ਡਾਂਸ ਕਰਦੀ ਕਰਦੀ ਡਿੱਗੀ ਧਨਾਸ਼੍ਰੀ ਵਰਮਾ, ਹਸਪਤਾਲ ‘ਚ ਹੋਣਾ ਪਿਆ ਭਰਤੀ, ਵੀਡੀਓ ਹੋ ਰਿਹਾ ਵਾਇਰਲ

written by Shaminder | September 08, 2022 10:36am

ਧਨਾਸ਼੍ਰੀ ਵਰਮਾ (Dhanashree Verma) ਆਪਣੇ ਡਾਂਸ ਲਈ ਜਾਣੀ ਜਾਂਦੀ ਹੈ । ਪਰ ਇਸ ਵਾਰ ਉਹ ਆਪਣੇ ਡਾਂਸ  ਕਾਰਨ ਪ੍ਰੇਸ਼ਾਨੀ ‘ਚ ਪੈ ਗਈ ਅਤੇ ਉਸ ਨੂੰ ਹਸਪਤਾਲ ਦਾ ਰੁਖ ਕਰਨਾ ਪਿਆ। ਦਰਅਸਲ ਧਨਾਸ਼੍ਰੀ ਵਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਡਾਂਸ ਕਰਦੀ ਕਰਦੀ ਫਰਸ਼ ‘ਤੇ ਡਿੱਗ ਪੈਂਦੀ ਹੈ ਅਤੇ ਉਸ ਦੇ ਗੋਡੇ ਦੇ ਕੋਲ ਸੱਟ ਲੱਗ ਜਾਂਦੀ ਹੈ ।

Dhanashree Verma.jpg image From instagram

ਹੋਰ ਪੜ੍ਹੋ : ਅਜੀਬ ਜਾਨਵਰ ਹੈ! ਦਿਮਾਗ ਦਾ ਵੱਡਾ ਹਿੱਸਾ ਕੱਢ ਵੀ ਲਓ ਤਾਂ ਵੀ ਮੁੜ ਤੋਂ ਕਰ ਲੈਂਦਾ ਹੈ ਵਿਕਸਿਤ

ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਹੋਣਾ ਪੈਂਦਾ ਹੈ । ਪਰ ਇਸ ਦੇ ਬਾਵਜੂਦ ਉਸ ਦੇ ਹੌਸਲੇ ‘ਚ ਕੋਈ ਵੀ ਕਮੀ ਨਹੀਂ ਆਉਂਦੀ । ਉਹ ਮੁੜ ਤੋਂ ਡਾਂਸ ਕਰਦੀ ਹੋਈ ਨਜ਼ਰ ਆਉਂਦੀ ਹੈ । ਹਾਲਾਂਕਿ ਉਸ ਦੇ ਇਸ ਵੀਡੀਓ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਇਸ ਤੇ ਆਪੋ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ ।

image From instagram

ਹੋਰ ਪੜ੍ਹੋ : ਮੁੰਬਈ ‘ਚ ਮਰਹੂਮ ਗਾਇਕਾ ਲਤਾ ਮੰਗੇਸ਼ਕਰ ਦੇ ਨਾਮ ‘ਤੇ ਬਣੇਗਾ ਕਾਲਜ, ਕਾਲਜ ਲਈ ਜ਼ਮੀਨ ਅਲਾਟ ਕੀਤੀ ਗਈ

ਦੱਸ ਦਈਏ ਕਿ ਧਨਾਸ਼੍ਰੀ ਵਰਮਾ ਨੇ ਕੁਝ ਸਮਾਂ ਪਹਿਲਾਂ ਹੀ ਯੁਜ਼ਵੇਂਦਰ ਚਾਹਲ ਦੇ ਨਾਲ ਵਿਆਹ ਕਰਵਾਇਆ ਸੀ । ਬੀਤੇ ਦਿਨੀਂ ਦੋਵਾਂ ਬਾਰੇ ਕੁਝ ਖਬਰਾਂ ਵੀ ਵਾਇਰਲ ਹੋਈਆਂ ਸਨ । ਜਿਸ ‘ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੋਂ ਆਪਣਾ ਸਰਨੇਮ ਹਟਾਇਆ ਸੀ ।

Dhanashree Verma image From instagram

ਜਿਸ ਤੋਂ ਬਾਅਦ ਦੋਵਾਂ ਦੇ ਰਿਸ਼ਤੇ ‘ਚ ਖਟਾਸ ਆਉਣ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗ ਪਈਆਂ ਸਨ । ਜਿਸ ਤੋਂ ਬਾਅਦ ਦੋਵਾਂ ਨੇ ਇੱਕਠੇ ਕਈ ਵੀਡੀਓ ਸਾਂਝੇ ਕੀਤੇ ਸਨ । ਦੱਸ ਦਈਏ ਕਿ ਧਨਾਸ਼੍ਰੀ ਵਰਮਾ ਇੱਕ ਵਧੀਆ ਡਾਂਸਰ ਹੈ ਅਤੇ ਪੇਸ਼ੇ ਵੱਜੋਂ ਇੱਕ ਡਾਕਟਰ ਹੈ ।

 

View this post on Instagram

 

A post shared by Viral Bhayani (@viralbhayani)

You may also like