਕ ਉਨ੍ਹਾਂ ਦੇ ਗੀਤਾਂ ਦੀ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਕਰਦੇ ਰਹਿੰਦੇ ਨੇ।
View this post on Instagram