ਦੇਵ ਥਰੀਕੇਵਾਲਾ ਦਾ ਹੋਇਆ ਅੰਤਿਮ ਸਸਕਾਰ, ਪਾਲੀ ਦੇਤਵਾਲੀਆ, ਮੁਹੰਮਦ ਸਦੀਕ ਸਣੇ ਕਈ ਗਾਇਕਾਂ ਨੇ ਦਿੱਤੀ ਨਮ ਅੱਖਾਂ ਦੇ ਨਾਲ ਸ਼ਰਧਾਂਜਲੀ

written by Shaminder | January 25, 2022 05:44pm

ਦੇਵ ਥਰੀਕੇਵਾਲਾ (Dev Tharikewala) ਜਿਨ੍ਹਾਂ ਦਾ ਅੱਜ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦਾ ਅੰਤਿਮ ਸਸਕਾਰ (Funeral ) ਉਨ੍ਹਾਂ ਦੇ ਜੱਦੀ ਪਿੰਡ ‘ਚ ਕਰ ਦਿੱਤਾ ਗਿਆ । ਇਸ ਮੌਕੇ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਉਨ੍ਹਾਂ ਦੇ ਅੰਤਿਮ ਸਸਕਾਰ ‘ਚ ਸ਼ਾਮਿਲ ਹੋਈਆਂ ।ਜਿਸ ‘ਚ ਪਾਲੀ ਦੇਤਵਾਲੀਆ, ਮੁਹੰਮਦ ਸਦੀਕ ‘ਤੇ ਹੋਰ ਕਈ ਕਲਾਕਾਰਾਂ ਨੇ ਪਹੁੰਚ ਕੇ ਸ਼ਰਧਾਂਜਲੀ ਦਿੱਤੀ । ਦੇਵ ਥਰੀਕੇਵਾਲਾ ਅਜਿਹੀ ਹਸਤੀ ਸਨ ਜੋ ਕਿ ਨਾ ਸਿਰਫ ਬਿਹਤਰੀਨ ਗੀਤ ਲਿਖਦੇ ਸਨ, ਬਲਕਿ ਰਾਜਨੀਤੀ ਵੀ ਉਹ ਪੂਰੀ ਸਮਝ ਰੱਖਦੇ ਸਨ ।ਦੇਵ ਥਰੀਕੇਵਾਲਾ ਦੇ ਅੰਤਿਮ ਸਸਕਾਰ ‘ਚ ਪਹੁੰਚੀਆਂ ਕਈ ਹਸਤੀਆਂ ਨੇ ਨਮ ਅੱਖਾਂ ਦੇ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ।

Dev Thrikewala Antim Saskar image From you tube

ਹੋਰ ਪੜ੍ਹੋ : ਗਾਇਕ ਨਿੰਜਾ ਦੀ ਵੈਡਿੰਗ ਐਨੀਵਰਸਰੀ ‘ਤੇ ਜੀ ਖ਼ਾਨ ਸਣੇ ਕਈ ਗਾਇਕਾਂ ਨੇ ਗਾਏ ਗੀਤ

ਉਨ੍ਹਾਂ ਨੇ ਅਧਿਆਪਕ ਦੀ ਨੌਕਰੀ ਵੀ ਕੀਤੀ। ਉਨ੍ਹਾਂ ਦਾ ਪਹਿਲਾ ਗੀਤ 1961 ਵਿੱਚ ਰਿਕਾਰਡ ਹੋਇਆ ਸੀ। ਉਨ੍ਹਾਂ ਨੇ ਦੇਵ ਥਰੀਕੇ ਵਾਲਾ ਨਾਮ ਹੇਠ ਗੀਤ ਲਿਖੇ। ਉਨ੍ਹਾਂ ਬੋਲ/ਗੀਤ ਕਰਮਜੀਤ ਧੂਰੀ, ਕਰਨੈਲ ਗਿੱਲ, ਕੁਲਦੀਪ ਮਾਣਕ, ਸੁਰਿੰਦਰ ਸ਼ਿੰਦਾ, ਸਵਰਨ ਲਤਾ, ਗੁਰਚਰਨ ਪੋਹਲੀ, ਪੰਮੀ ਬਾਈ, ਜਗਮੋਹਨ ਕੌਰ, ਨਰਿੰਦਰ ਬੀਬਾ ਤੇ ਕਈ ਆਧੁਨਿਕ ਪੰਜਾਬੀ ਗਾਇਕਾਂ ਵਰਗੇ ਕਈ ਗਾਇਕਾਂ ਵੱਲੋਂ ਗਾਏ ਗਏ।

Pali Detwalia image From you tube

ਦੇਵ ਥਰੀਕੇਵਾਲਾ ਵਾਲੇ ਦਿਹਾਂਤ ‘ਤੇ ਇਸ ਤੋਂ ਪਹਿਲਾਂ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਦੁੱਖ ਜਤਾਇਆ ਅਤੇ ਇਸ ਨੂੰ ਇੰਡਸਟਰੀ ‘ਚ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ ।ਦੇਵ ਥਰੀਕੇਵਾਲਾ ਨੇ ਅਨੇਕਾਂ ਹੀ ਗੀਤ ਲਿਖੇ ਅਤੇ ਚਾਰ ਦਰਜਨ ਦੇ ਕਰੀਬ ਕਿਤਾਬਾਂ ਵੀ ਲਿਖੀਆਂ ਸਨ ।ਉਨ੍ਹਾਂ ਦਾ ਅਸਲ ਨਾਂਅ ਹਰਦੇਵ ਦਿਲਗੀਰ ਉਰਫ ਦੇਵ ਥਰੀਕੇ ਵਾਲਾ ਸੀ ਅਤੇ ਇੰਡਸਟਰੀ ‘ਚ ਉਹ ਦੇਵ ਥਰੀਕੇਵਾਲਾ ਦੇ ਨਾਂਅ ਨਾਲ ਹੀ ਮਸ਼ਹੂਰ ਸਨ ।

 

You may also like