ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਦੀਪ ਸਿੱਧੂ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ

written by Rupinder Kaler | May 01, 2021 02:07pm

ਲਾਲ ਕਿਲ੍ਹੇ ਮਾਮਲੇ ਵਿੱਚ ਜ਼ਮਾਨਤ ਤੇ ਰਿਹਾਅ ਹੋਏ ਦੀਪ ਸਿੱਧੂ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ । ਇਸ ਮੌਕੇ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ । ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿਹਾ ਕਿ ਉਹ ਅੱਜ ਦਰਬਾਰ ਸਾਹਿਬ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਆਇਆ ਹੈ।

ਹੋਰ ਪੜ੍ਹੋ :

ਬੱਬੂ ਮਾਨ ਤੇ ਜੈਜ਼ੀ ਬੀ ਦੇ ਨਵੇਂ ਗੀਤ ਦਾ ਟੀਜ਼ਰ ਰਿਲੀਜ਼, ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਉਹਨਾਂ ਨੇ ਕਿਹਾ ਗੁਰੂ ਰਾਮਦਾਸ ਮਹਾਰਾਜ ਨੇ ਸਿਰ ਤੇ ਹੱਥ ਦੇ ਕੇ ਰੱਖਿਆ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਕਿਸਾਨੀ ਅੰਦੋਲਨ ਦੀ ਚੜ੍ਹਦੀਕਲਾ ਲਈ ਵੀ ਅਰਦਾਸ ਕੀਤੀ ਹੈ । ਆਪਣੀ ਜੇਲ੍ਹ ਯਾਤਰਾ ਬਾਰੇ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਸਾਡੇ ਸਿਰ ਤੇ ਸ਼ਹੀਦਾਂ ਸਿੰਘਾਂ ਦਾ ਹੱਥ ਰਿਹਾ ਹੈ , ਮੈਨੂੰ ਨਹੀਂ ਸੀ ਲਗਦਾ ਮੈਂ ਇੰਨੀ ਜਲਦੀ ਜੇਲ੍ਹ ਤੋਂ ਬਾਹਰ ਆ ਜਾਵਾਂਗਾ।

ਦੂਜੇ ਪਾਸੇ ਉਹਨਾਂ ਨੇ ਉਹਨਾਂ ਨੇ ਕਿਹਾ ਸਨੀ ਦਿਓਲ ਬਾਈ ਨਾਲ ਅਸੀਂ ਇਲੈਕਸ਼ਨ ਲੜ ਕੇ ਗਏ ਹਾਂ ਪਰ ਅੱਜ ਕੋਈ ਨਾਤਾ ਹੀ ਨਹੀਂ ਹੈ। ਜੇਕਰ ਮੈਂ ਸਰਕਾਰ ਦਾ ਬੰਦਾ ਹੁੰਦਾ ਤਾ ਮੇਰੇ ਸਿਰ ਏਨੇ ਕੇਸ ਨਾ ਪੈਂਦੇ। ਮੈਂ ਉਹਨਾਂ ਬੰਦਿਆਂ ਦਾ ਦੇਣ ਨਹੀਂ ਦੇ ਸਕਦਾ ਜੋ ਮੇਰੇ ਹੱਕ ਵਿੱਚ ਖੜੇ ਸਨ। ਸਾਡੇ ਗੁਰੂਆਂ ਨੇ ਸਾਡੇ ਅੰਦਰ ਜੋ ਚਿਣਗ ਲਾਈ ਹੈ ਉਹ ਸਭ ਅੱਜ ਸਾਡੇ ਯੂਥ ਦੇ ਵਿੱਚ ਦਿਖ ਰਹੀਂ ਹੈ।

You may also like