ਧਨਾਸ਼ਰੀ ਵਰਮਾ ਦਾ ਇਹ ਡਾਂਸ ਵੀਡੀਓ ਹਰ ਕਿਸੇ ਨੂੰ ਆ ਰਿਹਾ ਹੈ ਪਸੰਦ, ਆਪਣੀ ਮੰਮੀ ਦੇ ਨਾਲ ‘ਤਾਲ ਸੇ ਤਾਲ’ ਗੀਤ ਉੱਤੇ ਥਿਰਕਦੀ ਆਈ ਨਜ਼ਰ

written by Lajwinder kaur | May 06, 2021 10:19am

ਮਸ਼ੂਹਰ ਯੂਟਿਊਬ ਡਾਂਸਰ ਧਨਾਸ਼ਰੀ ਵਰਮਾ (Dhanashree Verma) ਜੋ ਕਿ ਸ਼ੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਪਣੇ ਫੈਨਜ਼ ਦੇ ਲਈ ਕੁਝ ਨਾ ਕੁਝ ਮਜ਼ੇਦਾਰ ਡਾਂਸ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਕ੍ਰਿਕੇਟਰ ਯੁਜ਼ਵੇਂਦਰ ਚਾਹਲ ਦੀ ਪਤਨੀ ਧਨਾਸ਼ਰੀ ਵਰਮਾ ਦਾ ਇੱਕ ਡਾਂਸ ਵੀਡੀਓ ਖੂਬ ਸੁਰਖ਼ੀਆਂ ਬਟੋਰ ਰਿਹਾ ਹੈ।

dhanshree verma and yuvi image source-instagram

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤਾ ਆਪਣੇ ਭਰਾ ਸ਼ਹਿਬਾਜ਼ ਦੇ ਆਉਣ ਵਾਲੇ ਨਵੇਂ ਗੀਤ ‘little star’ ਦਾ ਪੋਸਟਰ, ਫੈਨਜ਼ ਨੂੰ ਆ ਰਿਹਾ ਹੈ ਖੂਬ ਪਸੰਦ

inside image of dhanshree verma with her mother image source-instagram

ਇਸ ਵੀਡੀਓ ‘ਚ ਧਨਾਸ਼ਰੀ ਵਰਮਾ ਆਪਣੀ ਮੰਮੀ ਦੇ ਨਾਲ ਨਜ਼ਰ ਆ ਰਹੀ ਹੈ। ਦੋਵਾਂ ਨੇ ਪੀਲੇ ਰੰਗ ਦੇ ਸੂਟ ਪਾਏ ਹੋਏ ਨੇ ਤੇ ਦੋਵੇਂ ਜਣੀਆਂ ਹਿੰਦੀ ਗੀਤ ‘ਤਾਲ ਸੇ ਤਾਲ’ ‘ਤੇ ਡਾਂਸ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਧਨਾਸ਼ਰੀ ਵਰਮਾ ਕਿਹਾ ਹੈ ਕਿ ਮੇਰੀ ਪਸੰਦੀਦਾ ਡਾਂਸ ਪਾਰਟਨਰ । ਇਸ ਵੀਡੀਓ ਉੱਤੇ ਪ੍ਰਸ਼ੰਸਕ ਖੂਬ ਕਮੈਂਟ ਕਰ ਰਹੇ ਨੇ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।

jassie gill and dhanshree verma image source-instagram

ਜੇ ਗੱਲ ਕਰੀਏ ਧਨਾਸ਼ਰੀ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਬਤੌਰ ਪੇਸ਼ੇ ਤੋਂ ਦੰਦਾ ਦੀ ਡਾਕਟਰ ਹੈ। ਪਰ ਉਨ੍ਹਾਂ ਨੇ ਆਪਣੀ ਪਹਿਚਾਣ ਯੂਟਿਊਬ ਡਾਂਸਰ ਦੇ ਰੂਪ ‘ਚ ਬਣਾਈ ਹੈ। ਉਹ ਆਪਣੀ ਡਾਂਸ ਕੰਪਨੀ ਵੀ ਚਲਾਉਂਦੀ ਹੈ। ਇਸ ਸਾਲ ਉਹ ਜੱਸੀ ਗਿੱਲ ਦੇ ਗੀਤ ‘Oye Hoye Hoye’ ‘ਚ ਅਦਾਕਾਰੀ ਕਰਦੇ ਹੋਈ ਨਜ਼ਰ ਆਈ ਸੀ। ਧਨਾਸ਼ਰੀ ਵਰਮਾ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ।

You may also like