ਫ਼ਿਲਮੀ ਦੁਨੀਆ ਵਿੱਚ ਵੱਡਾ ਨਾਂਅ ਹੋਣ ਦੇ ਬਾਵਜੂਦ 4 ਲੋਕਾਂ ਨੇ ਕੀਤਾ ਸਤੀਸ਼ ਕੌਲ ਦਾ ਸਸਕਾਰ, ਅੰਤਿਮ ਰਸਮਾਂ ਵਿੱਚ ਪਰਿਵਾਰ ਦੇ ਮੈਂਬਰ ਵੀ ਨਹੀਂ ਹੋਏ ਸ਼ਾਮਿਲ
ਬੀਤੇ ਦਿਨ ਪਾਲੀਵੁੱਡ ਅਦਾਕਾਰ ਸਤੀਸ਼ ਕੌਲ ਦਾ ਲੁਧਿਆਣਾ ਦੇ ਇੱਕ ਸ਼ਮਸ਼ਾਨ ਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ । ਉਹਨਾਂ ਦੇ ਸਸਕਾਰ ਮੌਕੇ ਉਹਨਾਂ ਦਾ ਕੋਈ ਵੀ ਰਿਸ਼ਤੇਦਾਰ ਤੇ ਪਰਿਵਾਰ ਦਾ ਮੈਂਬਰ ਨਹੀਂ ਪਹੁੰਚਿਆ, ਤੇ ਨਾ ਹੀ ਕੋਈ ਪੰਜਾਬੀ ਕਲਾਕਾਰ ਪਹੁੰਚਿਆ ।ਚਾਰ ਲੋਕਾਂ ਨੇ ਸਤੀਸ਼ ਕੌਲ ਦਾ ਸਸਕਾਰ ਕੀਤਾ ।
ਹੋਰ ਪੜ੍ਹੋ :
ਗੁਰਲੇਜ ਅਖਤਰ ਨੇ ਪਤੀ ਕੁਲਵਿੰਦਰ ਕੈਲੀ ਦੇ ਨਾਲ ਵੀਡੀਓ ਕੀਤਾ ਸਾਂਝਾ, ਦਰਸ਼ਕਾਂ ਨੂੰ ਆ ਰਿਹਾ ਪਸੰਦ
ਤੁਹਾਨੂੰ ਦੱਸ ਦਿੰਦੇ ਹਾਂ ਕਿ ਸਤੀਸ਼ ਕੌਲ ਦੀ ਸ਼ਨੀਵਾਰ ਨੂੰ ਕੋਰੋਨਾ ਕਰਕੇ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਮੌਤ ਹੋ ਗਈ ਸੀ। ਸਤੀਸ਼ ਕੌਲ ਨੇ ਲਗਭਗ 300 ਫ਼ਿਲਮਾਂ ’ਚ ਅਦਾਕਾਰੀ ਨਾਲ ਵੱਡਾ ਨਾਂ ਕਮਾਇਆ ਸੀ। ਆਖਰੀ ਵੇਲੇ ਕੌਲ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ।
ਸਾਲ 2019 ’ਚ ਜਦੋਂ ਖ਼ਬਰਾਂ ਰਾਹੀਂ ਸਤੀਸ਼ ਕੌਲ ਦੀ ਤੰਗਹਾਲੀ ਸਾਹਮਣੇ ਆਈ ਸੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਪੰਜ ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਗਈ ਸੀ। ਤਿੰਨ ਦਹਾਕਿਆਂ ਤੱਕ ਪੰਜਾਬੀ ਤੇ ਹਿੰਦੀ ਸਿਨੇਮਾ ’ਤੇ ਰਾਜ ਕਰਨ ਵਾਲੇ ਸਤੀਸ਼ ਕੌਲ ਨੇ ਜ਼ਿੰਦਗੀ ਦੇ ਆਖ਼ਰੀ ਵਰ੍ਹੇ ਗੁੰਮਨਾਮੀ ’ਚ ਗੁਜ਼ਾਰੇ।
ਕੌਲ ਦਾ ਜਨਮ 8 ਸਤੰਬਰ, 1954 ਨੂੰ ਕਸ਼ਮੀਰ ’ਚ ਹੋਇਆ ਸੀ। ਪਿਤਾ ਦੇ ਕਹਿਣ ’ਤੇ 1969 ’ਚ ਉਹ ਪੁਣੇ ਦੇ ਫ਼ਿਲਮ ਤੇ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ ’ਚ ਗ੍ਰੈਜੂਏਸ਼ਨ ਕਰਨ ਚਲੇ ਗਏ।