
ਬਾਲੀਵੁੱਡ ਦੇ ਦਿੱਗਜ ਐਕਟਰ ਧਰਮਿੰਦਰ ਦੇ ਪੋਤੇ ਕਰਣ ਦਿਓਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਨਜ਼ਰ ਆਉਂਦੇ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਮਾਂ ਦੇ ਨਾਲ ਕੁਝ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਨੇ।

ਹੋਰ ਪੜ੍ਹੋ : ਰਵੀ ਦੁਬੇ ਵੀ ਆਏ ਕੋਰੋਨਾ ਦੀ ਲਪੇਟ ‘ਚ, ਪਤੀ ਦੀ ਪੋਸਟ ਦੇਖ ਕੇ ਦੁਖੀ ਹੋਈ ਐਕਟਰੈੱਸ ਸਰਗੁਣ ਮਹਿਤਾ

ਕਰਣ ਦਿਓਲ ਨੇ ਆਪਣੀ ਮਾਂ ਪੂਜਾ ਦਿਓਲ ਦੇ ਲਈ ਲੰਬੀ ਚੌੜੀ ਪੋਸਟ ਪਾਈ ਹੈ । ਉਨ੍ਹਾਂ ਨੇ ਆਪਣੀ ਮਾਂ ਪੂਜਾ ਦਿਓਲ ਦੇ ਲਈ ਇੰਗਲਿਸ਼ ਚ ਬਹੁਤ ਪਿਆਰੀ ਜਿਹੀ ਕਵਿਤਾ ਲਿਖ ਕੇ ਪੋਸਟ ਕੀਤੀ ਹੈ ਤੇ ਨਾਲ ਹੀ ਮਦਰਸ ਡੇਅ ਦੀ ਵਧਾਈ ਦਿੱਤੀ। ਉਨ੍ਹਾਂ ਨੇ ਇਸ ਕਵਿਤਾ ਦੇ ਰਾਹੀਂ ਦਰਸ਼ਕਾਂ ਅੱਗੇ ਆਪਣੇ ਇੱਕ ਹੋਰ ਹੁਨਰ ਨੂੰ ਪੇਸ਼ ਕੀਤਾ ਹੈ। ਕਰਣ ਦਿਓਲ ਨੇ ਆਪਣੀ ਮਾਂ ਦੇ ਨਾਲ ਬਹੁਤ ਹੀ ਪਿਆਰੀਆਂ ਜਿਹੀਆਂ ਬਚਪਨ ਦੀਆਂ ਤਸਵੀਰਾਂ ਪੋਸਟ ਕੀਤੀਆਂ ਨੇ। ਦਰਸ਼ਕਾਂ ਨੂੰ ਇਹ ਪੋਸਟ ਕਾਫੀ ਪਸੰਦ ਆ ਰਹੀ ਹੈ।

ਜੇ ਗੱਲ ਕਰੀਏ ਕਰਣ ਦਿਓਲ ਨੇ ਪਲ ਪਲ ਦਿਲ ਕੇ ਪਾਸ ਦੇ ਨਾਲ ਬਾਲੀਵੁੱਡ ਜਗਤ ਚ ਆਪਣਾ ਡੈਬਿਊ ਕੀਤਾ ਸੀ। ਕਰਣ ਦਿਓਲ ਆਪਣੀ ਆਉਣ ਵਾਲੀ ਫ਼ਿਲਮ ‘ਅਪਨੇ-2’ ‘ਚ ਨਿਭਾਉਣ ਵਾਲੇ ਕਿਰਦਾਰ ਦੀ ਤਿਆਰੀ ਕਰ ਰਹੇ ਨੇ। ਇਸ ਫ਼ਿਲਮ ‘ਚ ਉਹ ਮੁੱਕੇਬਾਜ਼ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਵੇਗਾ।
View this post on Instagram