ਕੀ ਤੁਹਾਨੂੰ ਪਤਾ ਹੈ? 16 ਸਾਲ ਦੀ ਉਮਰ ‘ਚ ਸ਼ਿਲਪਾ ਸ਼ੈੱਟੀ ਨੇ ਇਸ਼ਤਿਹਾਰ ‘ਚ ਕੀਤਾ ਸੀ ਕੰਮ

written by Shaminder | June 08, 2022

ਸ਼ਿਲਪਾ ਸ਼ੈੱਟੀ (Shilpa Shetty ) ਦਾ ਅੱਜ ਜਨਮ ਦਿਨ (Birthday)  ਹੈ । ਉਸ ਨੇ ਨਾ ਸਿਰਫ਼ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ । ਬਲਕਿ ਅਦਾਕਾਰਾ ਨੇ ਫਿੱਟਨੈਸ ਦੇ ਨਾਲ ਵੀ ਹਰ ਕਿਸੇ ਨੂੰ ਦੀਵਾਨਾ ਬਣਾ ਲਿਆ ਹੈ । ਫਿੱਟਨੈਸ ਦੇ ਮਾਮਲੇ ‘ਚ ਉਹ ਕਈ ਹੀਰੋਇਨਾਂ ਨੂੰ ਟੱਕਰ ਦਿੰਦੀ ਹੈ । ਅੱਜ ਉਸ ਦੇ ਜਨਮ ਦਿਨ ‘ਤੇ ਉਸਦੀ ਜਿੰਦਗੀ ਦੇ ਨਾਲ ਸਬੰਧਤ ਕੁਝ ਗੱਲਾਂ ਦੱਸਾਂਗੇ । ਉਸ ਨੇ ਕਰੀਅਰ ਦੀ ਸ਼ੁਰੂਆਤ ਮਹਿਜ 16 ਸਾਲ ਦੀ ਉਮਰ ‘ਚ ਕੀਤੀ ਸੀ ।

ਹੋਰਪੜ੍ਹੋ :  ਇਸ ਤਰ੍ਹਾਂ ਦੀ ਮਾਨਸਿਕ ਬੀਮਾਰੀ ਦੇ ਨਾਲ ਜੂਝ ਰਹੇ ਹਨ ਰੈਪਰ ਬਾਦਸ਼ਾਹ, ਸ਼ਿਲਪਾ ਸ਼ੈੱਟੀ ਦੇ ਇੱਕ ਸ਼ੋਅ ‘ਚ ਕੀਤਾ ਖੁਲਾਸਾ 

ਇਹ ਇਸ਼ਤਿਹਾਰ ਲਿਮਕਾ ਦਾ ਸੀ । ਪਰ ਇਸ ਤੋਂ ਬਾਅਦ ਅਦਾਕਾਰਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜਰ ਆਈ । ਸਾਲ 1993 ‘ਚ ਉੇਸ ਨੇ ਸ਼ਾਹਰੁਖ ਖ਼ਾਨ ਦੇ ਨਾਲ ਫ਼ਿਲਮ ‘'ਬਾਜ਼ੀਗਰ' ‘ਚ ਨਜਰ ਆਈ ਸੀ ਅਤੇ ਇਹ ਫ਼ਿਲਮ ਉਸ ਦੇ ਕਰੀਅਰ ਲਈ ਮੀਲ ਪੱਥਰ ਸਾਬਿਤ ਹੋਈ । ਜਿਸ ਤੋਂ ਬਾਅਦ ਉਹ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ‘ਚ ਦਿਖਾਈ ਦਿੱਤੀ ।

shilpa shetty and -shamita

ਹੋਰਪੜ੍ਹੋ : ਅੱਜ ਹੋਵੇਗਾ ਸਿੱਧੂ ਮੂਸੇਵਾਲਾ ਦਾ ਭੋਗ ਅਤੇ ਅੰਤਿਮ ਅਰਦਾਸ, ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ

ਹਾਲਾਂਕਿ ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਕਾਜੋਲ ਸੀ, ਪਰ ਇਸ ਫ਼ਿਲਮ ‘ਚ ਉਸ ਨੇ ਆਪਣੀ ਮੌਜੂਦਗੀ ਦਰਜ ਕਰਵਾ ਦਿੱਤੀ ਸੀ ।ਉਸ ਦੀ ਨਿੱਜੀ ਜਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਰਾਜ ਕੁੰਦਰਾ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਇਸ ਵਿਆਹ ਤੋਂ ਉਸ ਦੇ ਦੋ ਬੱਚੇ ਹਨ ਬੇਟਾ ਵਿਆਨ ਅਤੇ ਧੀ ਸਮੀਸ਼ਾ ।

shilpa shetty image From instagram

ਸਮੀਸ਼ਾ ਦਾ ਜਨਮ ਸੈਰੋਗੇਸੀ ਦੇ ਜਰੀਏ ਹੋਇਆ ਸੀ । ਸ਼ਿਲਪਾ ਸ਼ੈੱਟੀ ਨੇ ਰਾਜ ਕੁੰਦਰਾ ਦੇ ਨਾਲ ਲਵ ਮੈਰਿਜ ਕਰਵਾਈ ਸੀ । ਰਾਜ ਕੁੰਦਰਾ ਦੇ ਨਾਲ ਸ਼ਿਲਪਾ ਸ਼ੈੱਟੀ ਦਾ ਇਹ ਦੂਜਾ ਵਿਆਹ ਸੀ ।ਸ਼ਿਲਪਾ ਸ਼ੈੱਟੀ ਲਗਜਰੀ ਗੱਡੀਆਂ ਦੀ ਵੀ ਸ਼ੁਕੀਨ ਹੈ, ਪਰ ਉਹ ਖੁਦ ਗੱਡੀ ਡਰਾਈਵ ਕਰਨ ਤੋਂ ਬਹੁਤ ਜਿਆਦਾ ਡਰਦੀ ਹੈ । ਇਸ ਦਾ ਖੁਲਾਸਾ ਉਸ ਨੇ ਖੁਦ ਇੱਕ ਇੰਟਰਵਿਊ ‘ਚ ਕੀਤਾ ਸੀ ।

You may also like