ਫਿਰੋਜ਼ ਖ਼ਾਨ ਅਤੇ ਵਿਨੋਦ ਖੰਨਾ ਸਨ ਬਹੁਤ ਵਧੀਆ ਦੋਸਤ, ਦੋਵਾਂ ਦੀ ਮੌਤ ਵੀ ਹੋਈ ਸੀ ਇੱਕੋ ਦਿਨ

written by Shaminder | April 28, 2022

ਬਾਲੀਵੁੱਡ ਦੇ ਸਿਤਾਰਿਆਂ ‘ਚ ਅਜਿਹਾ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਕਿ ਕਿਸੇ ਦੀ ਆਪਸੀ ਦੋਸਤੀ ਬਹੁਤ ਗੂੜ੍ਹੀ ਹੋਵੇ । ਪਰ ਅੱਜ ਅਸੀਂ ਤੁਹਾਨੂੰ ਬਾਲੀਵੁੱਡ (Bollywood) ਦੇ ਦੋ ਮਰਹੂਮ ਅਦਾਕਾਰਾਂ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਤਾਂ ਹਰ ਕਿਸੇ ਦਾ ਦਿਲ ਜਿੱਤਿਆ ਹੀ ਸੀ । ਪਰ ਦੋਵਾਂ ਦੀ ਦੋਸਤੀ ਵੀ ਬਾਲੀਵੁੱਡ ‘ਚ ਬਹੁਤ ਜ਼ਿਆਦਾ ਮਸ਼ਹੂਰ ਸੀ ।27 ਅਪ੍ਰੈਲ ਨੂੰ ਫਿਰੋਜ਼ ਖ਼ਾਨ (Feroz Khan ) ਨੇ ਇਸ ਦੁਨੀਆ ਨੂੰ 2009 ‘ਚ ਅਲਵਿਦਾ ਆਖਿਆ ਸੀ ।

feroz-khan , image From google

ਹੋਰ ਪੜ੍ਹੋ : ਅਦਾਕਾਰ ਫਿਰੋਜ਼ ਖ਼ਾਨ ਨੇ ਪਾਕਿਸਤਾਨ ਜਾ ਕੇ ਪਾਕਿ ਪ੍ਰਧਾਨ ਮੰਤਰੀ ਦੀ ਲਗਾਈ ਸੀ ਕਲਾਸ, ਜਨਮ ਦਿਨ ਤੇ ਜਾਣੋਂ ਦਿਲਚਸਪ ਕਿੱਸਾ

ਇਸ ਦੇ ਨਾਲ ਹੀ ਅਦਾਕਾਰ ਵਿਨੋਦ ਖੰਨਾ ਨੇ ਵੀ 27  ਅਪ੍ਰੈਲ ਨੂੰ ਹੀ ਇਸ ਫਾਨੀ ਸੰਸਾਰ ਨੂੰ 2017 ‘ਚ ਅਲਵਿਦਾ ਆਖ ਦਿੱਤਾ ਸੀ ।ਇਨ੍ਹਾਂ ਦੋਹਾਂ ਸਿਤਾਰਿਆਂ ਦੀ ਮੌਤ ਵੀ ਕੈਂਸਰ ਦੀ ਬਿਮਾਰੀ ਨਾਲ ਹੋਈ ਸੀ । 1976 ਵਿੱਚ ਆਈ ਫ਼ਿਲਮ ‘ਸ਼ੰਕਰ ਸ਼ੰਭੂ’ ਵਿਚ ਵਿਨੋਦ ਖੰਨਾ ਤੇ ਫ਼ਿਰੋਜ ਖ਼ਾਨ ਇੱਕਠੇ ਨਜ਼ਰ ਆਏ ਸਨ । ਇਸ ਫ਼ਿਲਮ ਵਿੱਚ ਦੋਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

Feroz Khan image From google

ਹੋਰ ਪੜ੍ਹੋ : ਮਾਂ ਕਰੀਨਾ ਕਪੂਰ ਦੀ ਉਂਗਲੀ ਫੜ ਕੇ ਪਹਿਲੀ ਵਾਰ ਤੁਰਦਾ ਨਜ਼ਰ ਆਇਆ ਨੰਨ੍ਹਾ ਜੇਹ ਅਲੀ ਖ਼ਾਨ

ਇਸ ਜੋੜੀ ਦੀ ਫ਼ਿਲਮ ‘ਕੁਰਬਾਨੀ’ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ ।ਇਹ ਫ਼ਿਲਮ ਹਿੱਟ ਹੋਈ ਸੀ ਤੇ ਇਸ ਦੇ ਨਾਲ ਹੀ ਦੋਹਾਂ ਦੀ ਦੋਸਤੀ ਵੀ ਮਜ਼ਬੂਤ ਹੋਈ ਸੀ । ਇਸ ਫ਼ਿਲਮ ਤੋਂ ਬਾਅਦ ਵਿਨੋਦ ਖੰਨਾ ਓਸ਼ੋ ਦੇ ਆਸ਼ਰਮ ਚਲੇ ਗਏ । ਵਿਨੋਦ ਆਸ਼ਰਮ ਵਿੱਚ ਮਾਲੀ ਦਾ ਕੰਮ ਕਰਦੇ ਸਨ ।

Vinod khanna ,,- image From instagram

ਓਸ਼ੋ ਨਾਲ ਜੁੜੇ ਵਿਵਾਦਾਂ ਤੋਂ ਬਾਅਦ ਜਦੋਂ ਉਹ ਬਾਲੀਵੁੱਡ ਵਿੱਚ ਆਪਣੀ ਦੂਸਰੀ ਪਾਰੀ ਸ਼ੁਰੂ ਕਰਨ ਜਾ ਰਹੇ ਸਨ ਤਾਂ ਫ਼ਿਰੋਜ ਖ਼ਾਨ ਨੇ ਉਨ੍ਹਾਂ ਦੀ ਮਦਦ ਕੀਤੀ ਸੀ । ਉਦੋਂ ਫ਼ਿਰੋਜ਼ ਨੇ ਉਹਨਾਂ ਨਾਲ ਦਇਆਵਾਨ ਸਾਈਨ ਕੀਤੀ ਸੀ । ਫ਼ਿਲਮ ਵਿੱਚ ਵਿਨੋਦ ਅਤੇ ਮਾਧੁਰੀ ਦੀਕਸ਼ਿਤ ਲੀਡ ਰੋਲ ਵਿੱਚ ਸਨ ।

 

 

 

You may also like