
ਬਾਲੀਵੁੱਡ ਅਦਾਕਾਰਾਂ ਦੇ ਵੱਲੋਂ ਵੱਖ-ਵੱਖ ਕਿਰਦਾਰ ਨਿਭਾਏ ਜਾਂਦੇ ਹਨ । ।ਪਰ ਅਜਿਹੇ ਕਿਰਦਾਰ ਵੀ ਹੁੰਦੇ ਹਨ ਜੋ ਲੀਕ ਤੋਂ ਹਟ ਕੇ ਨਿਭਾਏ ਜਾਂਦੇ ਹਨ ਅਤੇ ਇਹ ਕਿਰਦਾਰ ਅਦਾਕਾਰਾਂ ਦੀ ਪਛਾਣ ਬਣ ਜਾਂਦੇ ਹਨ । ਬਾਲੀਵੁੱਡ ਅਦਾਕਾਰ ਨਵਾਜ਼ੁਦੀਨ ਸਿੱਦੀਕੀ (Nawazuddin Siddiqui) ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਨੇ ‘ਬਦਲਾਪੁਰ’, ‘ਪਾਨ ਸਿੰਘ ਤੋਮਰ’, ‘ਮਾਂਝੀ ਦਾ ਮਾਊਂਟੇਨ ਮੈਨ’ ਸਣੇ ਕਈ ਫ਼ਿਲਮਾਂ ਹਨ ।

ਜਿਨ੍ਹਾਂ ਦੇ ਨਾਲ ਉਨ੍ਹਾਂ ਨੇ ਬਾਲੀਵੁੱਡ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ ।ਪਰ ਇਸ ਵਾਰ ਉਹ ਬਿਲਕੁਲ ਵੱਖਰੇ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ । ਜੀ ਹਾਂ ਇਸ ਵਾਰ ਉਹ ਇਸ ਤਰ੍ਹਾਂ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ, ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਅਤੇ ਖ਼ਾਸ ਕਰਕੇ ਉਨ੍ਹਾਂ ਦੀ ਲੁੱਕ ਦੀ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ । ਦਰਅਸਲ ਉਹ ਫ਼ਿਲਮ ‘ਹੱਡੀ’ ‘ਚ ਨਜ਼ਰ ਆਉਣ ਵਾਲੇ ਹਨ ।

ਹੋਰ ਪੜ੍ਹੋ : ਅਫਸਾਨਾ ਖ਼ਾਨ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਕੇ ਹੋਈ ਭਾਵੁਕ, ਭੈਣ ਭਰਾ ਦੇ ਨਾਲ ਸਾਂਝੀ ਕੀਤੀ ਬਚਪਨ ਦੀ ਤਸਵੀਰ
ਫ਼ਿਲਮ ਮੇਕਰਸ ਨੇ ਇਸ ਫ਼ਿਲਮ ਦਾ ਇੱਕ ਹੋਰ ਲੁੱਕ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰ ਸਾੜ੍ਹੀ ਲਾਈ ਅਤੇ ਮੇਕਅੱਪ ਦੇ ਨਾਲ ਦਿਖਾਈ ਦੇ ਰਹੇ ਹਨ ਅਤੇ ਮਹਿਲਾ ਦੇ ਗੈਟਅੱਪ ‘ਚ ਵੇਖ ਕੇ ਤੁਸੀਂ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਇਹ ਮਹਿਲਾ ਹੈ ਜਾਂ ਫਿਰ ਪੁਰਸ਼ ।
ਕਿੰਨਰਾਂ ਦੇ ਨਾਲ ਕੰਮ ਕਰਨ ਦਾ ਅਦਾਕਾਰ ਨੇ ਮਜ਼ੇਦਾਰ ਐਕਸਪੀਰੀਅੰਸ ਸ਼ੇਅਰ ਕੀਤਾ ਹੈ । ਇਸ ਪੋਸਟਰ ਦੇ ਨਾਲ ਨਵਾਜ਼ੁਦੀਨ ਸਿੱਦੀਕੀ ਨੇ ਦੱਸਿਆ ਕਿ ਟ੍ਰਾਂਸਜੈਂਡਰ ਕਮਿਊਨਿਟੀ ਦੇ ਨਾਲ ਕੰਮ ਕਰਨ ਦੇ ਨਾਲ-ਨਾਲ ਸੈੱਟ ‘ਤੇ ਉਹੀ ਕਿਰਦਾਰ ਨਿਭਾਉਣਾ ਮੇਰੇ ਲਈ ਕਿਸੇ ਸੁਫ਼ਨੇ ਤੋਂ ਘੱਟ ਨਹੀਂ ਸੀ ।
View this post on Instagram