86 ਸਾਲ ਦੀ ਉਮਰ 'ਚ ਧਰਮਿੰਦਰ ਦਾ ਵਰਕਆਊਟ ਦੇਖ ਕੇ ਉੱਡ ਜਾਣਗੇ ਤੁਹਾਡੇ ਵੀ ਹੋਸ਼, ਸਾਈਕਲ ਨਾਲ ਆਟਾ ਪੀਸਦੇ ਨਜ਼ਰ ਆਏ ਐਕਟਰ

written by Lajwinder kaur | December 29, 2021

ਧਰਮਿੰਦਰ Dharmendra ਦੀ ਉਮਰ 86 ਸਾਲ ਹੈ। ਉਨ੍ਹਾਂ ਨੂੰ ਬਾਲੀਵੁੱਡ ਦਾ ਹੀ-ਮੈਨ ਵੀ ਕਿਹਾ ਜਾਂਦਾ ਹੈ। ਯਾਨੀ ਉਹ ਹਮੇਸ਼ਾ ਕਿਸੇ ਨਾ ਕਿਸੇ ਕੰਮ ਵਿੱਚ ਰੁੱਝਿਆ ਹੋਏ ਨਜ਼ਰ ਆਉਂਦਾ ਨੇ। ਉਹ ਜ਼ਿਆਦਾਤਰ ਫਾਰਮ ਹਾਊਸ 'ਤੇ ਆਪਣਾ ਸਮਾਂ ਬਿਤਾਉਂਦੇ ਹੋਏ ਨਜ਼ਰ ਆਉਂਦੇ ਹਨ। ਉਨ੍ਹਾਂ ਦਾ ਇੱਕ ਨਵਾਂ ਵੀਡੀਓ ਖੂਬ ਸੁਰਖੀਆਂ ਵਟੋਰ ਰਿਹਾ ਹੈ।

ਹੋਰ ਪੜ੍ਹੋ : ਗਾਇਕ ਸਿੰਗਾ ਨੇ ਲਈ ਨਵੀਂ ਲਗਜ਼ਰੀ ਕਾਰ Rubicon, ਕਾਰ ‘ਚ ਬੈਠਣ ਤੋਂ ਪਹਿਲਾ ‘ਵਾਹਿਗੁਰੂ ਜੀ’ ਦਾ ਕੀਤਾ ਸ਼ੁਕਰਾਨਾ, ਦੇਖੋ ਤਸਵੀਰਾਂ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤੀ ਹੈ।  ਜਿਸ 'ਚ ਉਹ ਨਾ ਸਿਰਫ ਸਾਈਕਲ ਚਲਾ ਰਹੇ ਹਨ, ਸਗੋਂ ਚੱਕੀ ਵੀ ਪੀਸ ਰਹੇ ਹਨ। ਉਹ ਚੱਕੀ ਪੀਸ ਕੇ ਕਣਕ ਦਾ ਆਟਾ ਤਿਆਰ ਕਰਦੇ ਹੋਏ ਨਜ਼ਰ ਆ ਰਹੇ ਹਨ।

Dharmendra

ਇਸ ਸ਼ਾਨਦਾਰ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਧਰਮਿੰਦਰ ਨੇ ਲਿਖਿਆ, 'ਸਾਈਕਲ, ਸਾਈਕਲਿੰਗ, ਸਾਈਕਲਿੰਗ ਅਤੇ ਚੱਕੀ ਪੀਸਣਾ ਅਤੇ ਪੀਸਣਾ ਅਤੇ ਪੀਸਣਾ। ਹਾ ਹਾ।' ਇਸ ਤਰ੍ਹਾਂ ਧਰਮਿੰਦਰ ਕਾਫੀ ਮਸਤੀ ਨਾਲ ਸਾਈਕਲ ਚਲਾ ਰਹੇ ਹਨ ਅਤੇ ਆਪਣੀ ਕਸਰਤ ਵੀ ਕਰ ਰਹੇ ਹਨ(cycling while grinding flour)। ਇਸ ਤਰ੍ਹਾਂ ਚੱਕੀ ਵਾਲੇ  ਸਾਈਕਲ ਨਾਲ ਆਟਾ ਪੀਸ ਰਹੇ । ਇਸ ਤਰ੍ਹਾਂ ਉਹ ਕਣਕ ਦਾ ਆਟਾ ਤਿਆਰ ਕਰ ਰਹੇ ਹਨ।

ਹੋਰ ਪੜ੍ਹੋ : ਨਵੇਂ ਸਾਲ ਦੇ ਜਸ਼ਨ ਲਈ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਮਾਲਦੀਵ ਲਈ ਹੋਏ ਰਵਾਨਾ, ਦੇਵੋਂ ਇਕੱਠੇ ਨਜ਼ਰ ਆਏ ਏਅਰਪੋਰਟ ‘ਤੇ

Dharmendra Is Loving Working With Shabana Azmi, Alia Bhatt, Ranveer Singh And Karan Johar

ਧਰਮਿੰਦਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ 'ਯਮਲਾ ਪਗਲਾ ਦੀਵਾਨਾ' 'ਚ ਨਜ਼ਰ ਆਏ ਸਨ। ਇਸ ਫਿਲਮ ਨੇ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਲਈ ਸੀ। ਇਸ ਦੇ ਨਾਲ ਹੀ ਉਹ ਹੁਣ ਆਪਣੀ ਅਗਲੀ ਫਿਲਮ 'ਆਪਣੇ 2' ਦੀ ਸ਼ੂਟਿੰਗ ਦੀ ਤਿਆਰੀ ਕਰ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਅਨਿਲ ਸ਼ਰਮਾ ਕਰਨਗੇ। ਇਸ ਤੋਂ ਇਲਾਵਾ ਉਹ  ਕਰਨ ਕਰਨ ਜੌਹਰ ਵੱਲੋਂ ਨਿਰਦੇਸ਼ਿਤ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੇ ਨਾਲ ਵੱਡੇ ਪਰਦੇ ਉੱਤੇ ਵਾਪਸੀ ਕਰਨ ਜਾ ਰਹੇ ਨੇ। ਇਸ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਧਰਮਿੰਦਰ ਅਕਸਰ ਆਪਣੇ ਸਾਥੀ ਕਲਾਕਾਰਾਂ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ। ਦੱਸ ਦਈਏ ਇਹ ਫ਼ਿਲਮ 10 ਫਰਵਰੀ 2023 ਨੂੰ ਦੇਸ਼ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

 

 

View this post on Instagram

 

A post shared by Dharmendra Deol (@aapkadharam)

You may also like