ਲੱਤਾਂ ਨਾ ਹੋਣ ਦੇ ਬਾਵਜੂਦ ਇਸ ਸਿੰਘ ਨੇ ਇੰਝ ਪੈਦਲ ਯਾਤਰਾ ਕਰ ਕੀਤੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ, ਵੀਡੀਓ ਹੋ ਰਿਹਾ ਵਾਇਰਲ

written by Shaminder | August 18, 2022 11:08am

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਜੋ ਅਕਸਰ ਸੁਰਖੀਆਂ ਦਾ ਕਾਰਨ ਬਣ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਦਿਖਾਉਣ ਜਾ ਰਹੇ ਹਾਂ । ਇਸ ਵੀਡੀਓ ਨੂੰ ਵੇਖ ਕੇ ਇਸ ਸਿੰਘ (Nihang Singh) ਦੇ ਜਜ਼ਬੇ ਅਤੇ ਹਿੰਮਤ ਨੂੰ ਤੁਸੀਂ ਵੀ ਸਲਾਮ ਕਰੋਗੇ । ਜੀ ਹਾਂ ਇਹ ਵੀਡੀਓ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਦਾ ਹੈ ।

Nihang Singh, image From FB Page

ਹੋਰ ਪੜ੍ਹੋ : ਸੋਨਾਕਸ਼ੀ ਸਿਨ੍ਹਾ ਨੇ ਵਿਆਹ ਤੋਂ ਪਹਿਲਾਂ ਕੱਟਵਾ ਲਏ ਸਿਰ ਦੇ ਵਾਲ? ਤਸਵੀਰ ਹੋ ਰਹੀ ਵਾਇਰਲ

ਵੀਡੀਓ ‘ਚ ਸਰੀਰਕ ਤੌਰ ‘ਤੇ ਅਸਮਰਥ ਇੱਕ ਨਿਹੰਗ ਸਿੰਘ ਜਿਸਦੇ ਕਿ ਲੱਤਾਂ ਨਹੀਂ ਹਨ । ਉਹ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਤੋਂ ਹੋ ਕੇ ਆ ਰਿਹਾ ਹੈ । ਭਾਰੀ ਬਰਫਬਾਰੀ, ਪਥਰੀਲੇ ਰਸਤੇ ਵੀ ਇਸ ਸ਼ਖਸ ਦੇ ਹੌਂਸਲੇ ਨੂੰ ਖਤਮ ਨਹੀਂ ਕਰ ਸਕੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

Nihang Singh, image From FB Page

ਹੋਰ ਪੜ੍ਹੋ :  ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਚਸ਼ਮਦੀਦ ਗਵਾਹ ਵੱਲੋਂ ਕੀਤੇ ਗਏ ਹੈਰਾਨ ਕਰਨ ਵਾਲੇ ਖੁਲਾਸੇ, ਜਾਣੋ ਪੂਰੀ ਖ਼ਬਰ

ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਭਾਵੁਕ ਹੋਣ ਦੇ ਨਾਲ-ਨਾਲ ਇਸ ਸਿੰਘ ਦੇ ਹੌਸਲੇ ਨੂੰ ਸਲਾਮ ਕਰ ਰਿਹਾ ਹੈ । ਇਸ ਦੇ ਨਾਲ ਹੀ ਇਹ ਸਿੰਘ ਉਨ੍ਹਾਂ ਲੋਕਾਂ ਦੇ ਲਈ ਮਿਸਾਲ ਬਣ ਚੁੱਕਿਆ ਹੈ ਜੋ ਮੁਸ਼ਕਿਲ ਹਾਲਾਤਾਂ ਦੇ ਨਾਲ ਮੁਕਾਬਲਾ ਕਰਨ ਦੀ ਬਜਾਏ ਹਾਲਾਤਾਂ ਅੱਗੇ ਹਾਰ ਜਾਂਦੇ ਹਨ ।

Nihang Singh, image From Fb Page

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਵੀਡੀਓਜ਼ ਵਾਇਰਲ ਹੋਏ ਸਨ ।ਜੋ ਕਿ ਅਕਸਰ ਸੁਰਖੀਆਂ ਬਣੇ ਰਹੇ । ਜਿਸ ‘ਚ ਕੱਚਾ ਬਦਾਮ, ਰਾਨੂੰ ਮੰਡਲ ਸਣੇ ਕਈ ਲੋਕ ਸ਼ਾਮਿਲ ਹਨ । ਇਨ੍ਹਾਂ ਵੀਡੀਓਜ਼ ਨੇ ਰਾਤੋ ਰਾਤ ਇਨ੍ਹਾਂ ਲੋਕਾਂ ਨੂੰ ਸਟਾਰ ਬਣਾ ਦਿੱਤਾ ਸੀ ।

You may also like