ਦੇਬੀਨਾ ਬੈਨਰਜੀ ਨੇ ਆਪਣੀ ਨਵਜੰਮੀ ਧੀ ਦੇ ਨਾਲ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ

written by Lajwinder kaur | April 07, 2022 04:28pm

ਕੁਝ ਦਿਨ ਪਹਿਲਾਂ ਹੀ ਟੀਵੀ ਅਦਾਕਾਰਾ ਦੇਬੀਨਾ ਬੈਨਰਜੀ ਨੇ ਇੱਕ ਧੀ ਨੂੰ ਜਨਮ ਦਿੱਤਾ ਹੈ। ਜਿਸ ਦੀ ਜਾਣਕਾਰੀ ਖੁਦ ਗੁਰਮੀਤ ਚੌਧਰੀ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪਿਆਰੀ ਜਿਹੀ ਵੀਡੀਓ ਸ਼ੇਅਰ ਕਰਕੇ ਦਿੱਤੀ ਸੀ। ਇਸ ਵੀਡੀਓ ਵਿੱਚ ਦੇਬੀਨਾ ਅਤੇ ਗੁਰਮੀਤ ਚੌਧਰੀ ਆਪਣੇ ਨਵਜੰਮੀ ਬੱਚੀ ਦਾ ਨੰਨ੍ਹਾ ਜਿਹਾ ਹੱਥ ਫੜੇ ਹੋਏ ਨਜ਼ਰ ਆ ਰਹੇ ਸਨ। ਬਿਤੇ ਦਿਨੀਂ ਹੀ ਇਹ ਜੋੜਾ ਆਪਣੀ ਨੰਨ੍ਹੀ ਪਰੀ ਨੂੰ ਲੈ ਕੇ ਘਰ ਵਾਪਸੀ ਕੀਤੀ ਹੈ। ਕੁਝ ਸਮੇਂ ਪਹਿਲਾਂ ਹੀ ਦੇਬੀਨਾ ਬੈਨਰਜੀ ਨੇ ਇੱਕ ਬਹੁਤ ਪਿਆਰਾ ਜਿਹਾ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ : ਸ਼ਾਹਿਦ ਕੂਪਰ ਦੇ 'ਅਗਲ ਬਗਲ' ਸ਼ਿਲਪਾ ਸ਼ੈੱਟੀ ਤੇ ਮ੍ਰਿਣਾਲ ਠਾਕੁਰ, ਵੇਖੋ ਇਹ ਫਨੀ ਡਾਂਸ ਵੀਡੀਓ

inside image of debina

ਦੇਬੀਨਾ ਬੈਨਰਜੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਚ ਲਿਖਿਆ ਹੈ- ਕਿਵੇਂ ਮੇਰੇ ਦੋਵੇਂ ਬੱਚੇ are faring’ । ਇਸ ਵੀਡੀਓ ਚ ਦੇਬੀਨਾ ਸੋਫੇ ਉੱਤੇ ਬੈਠੀ ਹੋਈ ਹੈ ਤੇ ਆਪਣੀ ਨਵਜੰਮੀ ਧੀ ਨੂੰ ਆਪਣੀ ਛਾਤੀ ਦੇ ਨਾਲ ਲਗਾ ਕੇ ਸਵਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਚ ਉਨ੍ਹਾਂ ਦਾ ਪਾਲਤੂ ਡੌਗੀ ਵੀ ਨਜ਼ਰ ਆ ਰਿਹਾ ਹੈ ਜੋ ਕਿ ਛਾਲ ਮਾਰੇ ਕੇ ਦੇਬੀਨਾ ਦੀ ਗੋਦੀ ‘ਚ ਬੈਠ ਕੇ ਸੌਣ ਲੱਗ ਜਾਂਦਾ ਹੈ। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਹਰ ਕੋਈ ਤਾਰੀਫ ਕਰ ਰਿਹਾ ਹੈ। ਕਿਸ਼ਵਰ ਮਰਚੈਂਟ ਨੇ ਵੀ ਕਮੈਂਟ ਕਰਕੇ ਦਿਲ ਵਾਲਾ ਇਮੋਜ਼ੀ ਪੋਸਟ ਕੀਤਾ ਹੈ।

ਹੋਰ ਪੜ੍ਹੋ : ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਤੋਂ ਪਹਿਲਾਂ ਰਿਸ਼ੀ-ਨੀਤੂ ਦਾ ਰਿਸੈਪਸ਼ਨ ਕਾਰਡ ਹੋਇਆ ਵਾਇਰਲ, ਕਾਰਡ 'ਚ ਛੁਪੀ ਇਹ ਖਾਸ ਗੱਲ

Debina Bonnerjee and Gurmeet Choudhary welcome home their little princess Image Source: Instagram

ਦੱਸ ਦਈਏ ਦੇਬੀਨਾ ਬੈਨਰਜੀ ਅਤੇ ਗੁਰਮੀਤ ਚੌਧਰੀ ਦੇ ਵਿਆਹ ਤੋਂ 11 ਸਾਲ ਬਾਅਦ ਪਹਿਲੇ ਬੱਚੇ ਦੀ ਕਲਿਕਾਰੀਆਂ ਗੂੰਜੀਆਂ ਹਨ। ਦੇਬੀਨਾ ਬੈਨਰਜੀ ਅਤੇ ਗੁਰਮੀਤ ਚੌਧਰੀ ਦਾ ਵਿਆਹ 2011 ਵਿੱਚ ਹੋਇਆ ਸੀ । ਹਾਲਾਂਕਿ ਇਸ ਤੋਂ ਪਹਿਲਾਂ ਵੀ ਦੋਹਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੇ ਬਿਨਾਂ ਵਿਆਹ ਦੇ ਬੰਧਨ 'ਚ ਬੱਝੇ ਸਨ ਅਤੇ ਦੋ ਸਾਲ ਤੱਕ ਉਨ੍ਹਾਂ ਨੇ ਇਸ ਗੱਲ ਨੂੰ ਸਾਰਿਆਂ ਤੋਂ ਲੁਕਾ ਕੇ ਰੱਖਿਆ। ਆਖ਼ਰਕਾਰ ਦੋਵਾਂ ਨੇ ਆਪਣੇ-ਆਪਣੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੂਰੇ ਰੀਤੀ-ਰਿਵਾਜਾਂ ਅਨੁਸਾਰ ਦੋਵਾਂ ਦਾ ਵਿਆਹ ਕਰ ਦਿੱਤਾ ਗਿਆ।

 

View this post on Instagram

 

A post shared by Debina Bonnerjee (@debinabon)

You may also like